Muslim groups announces: ਦੁਨੀਆ ਦੇ ਕਈ ਦੇਸ਼ਾਂ ਦੀ ਤਰ੍ਹਾਂ ਭਾਰਤ ਵਿੱਚ ਵੀ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਲਈ ਵੈਕਸੀਨ ਦੀ ਖੋਜ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਉਮੀਦ ਹੈ ਕਿ ਛੇਤੀ ਹੀ ਮਹਾਂਮਾਰੀ ਖ਼ਿਲਾਫ਼ ਦੇਸ਼ ਵਿੱਚ ਟੀਕਾਕਰਣ ਸ਼ੁਰੂ ਹੋ ਜਾਵੇਗਾ, ਪਰ ਇਸ ਵਿੱਚ ਆਲ ਇੰਡੀਆ ਸੁੰਨੀ ਜਮੀਅਤ-ਏ-ਉਲੇਮਾ ਅਤੇ ਰਜਾ ਅਕਾਦਮੀ ਨੇ ਚੀਨ ਵਿੱਚ ਬਣੀ ਕੋਰੋਨਾ ਵੈਕਸੀਨ ਦੀ ਵਰਤੋਂ ਨਾ ਕਰਨ ਦਾ ਐਲਾਨ ਕੀਤਾ ਹੈ।
ਦਰਅਸਲ, ਆਲ ਇੰਡੀਆ ਸੁੰਨੀ ਜਮੀਅਤ-ਏ-ਉਲੇਮਾ ਅਤੇ ਰਜਾ ਅਕਾਦਮੀ ਨੇ ਬੁੱਧਵਾਰ ਨੂੰ ਮੁੰਬਈ ਵਿੱਚ ਇੱਕ ਬੈਠਕ ਵਿੱਚ ਫੈਸਲਾ ਲਿਆ ਕਿ ਚੀਨ ਵਿੱਚ ਬਣੀ ਕੋਰੋਨਾ ਵੈਕਸੀਨ ਵਿੱਚ ਸੂਰ ਦੀ ਚਰਬੀ ਦੀ ਵਰਤੋਂ ਕੀਤੀ ਗਈ ਹੈ, ਇਸ ਲਈ ਉਹ ਇਸ ਦੀ ਵਰਤੋਂ ਨਹੀਂ ਕਰਨਗੇ।
ਉਲੇਮਾਵਾਂ ਦੀ ਬੁੱਧਵਾਰ ਨੂੰ ਹੋਈ ਬੈਠਕ ਵਿੱਚ ਇਹ ਤੈਅ ਕੀਤਾ ਗਿਆ ਕਿ ਜੇਕਰ ਵੈਕਸੀਨ ਵਿੱਚ ਸੂਰ ਦੇ ਸਰੀਰ ਦੀ ਕਿਸੇ ਵੀ ਚੀਜ਼ ਦੀ ਵਰਤੋਂ ਕੀਤੀ ਗਈ ਹੈ ਤਾਂ ਉਹ ਇਸਲਾਮ ਖ਼ਿਲਾਫ਼ ਹੈ । ਇਸਲਾਮ ਵਿੱਚ ਸੂਰ ਦੇ ਮਾਸ ‘ਤੇ ਰੋਕ ਹੈ । ਉਲੇਮਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਜਾਵੇ ਕਿ ਵੈਕਸੀਨ ਦੀ ਵਰਤੋਂ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ।
ਗੌਰਤਲਬ ਹੈ ਕਿ ਕੋਰੋਨਾ ਸੰਕਟ ਵਿਚਾਲੇ ਵੈਕਸੀਨ ਦਾ ਇੰਤਜ਼ਾਰ ਵਿਸ਼ਵ ਭਰ ਦੇ ਲੋਕ ਕਰ ਰਹੇ ਹਨ, ਇਸ ਲਈ ਹੁਣ ਜਦੋਂ ਇਹ ਵੈਕਸੀਨ ਆਉਣ ਵਾਲੀ ਹੈ ਤਾਂ ਇੱਕ ਚਰਚਾ ਛਿੜ ਗਈ ਹੈ ਕਿ, ਕੀ ਵੈਕਸੀਨ ਵਿੱਚ ਸੂਰ ਚਰਬੀ ਦੀ ਵਰਤੋਂ ਕੀਤੀ ਜਾ ਰਹੀ ਹੈ? ਇਸ ਕਾਰਨ ਕਈ ਮੁਸਲਿਮ ਦੇਸ਼ਾਂ ਵਿੱਚ ਇਸਦਾ ਵਿਵਾਦ ਚੱਲ ਰਿਹਾ ਹੈ।
ਇਹ ਵੀ ਦੇਖੋ: 40 ਸਾਲ ਪੁਰਾਣੇ ਟਰੈਕਟਰ ‘ਤੇ ਸਵਾਰ ਹੋ ਕੇ ਪਾਤੜਾਂ ਤੋਂ ਦਿੱਲੀ ਧਰਨੇ ‘ਚ ਪਹੁੰਚਿਆ ਕਿਸਾਨ, LIVE ਤਸਵੀਰਾਂ