ਲੋਕ ਸਭਾ ਸਪੀਕਰ ਨੂੰ ਲੈ ਕੇ ਟਕਰਾਅ ਵਧ ਗਿਆ ਹੈ। NDA ਉਮੀਦਵਾਰ ਓਮ ਬਿਰਲਾ ਖਿਲਾਫ ਕਾਂਗਰਸ ਨੇ ਕੇ. ਸੁਰੇਸ਼ ਨੂੰ ਉਤਾਰਿਆ ਹੈ। ਦੋਵਾਂ ਨੇ ਦੁਪਹਿਰ 12 ਵਜੇ ਤੋਂ ਪਹਿਲਾਂ ਨਾਮਜ਼ਦਗੀ ਫਾਈਲ ਕੀਤਾ। ਵੋਟਿੰਗ ਭਲਕੇ ਸਵੇਰੇ 11 ਵਜੇ ਹੋਵੇਗੀ। ਕਾਂਗਰਸ ਸਾਂਸਦ ਕੇ. ਸੁਰੇਸ਼ ਦੀ ਦਾਅਵੇਦਾਰੀ ‘ਤੇ ਤ੍ਰਿਣਮੂਲ ਕਾਂਗਰਸ ਨੇ ਨਾਰਾਜ਼ਗੀ ਪ੍ਰਗਟਾਈ ਹੈ। ਪਾਰਟੀ ਸਾਂਸਦ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਸਾਡੇ ਨਾਲ ਇਸ ਬਾਰੇ ਕੋਈ ਗੱਲ ਨਹੀਂ ਹੋਈ ਹੈ। ਇਹ ਇਕਤਰਫਾ ਫੈਸਲਾ ਹੈ।
ਇਸ ਤੋਂ ਪਹਿਲਾਂ ਸਵੇਰੇ ਰਾਹੁਲ ਸਾਂਸਦ ਪਹੁੰਚੇ ਤਾਂ ਕਿਹਾ ਕਾਂਗਰਸ ਪ੍ਰਧਾਨ ਕੋਲ ਸਪੀਕਰ ਦੇ ਸਮਰਥਨ ਲਈ ਰਾਜਨਾਥ ਸਿੰਘਦਾ ਫੋਨ ਆਇਆ ਸੀ। ਵਿਰੋਧੀ ਨੇ ਸਪੱਸ਼ਟ ਕਿਹਾ ਕਿ ਅਸੀਂ ਸਪੀਕਰ ਨੂੰ ਸਮਰਥਨ ਦੇਵਾਂਗੇ ਪਰ ਵਿਰੋਧੀ ਨੂੰ ਡਿਪਟੀ ਸਪੀਕਰ ਦਾ ਅਹੁਦਾ ਮਿਲਣਾ ਚਾਹੀਦਾ ਹੈ। ਰਾਜਨਾਥ ਸਿੰਘ ਨੇ ਦੁਬਾਰਾ ਫੋਨ ਕਰਨ ਦੀ ਗੱਲ ਕਹੀ ਸੀ ਪਰ ਕਾਲ ਨਹੀਂ ਆਇਆ।
ਰਾਹੁਲ ਦੇ ਬਿਆਨ ‘ਤੇ ਰਾਜਨਾਥ ਸਿੰਘ ਨੇ ਸੰਸਦ ਦੇ ਬਾਹਰ ਕਿਹਾ ਕਿ ਮੈਂ ਸਪੀਕਰ ਅਹੁਦੇ ਦੇ ਸਮਰਥਨ ਲਈ ਕਾਂਗਰਸ ਮੱਲਿਕਾਰੁਜਨ ਖੜਗੇ ਨਾਲ ਤਿੰਨ ਵਾਰ ਫੋਨ ‘ਤੇ ਗੱਲਬਾਤ ਕੀਤੀ ਹੈ। ਉਹ ਸੀਨੀਅਰ ਲੀਡਰ ਹਨ। ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ।
NDA ਵੱਲੋਂ ਓਮ ਬਿਰਲਾ ਦੁਬਾਰਾ ਸਪੀਕਰ ਅਹੁਦੇ ਦੇ ਉਮੀਦਵਾਰ ਹਨ। ਰਾਜਸਥਾਨ ਦੇ ਕੋਟਾ ਤੋਂ ਸਾਂਸਦ ਓਮ ਬਿਰਲਾ 2019 ਤੋਂ 2024 ਤੱਕ ਸਪੀਕਰ ਰਹਿ ਚੁੱਕੇ ਹਨ। ਉਹ ਜਿੱਤਦੇ ਹਨ ਤਾਂ ਭਾਜਪਾ ਦੇ ਪਹਿਲੇ ਅਜਿਹੇ ਸਾਂਸਦ ਹੋਣਗੇ ਜੋ ਲਗਾਤਾਰ ਦੂਜੀ ਵਾਰ ਲੋਕ ਸਭਾ ਸਪੀਕਰ ਦਾ ਅਹੁਦਾ ਸੰਭਾਲਣਗੇ। ਜੇਕਰ ਉਹ ਆਪਣਾ ਕਾਰਜਕਾਲ ਪੂਰਾ ਕਰ ਲੈਂਦੇ ਹਨ ਤਾਂ ਕਾਂਗਰਸ ਦੇ ਬਲਰਾਮ ਜਾਖੜ ਦੇ ਰਿਕਾਰਡ ਦੀ ਬਰਾਬਰੀ ਕਰ ਲੈਣਗੇ।
ਇਹ ਵੀ ਪੜ੍ਹੋ : ਸਰਹਿੰਦ ਨਹਿਰ ‘ਚ ਨਹਾਉਣ ਗਏ ਰੁ/ੜ੍ਹੇ 2 ਨੌਜਵਾਨ, NDRF ਦੀ ਟੀਮ ਵੱਲੋਂ ਦੋਹਾਂ ਦੀ ਕੀਤੀ ਜਾ ਰਹੀ ਭਾਲ
ਦਰਅਸਲ ਬਲਰਾਮ ਜਾਖੜ 1980 ਤੋਂ 1985 ਤੇ 1985 ਤੋਂ 1989 ਤੱਕ ਲਗਾਤਾਰ ਦੋ ਵਾਰ ਲੋਕ ਸਭਾ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਨੇ ਆਪਣੇ ਦੋਵੇਂ ਕਾਰਜਕਾਲ ਪੂਰੇ ਕੀਤੇ ਸਨ। ਇਸ ਤੋਂ ਇਲਾਵਾ ਜੀਐੱਸੀ ਬਾਲਯੋਗੀ ਤੇ ਪੀਐੱਮ ਸੰਗਮਾ ਵਰਗੇ ਨੇਤਾ ਦੋ ਵਾਰ ਲੋਕ ਸਭਾ ਪ੍ਰਧਾਨ ਤਾਂ ਬਣੇ ਪਰ 5-5 ਸਾਲ ਦੇ ਕਾਰਜਕਾਲ ਪੂਰੇ ਨਹੀਂ ਕਰ ਸਕੇ।