nitish kumar takes oath: ਪਟਨਾ: ਬਿਹਾਰ ਵਿੱਚ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦਾ ਸਹੁੰ ਚੁੱਕ ਸਮਾਰੋਹ ਸੋਮਵਾਰ ਨੂੰ ਰਾਜ ਭਵਨ ਵਿਖੇ ਹੋਇਆ ਹੈ। ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਅੱਜ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ, ਉਨ੍ਹਾਂ ਨੇ ਲਗਾਤਾਰ ਚੌਥੀ ਵਾਰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਰਾਜਪਾਲ ਫੱਗੂ ਚੌਹਾਨ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ ਹੈ। ਨਿਤੀਸ਼ ਤੋਂ ਇਲਾਵਾ ਦੋ ਉਪ ਮੁੱਖ ਮੰਤਰੀਆਂ ਤਾਰਕਿਸ਼ੋਰ ਪ੍ਰਸਾਦ ਅਤੇ ਰੇਨੂੰ ਦੇਵੀ ਨੇ ਵੀ ਭਾਜਪਾ ਕੋਟੇ ਤੋਂ ਸਹੁੰ ਚੁੱਕੀ ਹੈ।ਅਸ਼ੋਕ ਚੌਧਰੀ, ਵਿਜੈ ਚੌਧਰੀ, ਮੇਵਾਲਾਲ ਚੌਧਰੀ, ਵਿਜੇਂਦਰ ਪ੍ਰਸਾਦ ਯਾਦਵ ਅਤੇ ਸ਼ੀਲਾ ਮੰਡਲ ਨੇ ਜਨਤਾ ਦਲ-ਯੂਨਾਈਟਿਡ ਕੋਟੇ ਤੋਂ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ। ਜਦਕਿ ਭਾਜਪਾ ਦੇ ਮੰਗਲ ਪਾਂਡੇ, ਜੀਵੇਸ਼ ਮਿਸ਼ਰਾ, ਰਾਮਪ੍ਰੀਤ ਪਾਸਵਾਨ, ਅਮਰੇਂਦਰ ਪ੍ਰਤਾਪ ਸਿੰਘ ਅਤੇ ਰਾਮ ਸੁੰਦਰ ਰਾਏ ਨੇ ਸਹੁੰ ਚੁੱਕੀ ਹੈ। ਇਸ ਤੋਂ ਇਲਾਵਾ ‘ਹਮ’ ਤੋਂ ਸੰਤੋਸ਼ ਮਾਂਝੀ ਅਤੇ ਵੀਆਈਪੀ ਤੋਂ ਮੁਕੇਸ਼ ਸਾਹਨੀ ਨੇ ਸਹੁੰ ਚੁੱਕੀ ਹੈ। ਸੰਤੋਸ਼ ਮਾਂਝੀ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦਾ ਬੇਟਾ ਹੈ। ਜੀਤਨ ਰਾਮ ਨੇ ਇਸ ਵਾਰ ਐਚਏਐਮ ਦੀ ਟਿਕਟ ‘ਤੇ ਵੀ ਜਿੱਤ ਹਾਸਿਲ ਕੀਤੀ ਹੈ।ਇਸ ਸਮਾਰੋਹ ਵਿੱਚ ਕੇਂਦਰੀ ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ ਪੀ ਨੱਡਾ, ਦੇਵੇਂਦਰ ਫੜਨਵੀਸ ਸਣੇ ਪਾਰਟੀ ਦੇ ਚੋਟੀ ਦੇ ਨੇਤਾ ਮੌਜੂਦ ਸਨ।
ਨਿਤੀਸ਼ ਕੁਮਾਰ ਦੇ ਸਹੁੰ ਚੁੱਕਣ ਤੋਂ ਬਾਅਦ ਰਾਜਦ ਨੇਤਾ ਤੇਜਸ਼ਵੀ ਯਾਦਵ ਨੇ ਉਨ੍ਹਾਂ ‘ਤੇ ਤਿੱਖਾ ਹਮਲਾ ਬੋਲਿਆ ਹੈ। ਤੇਜਸ਼ਵੀ ਯਾਦਵ ਨੇ ਟਵੀਟ ਕੀਤਾ, “ਨਿਤੀਸ਼ ਕੁਮਾਰ ਜੀ ਨੂੰ ਮੁੱਖ ਮੰਤਰੀ ਵਜੋਂ ਨਾਮਜ਼ਦ ਕੀਤੇ ਜਾਣ ‘ਤੇ ਸ਼ੁੱਭਕਾਮਨਾਵਾਂ। ਮੈਨੂੰ ਉਮੀਦ ਹੈ ਕਿ ਕੁਰਸੀ ਦੀ ਲਾਲਸਾ ਦੀ ਬਜਾਏ ਉਹ NDA ਦੇ 19 ਲੱਖ ਨੌਕਰੀਆਂ ਅਤੇ ਸਿੱਖਿਆ, ਦਵਾਈ, ਕਮਾਈ, ਸਿੰਜਾਈ, ਬਿਹਾਰ ਦੇ ਨਨਕੰਕਸ਼ਾ ਵਰਗੇ ਮੁੱਦਿਆਂ ਨੂੰ ਸਰਕਾਰ ਦੀ ਪਹਿਲ ਬਨਾਉਣਗੇ।” ਤੇਜਸ਼ਵੀ ਯਾਦਵ ਦੀ ਅਗਵਾਈ ਵਾਲੀ ਰਾਜਦ, ਬਿਹਾਰ ਚੋਣਾਂ ਵਿੱਚੋਂ ਇੱਕ ਵੱਡੀ ਪਾਰਟੀ ਵਜੋਂ ਉਭਰੀ ਹੈ, ਪਰ ਪਾਰਟੀ ਨੇ ਤਕਰੀਬਨ ਇੱਕ ਦਰਜਨ ਸੀਟਾਂ ਤੋਂ ਬਹੁਮਤ ਦੇ ਅੰਕੜੇ ਨੂੰ ਗੁਆ ਦਿੱਤਾ। ਐਨਡੀਏ ਨੇ ਲੱਗਭਗ 3 ਸੀਟਾਂ ਵੱਧ ਹਾਸਿਲ ਕਰ ਬਹੁਮਤ ਹਾਸਿਲ ਕੀਤਾ ਹੈ।ਬਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੋਮਵਾਰ ਸ਼ਾਮ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਤੇਜਸ਼ਵੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਨਿਤੀਸ਼ ਕੁਮਾਰ ਉੱਤੇ ਲਗਾਤਾਰ ਹਮਲਾ ਕੀਤਾ ਸੀ। ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜੇਡੀਯੂ ਨੇ 43 ਸੀਟਾਂ ਜਿੱਤਣ ਤੋਂ ਬਾਅਦ ਵੀ ਉਨ੍ਹਾਂ ਨੇ ਸਰਕਾਰ ਬਣਾਉਣ ਬਾਰੇ ਸਵਾਲ ਖੜੇ ਕੀਤੇ ਸਨ।