ਕੇਦਾਰਨਾਥ ਯਾਤਰਾ ਦੇ ਇਤਿਹਾਸ ਵਿਚ ਪਹਿਲੀ ਵਾਰ ਬਾਬਾ ਕੇਦਾਰ ਦੇ ਦਰਸ਼ਨ ਲਈ ਯਾਤਰੀਆਂ ਦਾ ਹਜ਼ੂਮ ਉਮਰ ਰਿਹਾ ਹੈ। ਕੇਦਾਰਘਾਟੀ ਤੋਂ ਲੈ ਕੇ ਕੇਦਾਰਧਾਮ ਤੱਕ ਯਾਤਰੀਆਂ ਨਾਲ ਭਰਿਆ ਪਿਆ ਹੈ। ਇਸ ਸਾਲ ਬਾਬਾ ਕੇਦਾਰ ਦੇ ਦਰਸ਼ਨਾਂ ਲਈ ਉਮੀਦ ਤੋਂ ਵੱਧ ਤੀਰਥ ਯਾਤਰੀ ਪਹੁੰਚ ਰਹੇ ਹਨ ਤੇ ਪੁਰਾਣੇ ਸਾਰੇ ਰਿਕਾਰਡ ਟੁੱਟ ਰਹੇ ਹਨ। ਪਿਛੀਲ ਯਾਤਰਾ ਵਿਚ ਬਣੇ ਸਾਰੇ ਰਿਕਾਰਡਾਂ ਨੂੰ ਤੋੜਦੇ ਹੋਏ ਇਸ ਵਾਰ ਸਿਰਫ 18 ਦਿਨ ਵਿਚ 5 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਕਰ ਚੁੱਕੇ ਹਨ।
ਇਸ ਵਾਰ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਹਰੇਕ ਦਿੰਨ 30,000 ਤੋਂ ਵੱਧ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ। ਪ੍ਰਸ਼ਾਸਨ ਵੀ ਕੇਦਾਰਨਾਥ ਧਾਮ ਦੀ ਯਾਤਰਾ ‘ਤੇ ਪੈਨੀ ਨਜ਼ਰ ਬਣਾਏ ਹੋਏ ਹੈ। ਪੈਦਲ ਰਸਤੇ ਸਣੇ ਧਾਮ ਵਿਚ ਯਾਤਰੀਆਂ ਨੂੰ ਬਿਜਲੀ, ਰਹਿਣ ਤੇ ਖਾਣ-ਪੀਣ ਦੀਆਂ ਸਹੂਲਤਾਂ ਉਪਲਬਧ ਕਰਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹੈਲੀਪੈਡ, ਧਾਮ, ਪੈਦਲ ਰਸਤਾ, ਯਾਤਰਾ ਪੜਾਵਾਂ ਤੇ ਹਾਈਵੇ ‘ਤੇ ਸੀਸੀਟੀਵੀ ਕੈਮਰਿਆਂ ਜ਼ਰੀਏ ਨਜ਼ਰ ਰੱਖੀ ਜਾ ਰਹੀ ਹੈ।
ਯਾਤਰੀਆਂ ਦੀ ਸੁਰੱਖਿਆ ਤੇ ਸੇਵਾ ਲਈ ਰੁਦਰਪ੍ਰਯਾਗ ਪ੍ਰਸ਼ਾਸਨ ਵੱਲੋਂ ਪੀਆਰਡੀ, ਹੋਮਗਾਰਡ, ਪੁਲਿਸ, SDRF, ਯਾਤਰਾ ਮੈਨੇਜਮੈਂਟ ਫੋਰਸ, ਡੀਡੀਆਰਐੱਫ ਦੇ ਜਵਾਨਾਂ ਤੋਂ ਇਲਾਵਾ ਸੈਕਟਰ ਮੈਜਿਸਟ੍ਰੇਟਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸੋਨਪ੍ਰਯਾਗ, ਗੌਰੀਕੁੰਡ, ਪੈਦਲ ਯਾਤਰਾ ਮਾਰਗ ਦੇ ਮੁੱਖ ਪੜਾਵਾਂ ਤੇ ਕੇਦਾਰਨਾਥ ਧਾਮ ਵਿਚ ਯਾਤਰੀਆਂ ਦੇ ਸਿਹਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣੇ ‘ਚ ਰਾਘਵ ਚੱਢਾ ਨੇ ਭਰੀ ਹੁੰਕਾਰ, ਕਿਹਾ-‘ਸੰਸਦ ਵਿਚ ਭਗਵੰਤ ਮਾਨ ਦੀ ਆਵਾਜ਼ ਬਣ ਕੇ ਗੂੰਜਣਗੇ 13 ਸਾਂਸਦ’
ਲੋੜਵੰਦ ਯਾਤਰੀਆਂ ਨੂੰ ਆਕਸੀਜਨ ਦੀ ਵੀ ਸਹੂਲਤ ਉਪਲਬਧ ਕਰਾਈ ਜਾ ਰਹੀ ਹੈ। ਪੈਦਲ ਰਸਤੇ ‘ਤੇ ਚੱਲ ਰਹੇ ਘੋੜੇ ਤੇ ਉਨ੍ਹਾਂ ਦੇ ਸੰਚਾਲਕਾਂ ਕਾਰਨ ਯਾਤਰੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਨਿਗਰਾਨੀ ਟੀਮ ਵੀ ਤਾਇਨਾਤ ਕੀਤੀ ਗਈ ਹੈ। ਧਾਮ ਪਹੁੰਚ ਰਹੇ ਯਾਤਰੀ ਵੀ ਬਾਬਾ ਕੇਦਾਰ ਦੇ ਦਰਸ਼ਨ ਕਰਕੇ ਖੁਸ਼ ਹਨ।