Nirmala sitharaman budget discussion : ਅੱਜ ਲੋਕ ਸਭਾ ਵਿੱਚ ਬਜਟ ਸੈਸ਼ਨ ਦੇ ਪਹਿਲੇ ਪੜਾਅ ਦਾ ਆਖਰੀ ਦਿਨ ਹੈ। ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ‘ਤੇ ਹੋਈ ਚਰਚਾ ਦਾ ਜਵਾਬ ਦੇ ਰਹੇ ਹਨ। ਵਿੱਤ ਮੰਤਰੀ ਨੇ ਲੋਕ ਸਭਾ ਵਿੱਚ ਕਿਹਾ ਕਿ ਸਾਡੀ ਕ੍ਰੋਨੀ ਆਮ ਜਨਤਾ ਹੈ। ਸਾਡੇ ਕ੍ਰੋਨੀ ਉਹ ਲੋਕ ਹਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਵਿੱਚ ਵਿਸ਼ਵਾਸ ਹੈ। ਅਸੀਂ ਕਿਸੇ ਜਵਾਈ ਲਈ ਕੰਮ ਨਹੀਂ ਕਰਦੇ। ਰਾਹੁਲ ਗਾਂਧੀ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਹਮ ਦੋ ਹਮਾਰੇ ਦੋ ‘ਤੇ ਚੱਲ ਰਹੀ ਹੈ। ਰਾਹੁਲ ਗਾਂਧੀ ਨੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਤੋੜਿਆ ਹੈ।
ਰਾਹੁਲ ਗਾਂਧੀ ਨੂੰ Doomsday man of India ਦੱਸਦਿਆਂ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਉਹ ਇੱਕ ਝੂਠੀ ਬਿਆਨਬਾਜ਼ੀ ਕਰਦੇ ਹਨ ਜਿਸ ਨਾਲ ਦੇਸ਼ ਦਾ ਅਪਮਾਨ ਹੁੰਦਾ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਬਜਟ ‘ਤੇ ਬੋਲ ਰਹੇ ਸਨ, ਤਾਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ 10 ਪੁਆਇੰਟਸ ‘ਤੇ ਬੋਲਣਗੇ ਪਰ ਉਨ੍ਹਾਂ ਕੁੱਝ ਨਹੀਂ ਕਿਹਾ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਬਜਟ ‘ਤੇ ਵਿਚਾਰ ਵਟਾਂਦਰੇ ਵਿੱਚ ਹਿੱਸਾ ਕਿਉਂ ਨਹੀਂ ਲਿਆ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ, ਕਰਜ਼ਾ ਮੁਆਫੀ ਦੇ ਵਾਅਦੇ ਕਰਕੇ ਕਾਂਗਰਸ ਮੁਕਰ ਗਈ, ਪਰ ਰਾਹੁਲ ਗਾਂਧੀ ਨੇ ਇਸ ‘ਤੇ ਕੁੱਝ ਨਹੀਂ ਕਿਹਾ। ਰਾਹੁਲ ਗਾਂਧੀ ਨੇ ਪੰਜਾਬ ਵਿੱਚ ਪਰਾਲੀ ਕਾਰਨ ਕਿਸਾਨਾਂ ਨੂੰ ਹੋਣ ਵਾਲੀ ਸਮੱਸਿਆ ਬਾਰੇ ਕੁੱਝ ਨਹੀਂ ਕਿਹਾ।
ਇਹ ਵੀ ਦੇਖੋ : ਲੋਕ ਸਭਾ ਤੋਂ ਨਿਰਮਲਾ ਸੀਤਾਰਾਮਨ LIVE, ਕਾਂਗਰਸੀਆਂ ਨੂੰ ਲਿਆ ਨਿਸ਼ਾਨੇ ‘ਤੇ ਸੁਣੋ ਕੀ ਕਿਹਾ…!