Netflix ਨੇ ਕੈਨੇਡਾ, ਨਿਊਜ਼ੀਲੈਂਡ, ਪੁਰਤਗਾਲ ਅਤੇ ਸਪੇਨ ਵਿੱਚ ਪਾਸਵਰਡ ਸ਼ੇਅਰਿੰਗ ਫੀਚਰ ਨੂੰ ਰੋਲਆਊਟ ਕੀਤਾ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਪਾਸਵਰਡ ਸ਼ੇਅਰ ਕਰਨ ਲਈ ਵਾਧੂ ਚਾਰਜ ਦੇਣਾ ਹੋਵੇਗਾ। ਭਾਰਤ ‘ਚ ਵੀ ਸ਼ੇਅਰਿੰਗ ਫੀਚਰ ਨੂੰ ਮਾਰਚ ਦੇ ਅੰਤ ਤੱਕ ਰੋਲਆਊਟ ਕੀਤਾ ਜਾ ਸਕਦਾ ਹੈ।
Netflix ਹਰੇਕ ਖਾਤੇ ਦਾ ਪ੍ਰਾਇਮਰੀ ਟਿਕਾਣਾ ਨਿਰਧਾਰਤ ਕਰੇਗੀ। ਉਸ ਮੁਤਾਬਕ ਇਹ ਤੈਅ ਕੀਤਾ ਜਾਵੇਗਾ ਕਿ ਇਕ ਥਾਂ ‘ਤੇ ਰਹਿਣ ਵਾਲੇ ਲੋਕ ਖਾਤੇ ਦੀ ਵਰਤੋਂ ਕਰ ਸਕਣਗੇ। ਘਰ ਤੋਂ ਬਾਹਰ ਦੇ ਲੋਕਾਂ ਨਾਲ ਪਾਸਵਰਡ ਸਾਂਝੇ ਕਰਨ ਲਈ ਸਟੈਂਡਰਡ ਅਤੇ ਪ੍ਰੀਮੀਅਮ ਗਾਹਕੀ ਦੀ ਲੋੜ ਹੋਵੇਗੀ। ਬਾਹਰੀ ਉਪਭੋਗਤਾਵਾਂ ਨੂੰ ਜੋੜਨ ਲਈ ਕੈਨੇਡਾ ਵਿੱਚ $7.99, ਨਿਊਜ਼ੀਲੈਂਡ ਵਿੱਚ $7.99, ਪੁਰਤਗਾਲ ਵਿੱਚ €3.99 ਅਤੇ ਸਪੇਨ ਵਿੱਚ $5.99 ਦੀ ਲਾਗਤ ਆਵੇਗੀ। Netflix ਆਪਣੇ ਯੂਜ਼ਰਸ ਦੇ ਅਕਾਊਂਟ ਨੂੰ ਨਵਾਂ ਫੀਚਰ ਦੇਣ ਜਾ ਰਿਹਾ ਹੈ। ਇਸ ਦੀ ਮਦਦ ਨਾਲ ਯੂਜ਼ਰਸ ਇਹ ਜਾਣ ਸਕਣਗੇ ਕਿ ਉਨ੍ਹਾਂ ਦਾ ਨੈੱਟਫਲਿਕਸ ਅਕਾਊਂਟ ਕੌਣ ਅਤੇ ਕਿੱਥੇ ਵਰਤ ਰਿਹਾ ਹੈ। ਇਸ ਤਰ੍ਹਾਂ ਯੂਜ਼ਰਸ ਉਨ੍ਹਾਂ ਯੂਜ਼ਰਸ ਨੂੰ ਬਲਾਕ ਕਰ ਸਕਣਗੇ ਜੋ ਤੁਹਾਡੇ ਅਕਾਊਂਟ ਨੂੰ ਚੋਰੀ ਕਰਕੇ ਚਲਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
Netflix ਨੇ ਅਕਤੂਬਰ ਵਿੱਚ ਆਪਣੀ ਰਿਪੋਰਟ ਜਾਰੀ ਕਰਦੇ ਹੋਏ ਕਿਹਾ – ਅੰਤ ਵਿੱਚ, ਅਸੀਂ ਖਾਤਾ ਸਾਂਝਾ ਕਰਨ ਵਾਲੇ ਉਪਭੋਗਤਾਵਾਂ ਤੋਂ ਵਾਧੂ ਚਾਰਜ ਲੈਣ ਦਾ ਫੈਸਲਾ ਕੀਤਾ ਹੈ। 2023 ਦੀ ਸ਼ੁਰੂਆਤ ਤੋਂ, ਇਨ੍ਹਾਂ ਉਪਭੋਗਤਾਵਾਂ ਤੋਂ ਵੱਡੇ ਪੱਧਰ ‘ਤੇ ਵਾਧੂ ਫੀਸ ਵਸੂਲੀ ਜਾਵੇਗੀ। ਕੰਪਨੀ ਨੇ ਕਿਹਾ ਕਿ ਪਲੇਟਫਾਰਮ ਦੇ ਹੌਲੀ ਵਿਕਾਸ ਦਾ ਸਭ ਤੋਂ ਵੱਡਾ ਕਾਰਨ ਪਾਸਵਰਡ ਸ਼ੇਅਰਿੰਗ ਹੈ। OTT ਪਲੇਟਫਾਰਮ ਆਪਣੇ ਆਪ ਵਿੱਚ ਭਵਿੱਖ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, 2023 ਦੀ ਸ਼ੁਰੂਆਤ ਤੋਂ, ਕੰਪਨੀ ਆਪਣੀ ਲਾਗਇਨ ਆਈਡੀ ਅਤੇ ਪਾਸਵਰਡ ਨੂੰ ਸਾਂਝਾ ਕਰਨ ਵਾਲੇ ਉਪਭੋਗਤਾਵਾਂ ਤੋਂ ਵਾਧੂ ਫੀਸ ਵਸੂਲ ਕਰੇਗੀ।
Netflix ਨੇ ਅਜੇ ਨਵੇਂ ਪਲਾਨ ਦੀ ਕੀਮਤ ਜਾਰੀ ਨਹੀਂ ਕੀਤੀ ਹੈ। ਰਿਪੋਰਟਸ ‘ਚ ਦੱਸਿਆ ਜਾ ਰਿਹਾ ਹੈ ਕਿ ਨਵੇਂ ਪਲਾਨ ਦੀ ਮਹੀਨਾਵਾਰ ਕੀਮਤ 3 ਤੋਂ 4 ਡਾਲਰ (ਕਰੀਬ 249 ਤੋਂ 332 ਰੁਪਏ) ਦੇ ਵਿਚਕਾਰ ਹੋ ਸਕਦੀ ਹੈ। ਉਹ ਉਪਭੋਗਤਾ ਜੋ ਵਾਧੂ ਫੀਸਾਂ ਦਾ ਭੁਗਤਾਨ ਨਹੀਂ ਕਰਨਾ ਚਾਹੁੰਦੇ ਹਨ, ਉਹ Netflix ਦੇ ਮਾਈਗ੍ਰੇਸ਼ਨ ਟੂਲ ਦੀ ਵਰਤੋਂ ਕਰ ਸਕਦੇ ਹਨ। ਇਸ ਟੂਲ ਦੀ ਮਦਦ ਨਾਲ ਯੂਜ਼ਰਸ ਆਸਾਨੀ ਨਾਲ ਆਪਣੇ ਪ੍ਰੋਫਾਈਲ ਟ੍ਰਾਂਸਫਰ ਕਰ ਸਕਣਗੇ।