Ncp leader nawab malik said : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਰਾਸ਼ਟਰੀ ਬੁਲਾਰੇ ਨਵਾਬ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦਾ ਖੰਡਨ ਕੀਤਾ ਹੈ ਜਿਸ ਦੇ ਤਹਿਤ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਐਨਸੀਪੀ ਸੁਪਰੀਮ ਸ਼ਰਦ ਪਵਾਰ ਨੇ ਪਹਿਲਾਂ ਇਨ੍ਹਾਂ ਖੇਤੀਬਾੜੀ ਸੁਧਾਰਾਂ ਦਾ ਸਮਰਥਨ ਕੀਤਾ ਸੀ। ਮਲਿਕ ਨੇ ਕਿਹਾ ਕਿ ਐਨਸੀਪੀ ਸੁਧਾਰਾਂ ਦੇ ਵਿਰੋਧ ਵਿੱਚ ਨਹੀਂ ਹੈ ਪਰ ਮੰਗ ਕਰਦੀ ਹੈ ਕਿ ਇਨ੍ਹਾਂ ਵਿਵਾਦਪੂਰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਨੂੰ ਨਕਾਰਦਿਆਂ, ਨਵਾਬ ਮਲਿਕ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ, “ਸ਼ਰਦ ਪਵਾਰ ਜੀ ਨੇ ਖੇਤੀਬਾੜੀ ਮੰਤਰੀ ਹੁੰਦਿਆਂ ਇੱਕ ਮਾਡਲ ਐਕਟ ਲਈ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਯੂਪੀਏ ਸਰਕਾਰ ਦੇ ਮਾਡਲ ਐਕਟ ਅਤੇ ਨਵੇਂ ਖੇਤੀਬਾੜੀ ਕਾਨੂੰਨਾਂ ਵਿੱਚ ਵੱਡਾ ਅੰਤਰ ਹੈ। ਜਾਂ ਤਾਂ ਮੋਦੀ ਸਾਹਿਬ ਇਸਨੂੰ ਸਮਝ ਨਹੀਂ ਸਕੇ ਜਾਂ ਉਹ ਇਸ ਨੂੰ ਸਮਝ ਗਏ ਹਨ, ਪਰ ਉਹ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਪ੍ਰਧਾਨ ਮੰਤਰੀ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਅਤੇ ਮਾਡਲ ਐਕਟ ਵਿਚਲੇ ਫਰਕ ਨੂੰ ਸਮਝਣਾ ਚਾਹੀਦਾ ਹੈ।’
ਨਵਾਬ ਮਲਿਕ ਨੇ ਅੱਗੇ ਕਿਹਾ ਕਿ ਐਨਸੀਪੀ ਜਾਂ ਕਿਸੇ ਹੋਰ ਪਾਰਟੀ ਨੇ ਸੁਧਾਰਾਂ ਦਾ ਵਿਰੋਧ ਨਹੀਂ ਕੀਤਾ ਪਰ ਪ੍ਰਧਾਨ ਮੰਤਰੀ ਅਤੇ ਕੇਂਦਰ ਲਈ ਮੌਜੂਦਾ ਕਾਨੂੰਨਾਂ ਨੂੰ ਅੱਗੇ ਵੱਧਾਣਾ ਸਹੀ ਨਹੀਂ ਹੈ, ਜਦਕਿ ਇਸ ਲਈ ਉਨ੍ਹਾਂ ਨੂੰ ਸਹਿਮਤੀ ਬਣਾਉਣ ਦੀ ਜ਼ਰੂਰਤ ਸੀ। ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਵਾਪਿਸ ਲੈਣਾ ਚਾਹੀਦਾ ਹੈ। ਜਦੋਂ ਸ਼ਰਦ ਪਵਾਰ ਯੂਪੀਏ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਸਨ, ਤਾਂ ਉਨ੍ਹਾਂ ਵਲੋਂ ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਤੇ ਪੀਐਮ ਮੋਦੀ ਨੇ ਸੰਸਦ ਵਿੱਚ ਕਿਹਾ,”ਜੋ ਲੋਕ ਮੁੱਕਰ ਰਹੇ ਹਨ ਉਹ ਸ਼ਾਇਦ ਉਨ੍ਹਾਂ (ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ) ਨਾਲ ਸਹਿਮਤ ਹੋਣਗੇ। ਭਾਵੇਂ ਉਹ ਕਰ ਸਕੇ ਸੀ ਜਾਂ ਨਹੀਂ, ਪਰ ਸਾਰਿਆਂ ਨੇ ਇਸ ਗੱਲ ਦੀ ਵਕਾਲਤ ਕੀਤੀ ਕਿ ਇਹ ਹੋਣਾ ਚਾਹੀਦਾ ਹੈ। ਪਿੱਛਲੀ ਹਰ ਸਰਕਾਰ ਨੇ ਖੇਤੀਬਾੜੀ ਸੁਧਾਰਾਂ ਦੀ ਗੱਲ ਕੀਤੀ ਸੀ, ਪਰ ਹੁਣ ਬਹੁਤ ਸਾਰੀਆਂ ਪਾਰਟੀਆਂ ਨੇ ਯੂ-ਟਰਨ ਲਿਆ ਹੈ।”
ਇਹ ਵੀ ਦੇਖੋ : ਲੁਧਿਆਣਾ ਦੇ ਸ਼ਾਹੀ ਇਮਾਮ ਦਾ ਐਲਾਨ-ਕਿਸਾਨਾਂ ਦੇ ਹੱਕ ‘ਚ ਲੱਖਾਂ ਮੁਸਲਮਾਨ ਦਾ ਇਕੱਠ ਘੇਰੇਗਾ ਮੋਦੀ ਸਰਕਾਰ