Muzaffarnagar riots case : ਉੱਤਰ ਪ੍ਰਦੇਸ਼ ਸਰਕਾਰ ਨੇ ਮੁਜ਼ੱਫਰਨਗਰ ਦੰਗਿਆਂ ਦੇ ਆਰੋਪੀ 40 ਲੋਕਾਂ ਖਿਲਾਫ ਕੇਸ ਵਾਪਿਸ ਲੈ ਲਏ ਹਨ। ਜਿਨ੍ਹਾਂ ਲੋਕਾਂ ਦੇ ਇਹ ਕੇਸ ਵਾਪਿਸ ਲਏ ਗਏ ਹਨ, ਉਨ੍ਹਾਂ ਵਿੱਚ ਯੋਗੀ ਸਰਕਾਰ ਦੇ ਮੰਤਰੀ ਸੁਰੇਸ਼ ਰਾਣਾ, ਭਾਜਪਾ ਵਿਧਾਇਕ ਸੰਗੀਤ ਸੋਮ ਅਤੇ ਭਾਜਪਾ ਨੇਤਾ ਭਾਰਤੇਂਦੂ ਸਿੰਘ, ਸਾਧਵੀ ਪ੍ਰਾਚੀ ਸਮੇਤ 40 ਲੋਕ ਸ਼ਾਮਿਲ ਹਨ। ਇਨ੍ਹਾਂ ਲੋਕਾਂ ‘ਤੇ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਮੁਜ਼ੱਫਰਨਗਰ ਦੇ ਨੰਗਲਾ ਮੰਦੌਰ ਖੇਤਰ ਵਿੱਚ ਇੱਕ ਮੀਟਿੰਗ ਕੀਤੀ ਅਤੇ ਦੂਜੇ ਧਰਮਾਂ ਦੇ ਲੋਕਾਂ ਵਿਰੁੱਧ ਭੜਕਾਊ ਭਾਸ਼ਣ ਦਿੱਤੇ, ਜਿਸ ਕਾਰਨ ਦੰਗੇ ਭੜਕ ਉੱਠੇ ਸਨ। ਮੁਜ਼ੱਫਰਨਗਰ ਦੰਗਿਆਂ ਵਿੱਚ ਮੁਕੱਦਮੇ ਵਾਪਿਸ ਹੋਣ ਦਾ ਇਹ ਪਹਿਲਾ ਕੇਸ ਹੈ। ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਸੰਗੀਤ ਸੋਮ ਖ਼ਿਲਾਫ਼ ਮੁਜ਼ੱਫਰਨਗਰ ਦੰਗਿਆਂ ਨਾਲ ਜੁੜੇ ਇੱਕ ਕੇਸ ਵਿੱਚ ਪੁਲੀਸ ਨੇ ਅੰਤਮ ਰਿਪੋਰਟ ਪਾ ਕੇ ਮਾਮਲੇ ਨੂੰ ਖਤਮ ਕਰ ਦਿੱਤਾ ਸੀ।
ਯੂਪੀ ਦੇ ਮੁਜ਼ੱਫਰਨਗਰ ਜ਼ਿਲੇ ਵਿੱਚ ਦੰਗਿਆਂ ਦਾ ਕਾਰਨ ਉਥੇ ਦੇ ਕਵਾਲ ਸ਼ਹਿਰ ਦੀ ਇੱਕ ਹੱਤਿਆ ਬਣੀ ਸੀ। 27 ਅਗਸਤ, 2013 ਨੂੰ ਕਾਵਲ ਵਿੱਚ ਸ਼ਾਹਨਵਾਜ਼ ਨਾਮ ਦੇ ਇੱਕ ਨੌਜਵਾਨ ਨੂੰ ਸਚਿਨ ਅਤੇ ਗੌਰਵ ਨਾਮ ਦੇ ਦੋ ਮੁੰਡਿਆਂ ਨੇ ਕਤਲ ਕਰ ਦਿੱਤਾ ਸੀ। ਸ਼ਾਹਨਵਾਜ਼ ਦੀ ਹੱਤਿਆ ਤੋਂ ਨਾਰਾਜ਼ ਹੋ ਕੇ ਉਥੇ ਇਕਠੀ ਹੋਈ ਭੀੜ ਨੇ ਸਚਿਨ ਅਤੇ ਗੌਰਵ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਇਲਾਕੇ ਵਿੱਚ ਫਿਰਕੂ ਤਣਾਅ ਫੈਲ ਗਿਆ ਸੀ। ਇਸ ਤੋਂ ਬਾਅਦ ਭਾਜਪਾ ਨੇਤਾ ਸੰਗੀਤ ਸੋਮ, ਸੁਰੇਸ਼ ਰਾਣਾ, ਭਾਰਤੇਂਦੂ ਸਿੰਘ, ਸਾਧਵੀ ਪ੍ਰਾਚੀ ਸਮੇਤ 40 ਲੋਕਾਂ ਨੂੰ ਭੜਕਾਊ ਭਾਸ਼ਣ ਦੇ ਕੇ ਫਿਰਕੂ ਮਾਹੌਲ ਵਿਗਾੜਨ ਦਾ ਕੇਸ ਦਰਜ ਹੋਇਆ ਸੀ। ਯੂਪੀ ਦੀ ਭਾਜਪਾ ਸਰਕਾਰ ਨੇ ਇਸ ਕੇਸ ਨੂੰ ਖਤਮ ਕਰਨ ਲਈ ਹੇਠਲੀ ਅਦਾਲਤ ਵਿੱਚ ਪਟੀਸ਼ਨ ਪਾਈ ਸੀ। ਹੁਣ ਅਦਾਲਤ ਨੇ ਉਹ ਕੇਸ ਵਾਪਿਸ ਲੈ ਲਿਆ ਹੈ।
ਇਹ ਵੀ ਦੇਖੋ : ਜਲੰਧਰ ਬਾਈਪਾਸ ਜਿੱਥੇ ਹਜ਼ਾਰਾ ਦੀ ਗਿਣਤੀ ਵਿੱਚ ਰੋਜ਼ਾਨਾ ਬੱਸਾਂ ਨਿਕਲਦੀਆਂ,ਦੇਖੋ ਕਿਵੇਂ ਪਿਆ ਸੁਨਸਾਨ