ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸ ਕਹਿਰ ਵਿਚਾਲੇ ਕੁਝ ਅਜਿਹੇ ਮਾਮਲੇ ਸਾਹਮਣੇ ਆਏ, ਜਿਸ ਵਿੱਚ ਮ੍ਰਿਤਕ ਦੇ ਘਰਦਿਆਂ ਨੇ ਹੀ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ।
ਇਸ ਵਿਚਾਲੇ ਜਦੋਂ ਰਿਸ਼ਤੇਦਾਰ ਵੀ ਕੋਵਿਡ ਨਾਲ ਜਾਨ ਗਵਾਉਣ ਵਾਲੇ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਨਹੀਂ ਛੂਹ ਰਹੇ ਸਨ ਤਾਂ ਇੱਕ 67 ਸਾਲਾਂ ਚੰਦਨ ਨਿਮਜੇ ਨੇ 1300 ਤੋਂ ਵੱਧ ਮ੍ਰਿਤਕ ਦੇਹਾਂ ਦਾ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ, ਪਰ ਜਦੋਂ ਉਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਪਈ ਤਾਂ ਸਾਰਿਆਂ ਨੇ ਉਨ੍ਹਾਂ ਨੂੰ ਦਰਕਿਨਾਰ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਇਸ ਸਮਾਜ ਸੇਵੀ ਨੇ 26 ਮਈ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ।
ਇਹ ਵੀ ਪੜ੍ਹੋ: ਟਵਿੱਟਰ ਦਾ ਇੱਕ ਹੋਰ ਵੱਡਾ ਐਕਸ਼ਨ, RSS ਮੁਖੀ ਮੋਹਨ ਭਾਗਵਤ ਦੇ Twitter ਅਕਾਊਂਟ ਤੋਂ ਵੀ ਹਟਾਇਆ ਬਲੂ ਟਿਕ
ਰਿਪੋਰਟ ਦੇ ਅਨੁਸਾਰ ਚੰਦਨ ਨਿਮਜੇ ਨੂੰ ਨਾਗਪੁਰ ਦੇ ਮੇਅਰ ਦਯਾਸ਼ੰਕਰ ਤਿਵਾਰੀ ਨੇ ‘ਕੋਰੋਨਾ ਵਾਰੀਅਰ’ ਦੇ ਸਨਮਾਨ ਨਾਲ ਨਵਾਜ਼ਿਆ ਗਿਆ ਸੀ। ਉਹ ਪਿਛਲੇ 1.5 ਸਾਲਾਂ ਤੋਂ ਅਜਿਹੀਆਂ ਲਾਸ਼ਾਂ ਦੇ ਅੰਤਿਮ-ਸਸਕਾਰ ਵਿੱਚ ਮਦਦ ਕਰ ਰਹੇ ਸੀ, ਜਿਨ੍ਹਾਂ ਤੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਮੂੰਹ ਮੋੜ ਲਿਆ ਸੀ।
ਨਿਮਜੇ ਨਾਲ ਕੰਮ ਕਰਨ ਵਾਲੇ ਅਰਵਿੰਦ ਰਤੌੜੀ ਨੇ ਦੱਸਿਆ ਕਿ ਅਸੀਂ ਸਾਰਿਆਂ ਕੋਲ ਗਏ, ਨਾ ਸਿਰਫ ਵਿੱਤੀ ਮਦਦ ਕੀਤੀ, ਬਲਕਿ ਬੈੱਡ ਲਈ ਵੀ ਗਏ, ਪਰ ਕਿਸੇ ਨੇ ਜਵਾਬ ਨਹੀਂ ਦਿੱਤਾ। ਅਸੀਂ ਨਾਗਪੁਰ ਮਿਊਂਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ, ਕੁਲੈਕਟਰ ਅਤੇ ਹੋਰ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ, ਪਰ ਕੋਈ ਲਾਭ ਨਹੀਂ ਹੋਇਆ, ਉਹ ਵਿਅਕਤੀ ਜੋ ਆਪਣੀ ਮੌਤ ਤੋਂ ਬਾਅਦ 1300 ਤੋਂ ਵੱਧ ਨਾਗਰਿਕਾਂ ਦਾ ਸਨਮਾਨ ਦੇਣ ਦਾ ਕੰਮ ਕਰ ਰਿਹਾ ਸੀ।