O rajagopal said : ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਲਈ 27 ਮਾਰਚ ਤੋਂ ਵੋਟਿੰਗ ਸ਼ੁਰੂ ਹੋਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਾਰੇ ਰਾਜਾ ਵਿੱਚ ਚੋਣ ਮੈਦਾਨ ਵਿੱਚ ਉੱਤਰੀ ਹੋਈ ਹੈ। ਦੱਖਣੀ ਰਾਜ ਕੇਰਲ ਵਿੱਚ 6 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਦੂਜੇ ਰਾਜਾਂ ਦੀ ਤਰ੍ਹਾਂ ਭਾਜਪਾ ਨੂੰ ਕੇਰਲਾ ਤੋਂ ਵੀ ਵੱਡੀਆਂ ਉਮੀਦਾਂ ਹਨ। ਪਰ ਭਾਜਪਾ ਦੀਆਂ ਇਨ੍ਹਾਂ ਉਮੀਦਾਂ ਨੂੰ ਪਾਰਟੀ ਦੇ ਚੋਟੀ ਦੇ ਨੇਤਾ ਨੇ ਝੱਟਕਾ ਦਿੱਤਾ ਹੈ। ਕੇਰਲ ਭਾਜਪਾ ਦੇ ਚੋਟੀ ਦੇ ਨੇਤਾ ਓ ਰਾਜਗੋਪਾਲ ਨੇ ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਅਜਿਹਾ ਬਿਆਨ ਦਿੱਤਾ ਹੈ ਜੋ ਸਿਰਫ ਪਾਰਟੀ ਲਈ ਹੀ ਨੁਕਸਾਨਦਾਇਕ ਨਹੀਂ ਹੈ, ਬਲਕਿ ਵਿਰੋਧੀ ਵੀ ਇਸ ਨੂੰ ਮੌਕੇ ਵਜੋਂ ਵਰਤ ਰਹੇ ਹਨ। ਓ ਰਾਜਗੋਪਾਲ ਨੇ ਕਿਹਾ ਹੈ ਕਿ ਕੇਰਲਾ ਦੂਜੇ ਰਾਜਾਂ ਨਾਲੋਂ ਵੱਖਰਾ ਹੈ, ਇੱਥੇ ਲੋਕ ਜ਼ਿਆਦਾ ਪੜ੍ਹੇ ਲਿਖੇ ਹਨ ਇਸ ਕਰਕੇ ਭਾਜਪਾ ਨੂੰ ਵੋਟ ਨਹੀਂ ਪਾਉਂਦੇ।
ਇੱਕ ਇੰਟਰਵਿਊ ਦੌਰਾਨ ਰਾਜਗੋਪਾਲ ਨੂੰ ਪੁੱਛਿਆ ਗਿਆ ਕਿ ਭਾਜਪਾ ਕੇਰਲ ਵਿੱਚ ਆਪਣਾ ਰਾਜਨੀਤਿਕ ਸਥਾਨ ਕਾਇਮ ਕਿਉਂ ਨਹੀਂ ਕਰ ਰਹੀ। ਪਾਰਟੀ ਦੀ ਹਰਿਆਣਾ ਅਤੇ ਤ੍ਰਿਪੁਰਾ ਵਿੱਚ ਕੋਈ ਜ਼ਮੀਨ ਨਹੀਂ ਸੀ ਪਰ ਸਰਕਾਰ ਬਣਾ ਲਈ। ਬੰਗਾਲ ਵਿੱਚ ਵੀ ਬਹੁਤ ਥੋੜੇ ਸਮੇਂ ਵਿੱਚ ਇੱਕ ਵੱਡੀ ਪਲੇਅਰ ਬਣ ਗਈ ਹੈ। ਇਸ ਸਵਾਲ ਦੇ ਜਵਾਬ ਵਿੱਚ ਰਾਜਗੋਪਾਲ ਨੇ ਕਿਹਾ, “ਕੇਰਲ ਇਕ ਵੱਖਰਾ ਰਾਜ ਹੈ। ਇੱਥੇ ਦੋ ਜਾਂ ਤਿੰਨ ਮੁੱਖ ਕਾਰਨ ਹਨ। ਕੇਰਲ ਦੀ ਸਾਖਰਤਾ ਦਰ 90 ਫੀਸਦੀ ਹੈ। ਇੱਥੇ ਦੇ ਲੋਕ ਸੋਚਦੇ ਹਨ ਕਿ ਉਹ ਤਰਕਸ਼ੀਲ ਹਨ। ਇਹ ਪੜ੍ਹੇ-ਲਿਖੇ ਲੋਕਾਂ ਦੀਆਂ ਆਦਤਾਂ ਹਨ। ਦੂਸਰਾ, ਕੇਰਲਾ ਵਿੱਚ 55 ਫੀਸਦੀ ਹਿੰਦੂ ਅਤੇ 45 ਫੀਸਦੀ ਘੱਟਗਿਣਤੀ ਹਨ। ਇਹ ਚੀਜ਼ ਹਰ ਕੈਲਕੂਲੇਸ਼ਨ ਵਿੱਚ ਆਉਂਦੀ ਹੈ। ਅਜਿਹੀ ਸਥਿਤੀ ਵਿੱਚ ਕੇਰਲ ਦੀ ਤੁਲਨਾ ਕਿਸੇ ਹੋਰ ਰਾਜ ਨਾਲ ਨਹੀਂ ਕੀਤੀ ਜਾ ਸਕਦੀ। ਇੱਥੇ ਸਥਿਤੀ ਵੱਖਰੀ ਹੈ। ਪਰ ਅਸੀਂ ਬਿਹਤਰ ਪ੍ਰਦਰਸ਼ਨ ਜਾਰੀ ਰੱਖ ਰਹੇ ਹਾਂ।”
ਇਹ ਵੀ ਦੇਖੋ : Balraj ਨੇ ਮੋਦੀ ਸਰਕਾਰ ਦੇ ਨਾਲ ਨਾਲ Punjab Government ਦੀ ਵੀ ਦੇਖੋ ਕਿਵੇਂ ਕੀਤੀ ਪਾਣੀ-ਪਾਣੀ