ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਰਾਤ ਨੂੰ ਮਹਾਕੁੰਭ ਲਈ ਜਾ ਰਹੀ ਟਰੇਨ ‘ਚ ਚੜ੍ਹਨ ਲਈ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ, ਜਿਸ ਕਾਰਨ ਭਗਦੜ ਮਚ ਗਈ ਅਤੇ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 12 ਲੋਕ ਗੰਭੀਰ ਜ਼ਖਮੀ ਹਨ। ਜ਼ਖਮੀਆਂ ‘ਚੋਂ 9 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ (LNJP) ਅਤੇ ਹੋਰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਦਿੱਲੀ ਪੁਲਿਸ ਨੇ ਐਤਵਾਰ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਭਗਦੜ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਤਹਿਤ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਪਤਾ ਲਗਾਇਆ ਜਾਵੇਗਾ ਕਿ ਹਫੜਾ-ਦਫੜੀ ਕਿਉਂ ਹੋਈ। ਰੇਲਵੇ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 2.5 ਲੱਖ ਰੁਪਏ ਅਤੇ ਆਮ ਜ਼ਖਮੀਆਂ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

New Delhi railway station stampede
ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਇੱਕ ਦੁਖਦਾਈ ਘਟਨਾ ਵਾਪਰੀ, ਜੋ ਪਲੇਟਫਾਰਮ ਨੰਬਰ 14 ਅਤੇ 15 ਦੇ ਵਿਚਕਾਰ ਪੌੜੀਆਂ ‘ਤੇ ਵਾਪਰੀ। ਇਸ ਘਟਨਾ ‘ਚ ਕਈ ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਕੁਝ ਡਿੱਗ ਕੇ ਦੂਜੇ ਯਾਤਰੀਆਂ ਨਾਲ ਟਕਰਾ ਗਏ। ਜਾਣਕਾਰੀ ਮੁਤਾਬਕ ਪਟਨਾ ਵੱਲ ਜਾ ਰਹੀ ਮਗਧ ਐਕਸਪ੍ਰੈੱਸ ਪਲੇਟਫਾਰਮ 14 ‘ਤੇ ਖੜ੍ਹੀ ਸੀ, ਜਦਕਿ ਜੰਮੂ ਵੱਲ ਜਾ ਰਹੀ ਉੱਤਰ ਸੰਪਰਕ ਕ੍ਰਾਂਤੀ ਪਲੇਟਫਾਰਮ 15 ‘ਤੇ ਖੜ੍ਹੀ ਸੀ।
ਇਹ ਵੀ ਪੜ੍ਹੋ : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੀ ਪਹੁੰਚੇ ਅੰਮ੍ਰਿਤਸਰ, ਡਿਪੋਰਟ ਹੋਏ ਭਾਰਤੀਆਂ ਦਾ ਜਹਾਜ਼ ਜਲਦ ਹੋਵੇਗਾ ਲੈਂਡ
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਯਾਤਰੀ ਫੁੱਟ ਓਵਰ ਬ੍ਰਿਜ ਤੋਂ ਪਲੇਟਫਾਰਮ ਵੱਲ ਜਾ ਰਹੇ ਸਨ ਅਤੇ ਫਿਸਲ ਕੇ ਪੌੜੀਆਂ ‘ਤੇ ਡਿੱਗ ਗਏ, ਜਿਸ ਕਾਰਨ ਹੋਰ ਯਾਤਰੀ ਵੀ ਜ਼ਖਮੀ ਹੋ ਗਏ। ਇਸ ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉੱਚ ਪੱਧਰੀ ਕਮੇਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਦੇ ਅਨੁਸਾਰ, ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਦੇ ਪੌੜੀਆਂ ਤੋਂ ਫਿਸਲਣ ਤੋਂ ਬਾਅਦ ਭਗਦੜ ਮਚ ਗਈ।
ਵੀਡੀਓ ਲਈ ਕਲਿੱਕ ਕਰੋ -:
