EPF ਨੇ ਡੈੱਥ ਕਲੇਮ ਨੂੰ ਲੈ ਕੇ ਨਵਾਂ ਨਿਯਮ ਦਾ ਐਲਾਨ ਕੀਤਾ ਹੈ। ਡਿਪਾਰਟਮੈਂਟ ਨੇ ਫਿਜ਼ੀਕਲ ਕਲੇਮ ਦੇ ਸੈਟਲਮੈਂਟ ਬਾਰੇ ਦੱਸਦਿਆਂ ਸਰਕੂਲਰ ਜਾਰੀ ਕੀਤਾ ਹੈ। ਈਪੀਐੱਫ ਮੈਂਬਰਾਂ ਦੀ ਮੌਤ ਦੇ ਮਾਮਲੇ ਵਿਚ ਫੀਲਡ ਆਫਿਸਰ ਆਧਾਰ ਨੂੰ ਜੋੜਨ ਤੇ ਅਥੈਂਟਿਕ ਕਰਨ ਵਿਚ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਵਿਚ ਈਪੀਐੱਫ ਮੈਂਬਰਾਂ ਨੂੰ ਪੇਮੈਂਟ ਵਿਚ ਦੇਰੀ ਹੋ ਰਹੀ ਹੈ।
ਕਿਉਂਕਿ ਮੈਂਬਰ ਦੀ ਮੌਤ ਦੇ ਬਾਅਦ ਆਧਾਰ ਡਿਟੇਲਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ EPFO ਨੇ ਆਧਾਰ ਨੂੰ ਜੋੜੇ ਬਿਨਾਂ ਫਿਜ਼ੀਕਲ ਕਲੇਮ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਹ ਸਿਰਫ ਈ-ਫਾਈਲ ਵਿਚ ਫੀਲਡ ਆਫਿਸਰਸ ਦੀ ਪਰਮਿਸ਼ਨ ਦੇ ਨਾਲ ਹੀ ਕੀਤਾ ਜਾ ਸਕਦਾ ਹੈ ਪਰ ਕੇਵਲ ਉਨ੍ਹਾਂ ਮਾਮਲਿਆਂ ‘ਤੇ ਲਾਗੂ ਹੋਣਗੇ ਜਿਥੇ ਮੈਂਬਰ ਦਾ ਡਿਟੇਲਸ ਯੂਏਐੱਨ ਵਿਚ ਸਹੀ ਹੈ ਪਰ ਆਧਾਰ ਡਾਟਾਬੇਸ ਵਿਚ ਗਲਤ ਹੈ।
ਈਪੀਐੱਫ ਦੇ ਫੀਲਡ ਆਫਿਸਰਸ ਨੂੰ ਕਈ ਚੀਜਾਂ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹ ਆਧਾਰ ਵਿਚ ਗਲਤ ਡਿਟੇਲਸ, ਯੂਆਈਡੀਏਆਈ ਡਾਟਾਬੇਸ ਤੋਂ ਆਧਾਰ ਵਿਚ ਟੈਕਨੀਕਲ ਗਲਤੀਆਂ, ਇਨਐਕਟਿਵ ਆਧਾਰ ਵਰਗੀ ਪ੍ਰਾਬਲਮਸ ਹੁੰਦੀ ਸੀ।
ਇਹ ਵੀ ਪੜ੍ਹੋ : ਈਰਾਨ ‘ਚ ਵੱਡਾ ਹਾ/ਦਸਾ, ਰਾਸ਼ਟਰਪਤੀ ਇਬ੍ਰਾਹਿਮ ਰਾਇਸੀ ਦੇ ਹੈਲੀਕਾਪਟਰ ਦੀ ਹਾਰਡ ਲੈਂਡਿੰਗ, ਮਚੀ ਹਫੜਾ-ਦਫੜੀ
ਅਜਿਹੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਸਾਰੇ ਮੌਤ ਮਾਮਲਿਆਂ ਵਿਚ ਆਧਾਰ ਨੂੰ ਜੋੜੇ ਬਿਨਾਂ ਫਿਜ਼ੀਕਲ ਕਲੈਮ ਨੂੰ ਟੈਂਪਰੇਰੀ ਤੌਰ ‘ਤੇ ਦੇ ਦਿੱਤੀ ਗਈ ਹੈ ਪਰ ਸਿਰਫ ਈ-ਆਫਿਸ ਫਾਈਲ ਵਿਚ ਓਆਈਸੀ ਦੀ ਪਰਮਿਸ਼ਨ ਦੇ ਨਾਲ ਡਿਟੇਲਸ ਦੇਣਾ ਹੋਵੇਗਾ। ਆਈਸੀ ਵੱਲੋਂ ਧੋਖਾਦੇਹੀ ਨੂੰ ਰੋਕਣ ਲਈ ਮ੍ਰਿਤਕ ਦੀ ਮੈਂਬਰਸ਼ਿਪ ਤੇ ਦਾਅਵੇਦਾਰਾਂ ਦੀ ਜਾਂਚ ਹੋਵੇਗੀ।
ਜੇਕਰ ਆਧਾਰ ਦੇ ਬਿਨਾਂ ਕਿਸੇ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਵਿਅਕਤੀ ਦਾ ਡਾਟਾ ਆਧਾਰ ਸਿਸਟਮ ਵਿਚ ਰੱਖਿਆ ਜਾਵੇਗਾ ਤੇ ਜੇਡੀ ਫਾਰਮ ‘ਤੇ ਹਸਤਾਖਰ ਕਰਨ ਦੀ ਪਰਮਿਸ਼ਨ ਦਿੱਤੀ ਜਾਵੇਗੀ। ਅਜਿਹਾ ਵੀ ਹੋ ਸਕਦਾ ਹੈ ਕਿ ਮਰੇ ਹੋਏ ਵਿਅਕਤੀ ਨੇ ਕਦੀ ਵੀ ਆਪਣਾ ਨਾਂ ਦਰਜ ਨਹੀਂ ਕਰਾਇਆ ਹੋਵੇ। ਅਜਿਹੇ ਵਿਚ ਉਸ ਪਰਿਵਾਰ ਦੇ ਮੈਂਬਰਾਂ ਵਿਚੋਂ ਕਿਸੇ ਇਕ ਨੂੰ ਜੇਡੀ ਨੂੰ ਆਪਣਾ ਆਧਾਰ ਜਮ੍ਹਾ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: