Narendra tomar on farmers protest : ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਦੇ ਪ੍ਰਸਤਾਵ ਦੀ ਚਰਚਾ ਚੱਲ ਰਹੀ ਹੈ। ਇਸ ਦੇ ਨਾਲ ਹੀ ਕਿਸਾਨਾਂ ਦਾ ਮੁੱਦਾ ਵੀ ਚੱਲ ਰਿਹਾ ਹੈ। ਇਸ ਸਮੇਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਧੰਨਵਾਦ ਪ੍ਰਸਤਾਵ ‘ਤੇ ਆਪਣੇ ਵਿਚਾਰ ਪੇਸ਼ ਕਰ ਰਹੇ ਹਨ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਖੇਤੀਬਾੜੀ ਕਾਨੂੰਨ ਬਾਰੇ ਬੋਲਦਿਆਂ ਵਿਰੋਧੀ ਧਿਰ ਨੂੰ ਸਵਾਲ ਕਰ ਕਿਹਾ ਕੇ ਖੇਤੀਬਾੜੀ ਕਾਨੂੰਨਾਂ ਵਿੱਚ ‘ਕਾਲਾ’ ਕੀ ਹੈ ਇਸ ਬਾਰੇ ਦੱਸੋ ? ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਉਕਸਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਜ਼ਮੀਨ ਚਲੀ ਜਾਵੇਗੀ। ਖੇਤੀਬਾੜੀ ਮੰਤਰੀ ਨੇ ਕਿਹਾ ਕੇ ਵਿਰੋਧੀ ਧਿਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕੰਟ੍ਰੈਕਟ ਫਾਰਮਿੰਗ ਦੇ ਕਿਹੜੇ ਪ੍ਰਬੰਧ ਵਿੱਚ ਇਹ ਲਿਖਿਆ ਗਿਆ ਹੈ। ਇਸ ਤੋਂ ਬਾਅਦ ਵਿਰੋਧੀ ਧਿਰ ਨੇ ਖੇਤੀਬਾੜੀ ਮੰਤਰੀ ਦੇ ਇਸ ਬਿਆਨ ‘ਤੇ ਇਤਰਾਜ਼ ਜਤਾਇਆ।
ਖੇਤੀਬਾੜੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਬਾਰੇ, ਖੇਤੀਬਾੜੀ ਮੰਤਰੀ ਨੇ ਕਿਹਾ, “ਦੇਸ਼ ਵਿੱਚ ਸਿਰਫ ਇੱਕ ਰਾਜ ਦੇ ਕਿਸਾਨਾਂ ਨੂੰ ਕਾਨੂੰਨ ਬਾਰੇ ਭੁਲੇਖੇ ਹਨ।” ਤੋਮਰ ਨੇ ਅੱਗੇ ਕਿਹਾ, “ਕਾਨੂੰਨ ਵਿੱਚ ਸੋਧਾਂ ਦੀ ਤਜਵੀਜ਼ ਦਾ ਮਤਲਬ ਇਹ ਨਹੀਂ ਹੈ ਕਿ ਇਨ੍ਹਾਂ ਕਾਨੂੰਨਾਂ ਵਿੱਚ ਕੁੱਝ ਗਲਤ ਹੈ।” ਕਾਂਗਰਸ ਸਿਰਫ ਖੂਨ ਨਾਲ ਖੇਤੀ ਕਰਨਾ ਜਾਣਦੀ ਹੈ। ਜਦਕਿ ਭਾਜਪਾ ਸਿਰਫ ਪਾਣੀ ਨਾਲ ਖੇਤੀ ਕਰਦੀ ਹੈ।” ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਐਕਟ ਤਹਿਤ ਕਿਸਾਨ ਜੇਲ੍ਹ ਜਾ ਸਕਦੇ ਹਨ, ਪਰ ਸਾਡੇ ਕਾਨੂੰਨ ਵਿੱਚ ਅਜਿਹਾ ਕੁੱਝ ਨਹੀਂ ਹੈ। ਕਿਸਾਨ ਜਦੋਂ ਚਾਹੇ ਇਸ ਕਾਨੂੰਨ ਤੋਂ ਵੱਖ ਹੋ ਸਕਦਾ ਹੈ। ਕਿਸਾਨਾਂ ਬਾਰੇ ਨਰਿੰਦਰ ਤੋਮਰ ਨੇ ਕਿਹਾ, “ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਜ਼ਰੀਏ 6 ਹਜ਼ਾਰ ਰੁਪਏ ਦਾ ਯੋਗਦਾਨ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨ ਲਈ ਦਿੱਤਾ ਹੈ।