odisha bjp mla subash panigrahi attempted: ਉਡੀਸ਼ਾ ਵਿਧਾਨਸਭਾ ‘ਚ ਬਜਟ ਸੈਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਾਫੀ ਤਲਖ ਰਹੀ।ਸ਼ੁੱਕਰਵਾਰ ਨੂੰ ਸਦਨ ‘ਚ ਵਿਰੋਧੀ ਪਾਰਟੀ ਬੀਜੇਪੀ ਅਤੇ ਕਾਂਗਰਸ ਨੇ ਸੂਬਾ ਸਰਕਾਰ ‘ਤੇ ਕਿਸਾਨਾਂ ਦੀ ਝੋਨੇ ਦੀ ਖ੍ਰੀਦ ‘ਚ ਅਨਿਯਮਿਤਤਾ ਦਾ ਦੋਸ਼ ਲਗਾਉਂਦੇ ਹੋਏ ਸਦਨ ‘ਚ ਹੰਗਾਮਾ ਕੀਤਾ।ਇਸ ਦੌਰਾਨ ਦੇਵਗੜ ਤੋਂ ਬੀਜੇਪੀ ਵਿਧਾਇਕ ਸੁਭਾਸ਼ ਚੰਦਰ ਪਾਣਿਗ੍ਰਾਹੀ ਨੇ ਵਿਧਾਨਸਭਾ ‘ਚ ਹੀ ਖੁਦਕੁਸ਼ੀ ਦਾ ਯਤਨ ਕੀਤਾ।ਉਨ੍ਹਾਂ ਨੇ ਸਦਨ ‘ਚ ਸੈਨੇਟਾਈਜ਼ਰ ਪੀ ਲਿਆ।ਉਨਾਂ੍ਹ ਨੇ ਮੰਡੀ ਤੋਂ ਕਿਸਾਨਾਂ ਦੇ ਝੋਨੇ ਦੀ ਖ੍ਰੀਦ ਦੇ ਮਸਲੇ ‘ਤੇ ਧਿਆਨ ਕੇਂਦਰਤ ਕਰਨ ਲਈ ਇਹ ਕਦਮ ਉਠਾਇਆ।ਉਨਾਂ ਨੇ ਸ਼ੁੱਕਰਵਾਰ ਨੂੰ ਇਹ ਕਦਮ ਉਦੋਂ ਚੁੱਕਿਆ ਜਦੋਂ ਸੂਬੇ ਦੇ ਫੂਡ ਸਪਲਾਈ ਅਤੇ ਕੰਜ਼ਮਿਊਮਰ ਵੈਲਫੇਅਰ ਮੰਤਰੀ ਰਨਿੰਦਰ ਪ੍ਰਤਾਪ ਸਵੈਨ ਸਦਨ ‘ਚ ਸਵਾਲਾਂ ਦੇ ਜਵਾਬ ਦੇ ਰਹੇ ਸਨ।ਸੁਭਾਸ਼ ਚੰਦਰ ਪਾਣਿਗ੍ਰਹੀ ਨੇ ਪਹਿਲਾਂ ਵੀ ਦੋ ਵਾਰ ਆਤਮਹੱਤਿਆ ਕੀਤੀ ਚਿਤਾਵਨੀ ਦੇ ਚੁੱਕੇ ਸਨ।
ਇਸ ਘਟਨਾਕ੍ਰਮ ਤੋਂ ਪਹਿਲਾਂ ਰਨਿੰਦਰ ਪ੍ਰਤਾਪ ਸਵੈਨ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਝੋਨੇ ਦੀ ਖ੍ਰੀਦ ਲਈ ਸਾਰੇ ਉੱਚਿਤ ਕਦਮ ਚੁੱਕ ਰਹੀ ਹੈ।ਉਨਾਂ੍ਹ ਨੇ ਕਿਹਾ ਕਿ ਵਿਧਾਇਕਾਂ ਨੂੰ ਕਿਹਾ ਕਿ ਉਹ ਅਜਿਹੇ ਕਿਸਾਨਾਂ ਦੀ ਲਿਸਟ ਮੁਹੱਈਆ ਕਰਾਵੇ ਜੋ ਆਪਣੀ ਫਸਲ ਵੇਚਣ ਤੋਂ ਵਾਂਝੇ ਰਹਿ ਗਏ ਹਨ।ਸਵੈਨ ਨੇ ਸ਼ੁੱਕਰਵਾਰ ਨੂੰ ਸਦਨ ‘ਚ ਕਿਹਾ ਕਿ 26 ਜਨਵਰੀ ਨੂੰ ਕੁੱਲ 57.67 ਮੈਟ੍ਰਿਕ ਟਨ ਝੋਨੇ ਦੀ ਖ੍ਰੀਦ 10.53 ਲੱਖ ਰਜਿਸਟਰਡ ਕਿਸਾਨਾਂ ਤੋਂ ਕੀਤੀ ਗਈ ਹੈ।ਹੁਣ ਤੱਕ 11.25 ਲੱਖ ਕਿਸਾਨਾਂ ਤੋਂ 60.40 ਲੱਖ ਮੈਟ੍ਰਿਕ ਟਨ ਝੋਨੇ ਦੀ ਖ੍ਰੀਦ ਕੀਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ 72000 ਕਿਸਾਨਾਂ ਤੋਂ 7.23 ਲੱਖ ਮੈਟ੍ਰਿਕ ਟਨ ਝੋਨੇ ਦੀ ਖ੍ਰੀਦ ਕੀਤੀ ਜਾ ਚੁੱਕੀ ਹੈ।ਮਹੱਤਵਪੂਰਨ ਹੈ ਕਿ ਸਦਨ ‘ਚ ਝੋਨੇ ਦੀ ਖ੍ਰੀਦ ਦੇ ਮੁੱਦੇ ‘ਤੇ ਜਮਕੇ ਹੰਗਾਮਾ ਹੋਇਆ।ਬੀਜੇਪੀ ਅਤੇ ਕਾਂਗਰਸ ਦੇ ਵਿਧਾਇਕਾਂ ਨੇ ਸਦਨ ‘ਚ ਇਸ ਮਾਮਲੇ ‘ਤੇ ਸੂਬਾ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ।ਪ੍ਰਸ਼ਨਕਾਲ ਸ਼ੁਰੂ ਹੋਣ ਦੇ ਨਾਲ ਹੀ ਦੋਵਾਂ ਪਾਰਟੀਆਂ ਨੇ ਖੂਬ ਹੰਗਾਮਾ ਕੀਤਾ।ਇਸ ਦੌਰਾਨ ਸਦਨ ਦੀ ਕਾਰਵਾਈ ਮੁਲਤਵੀ ਵੀ ਕਰਨੀ ਪਈ।
ਖੜੇ ਗੱਲਾਂ ਕਰਦੇ 4 ਮੁਲਾਜਮਾਂ ‘ਤੇ ਆਸਮਾਨ ਤੋਂ ਡਿੱਗੀ ਬਿਜਲੀ, ਕੈਮਰਿਆਂ ‘ਚ LIVE ਕੈਦ ਹੋਈਆਂ ਤਸਵੀਰਾਂ !