ਦੁਨੀਆ ਭਰ ਵਿੱਚ ਅੱਜ ਯਾਨੀ ਕਿ 23 ਜੂਨ ਨੂੰ ਅੰਤਰਰਾਸ਼ਟਰੀ ਓਲੰਪਿਕ ਡੇਅ ਮਨਾਇਆ ਜਾ ਰਿਹਾ ਹੈ। ਭਾਰਤ ਵਿੱਚ ਵੀ ਇਸ ਵਿਸ਼ੇਸ਼ ਮੌਕੇ ‘ਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਦੇਸ਼ ਦੇ ਸਾਰੇ ਓਲੰਪੀਅਨ ਖਿਡਾਰੀਆਂ ਨੂੰ ਸੰਦੇਸ਼ ਦਿੱਤਾ । ਇਸਦੇ ਨਾਲ ਉਨ੍ਹਾਂ ਨੇ 23 ਜੁਲਾਈ ਤੋਂ ਟੋਕਿਓ ਓਲੰਪਿਕ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਨ ਜਾ ਰਹੇ ਖਿਡਾਰੀਆਂ ਨੂੰ ਵਧਾਈ ਵੀ ਦਿੱਤੀ।
ਦਰਅਸਲ, ਓਲੰਪਿਕ ਡੇਅ ਦਾ ਇਤਿਹਾਸ ਕਈ ਸਾਲ ਪੁਰਾਣਾ ਹੈ। 23 ਜੂਨ 1894 ਨੂੰ ਓਲੰਪਿਕ ਖੇਡਾਂ ਦੇ ਪਿਤਾ ਕਹੇ ਜਾਣ ਵਾਲੇ ਪਿਅਰੇ ਡੀ ਕਾਉਬਰਟਿਨ ਨੇ ਅੰਤਰ ਰਾਸ਼ਟਰੀ ਓਲੰਪਿਕ ਕਮੇਟੀ ਦਾ ਗਠਨ ਕੀਤਾ ਸੀ। ਹਾਲਾਂਕਿ ਓਲੰਪਿਕ ਡੇਅ ਦੀ ਸ਼ੁਰੂਆਤ 1948 ਵਿੱਚ ਹੋਈ। ਓਲੰਪਿਕ ਲਈ ਜਦੋਂ ਵਿਸ਼ੇਸ਼ ਦਿਨ ਚੁਣਨ ਦਾ ਮੌਕਾ ਆਇਆ ਤਾਂ ਕਮੇਟੀ ਨੇ ਉਸ ਦਿਨ ਦੀ ਚੋਣ ਕੀਤੀ ਜਿਸ ਦਿਨ ਇਹ ਗਠਿਤ ਕੀਤਾ ਗਿਆ ਸੀ।
ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ, ‘ਓਲੰਪਿਕ ਡੇਅ ਦੇ ਮੌਕੇ ‘ਤੇ ਮੈਂ ਉਨ੍ਹਾਂ ਸਾਰਿਆਂ ਦੀ ਪ੍ਰਸ਼ੰਸਾ ਕਰਦਾ ਹਾਂ ਜਿਨ੍ਹਾਂ ਨੇ ਕਈ ਸਾਲਾਂ ਤੋਂ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ। ਸਾਡੇ ਦੇਸ਼ ਨੂੰ ਉਨ੍ਹਾਂ ਦੇ ਯੋਗਦਾਨ ਅਤੇ ਉਨ੍ਹਾਂ ਦੇ ਹੋਰਨਾਂ ਅਥਲੀਟਾਂ ਨੂੰ ਪ੍ਰੇਰਿਤ ਕਰਨ ਲਈ ਕੀਤੇ ਯਤਨਾਂ ‘ਤੇ ਮਾਣ ਹੈ।
ਕੁਝ ਹਫਤਿਆਂ ਵਿੱਚ ਟੋਕੀਓ 2020 ਦੀਆਂ ਓਲੰਪਿਕ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ। ਸਾਡੇ ਐਥਲੀਟਾਂ ਨੂੰ ਸ਼ੁੱਭਕਾਮਨਾਵਾਂ।’ ਅੰਤਰਰਾਸ਼ਟਰੀ ਓਲੰਪਿਕ ਦਿਵਸ 2021 ਲਈ ਤੰਦਰੁਸਤ ਰਹੋ, ਮਜ਼ਬੂਤ ਰਹੋ, ਓਲੰਪਿਕ ਦੇ ਅਭਿਆਸਾਂ ਨਾਲ ਸਰਗਰਮ ਰਹੋ ‘ ਇਸਦੀ ਥੀਮ ਹੈ ।
ਦੱਸ ਦੇਈਏ ਕਿ ਓਲੰਪਿਕ ਖੇਡਾਂ ਪ੍ਰਤੀ ਜਾਗਰੂਕਤਾ ਅਤੇ ਟੋਕਿਓ ਓਲੰਪਿਕ 2020 ਨੂੰ ਯਾਦਗਾਰ ਬਣਾਉਣ ਲਈ ਇੱਕ ਕੁਇਜ਼ ਆਯੋਜਿਤ ਕੀਤਾ ਜਾਵੇਗਾ। ਇਸਦੀ ਸ਼ੁਰੂਆਤ ਬੁੱਧਵਾਰ ਤੋਂ ਹੋਵੇਗੀ ਅਤੇ 21 ਜੁਲਾਈ ਤੱਕ ਚੱਲੇਗੀ। ਰੋਡ ਟੁ ਟੋਕਿਓ ਕੁਇਜ਼ ਦੇ ਨਾਮ ਨਾਲ ਇਹ ਪ੍ਰਤੀਯੋਗਤਾ ਆਨਲਾਈਨ ਹੋਵੇਗੀ । ਇਸ ਵਿੱਚ ਖੇਡਾਂ ਨਾਲ ਜੁੜੇ ਪ੍ਰਸ਼ਨ ਪੁੱਛੇ ਜਾਣਗੇ।