NDA ਦੀ ਬੈਠਕ ਵਿਚ ਨਰਿੰਦਰ ਮੋਦੀ ਤੀਜੀ ਵਾਰ ਸੰਸਦੀ ਦਲ ਦੇ ਨੇਤਾ ਚੁਣੇ ਗਏ। ਸੰਸਦ ਦੇ ਸੈਂਟਰਲ ਹਾਲ ਵਿਚ ਭਾਜਪਾ ਦੀ ਅਗਵਾਈ ਵਾਲੀ NDA ਦੇ ਨਵੇਂ ਚੁਣੇ ਸਾਂਸਦਾਂ ਦੀ ਬੈਠਕ ਵਿਚ ਪ੍ਰਸਤਾਵ ‘ਤੇ ਮੋਹਰ ਲੱਗੀ ਹੈ। ਇਸ ਬੈਠਕ ਦੇ ਬਾਅਦ NDA ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗਾ। ਬੈਠਕ ਨੂੰ ਸੰਸਦੀ ਦਲ ਦੇ ਨੇਤਾ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ ਤੇ ਸਹਿਯੋਗੀ ਦਲਾਂ ਦਾ ਧੰਨਵਾਦ ਪ੍ਰਗਟਾਇਆ।
ਮੋਦੀ ਨੇ ਕਿਹਾ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਇੰਨੇ ਵੱਡੇ ਸਮੂਹ ਦਾ ਅੱਜ ਸਵਾਗਤ ਕਰਨ ਦਾ ਮੌਕਾ ਮਿਲਿਆ ਹੈ ਜੋ ਸਾਥੀ ਜਿੱਤ ਕੇ ਆਏ ਹਨ, ਪ੍ਰਸ਼ੰਸਾ ਦੇ ਅਧਿਕਾਰੀ ਹਨ। ਲੱਖਾਂ ਵਰਕਰਾਂ ਨੇ ਦਿਨ-ਰਾਤ ਮਿਹਨਤ ਕੀਤੀ ਹੈ। ਇੰਨੀ ਗਰਮੀ ਵਿਚ ਹਰ ਪਾਰਟੀ ਦੇ ਵਰਕਰਾਂ ਨੇ ਜੋ ਮਿਹਨਤ ਕੀਤੀ ਹੈ, ਉਨ੍ਹਾਂ ਨੂੰ ਅੱਜ ਸੰਵਿਧਾਨ ਸਦਨ ਦੇ ਸੈਂਟਰਲ ਹਾਲ ਤੋਂ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ। ਮੋਦੀ ਨੇ ਕਿਹਾ ਕਿ NDA ਸਰਕਾਰ ਵਿਚ ਅਸੀਂ ਅਗਲੇ 10 ਸਾਲ ਵਿਚ ਵਿਕਾਸ, ਆਮ ਮਨੁੱਖੀ ਜੀਵਨ ਵਿੱਚ ਸਰਕਾਰੀ ਦਖਲਅੰਦਾਜ਼ੀ ਨੂੰ ਜਿੰਨਾ ਸੰਭਵ ਹੋ ਸਕੇ ਘਟਾਉਣ ਦੀ ਕੋਸ਼ਿਸ਼ ਕਰਾਂਗੇ। ਇਹੀ ਲੋਕਤੰਤਰ ਦੀ ਤਾਕਤ ਹੈ ਅੱਜ ਟੈਕਨਾਲੋਜੀ ਦੇ ਯੁਗ ਵਿਚ ਅਸੀਂ ਬਦਲਾਅ ਚਾਹੁੰਦੇ ਹਾਂ। ਅਸੀਂ ਵਿਕਾਸ ਦਾ ਨਵਾਂ ਅਧਿਆਏ ਲਿਖਾਂਗੇ ਤੇ ਸਾਰੇ ਮਿਲ ਕੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਕੇ ਰਹਾਂਗੇ।
ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਅਸੀਂ ਦੇਸ਼ ਨੂੰ ਸਫਲਤਾ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚਾਇਆ। ਐਨਡੀਏ ਦੀ ਸਾਰੀ ਲੀਡਰਸ਼ਿਪ ਵਿੱਚ ਇੱਕ ਗੱਲ ਸਾਂਝੀ ਹੈ – ਉਹ ਹੈ ਸੁਸ਼ਾਸਨ। ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ ਅਗਲੇ 10 ਸਾਲਾਂ ਵਿੱਚ, ਨਾਗਰਿਕਾਂ ਦੇ ਜੀਵਨ ਵਿੱਚ ਚੰਗਾ ਪ੍ਰਸ਼ਾਸਨ, ਵਿਕਾਸ, ਜੀਵਨ ਦੀ ਗੁਣਵੱਤਾ… ਮੇਰਾ ਨਿੱਜੀ ਤੌਰ ‘ਤੇ ਇੱਕ ਸੁਪਨਾ ਹੈ। ਆਮ ਲੋਕਾਂ ਦੇ ਜੀਵਨ ਵਿੱਚ ਸਰਕਾਰੀ ਦਖਲਅੰਦਾਜ਼ੀ ਜਿੰਨੀ ਘੱਟ ਹੋਵੇਗੀ, ਲੋਕਤੰਤਰ ਓਨਾ ਹੀ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਕੇਂਦਰ ਬਿੰਦੂ ਗਰੀਬ ਦਾ ਕਲਿਆਣ ਹੀ ਰਿਹਾ ਹੈ।
ਇਹ ਵੀ ਪੜ੍ਹੋ : ਟੀ-20 ਵਿਸ਼ਵ ਕੱਪ ‘ਚ ਅੱਜ ਕੈਨੇਡਾ ਤੇ ਆਇਰਲੈਂਡ ਹੋਣਗੇ ਆਹਮੋ-ਸਾਹਮਣੇ, ਦੋਹਾਂ ਟੀਮਾਂ ਨੂੰ ਪਹਿਲੀ ਜਿੱਤ ਦੀ ਭਾਲ
ਮੋਦੀ ਨੇ ਕਿਹਾ ਕਿ ਹਿੰਦੋਸਤਾਨ ਦੇ ਇੰਨੇ ਮਹਾਨ ਲੋਕਤੰਤਰ ਦੀ ਤਾਕਤ ਦੇਖੋ ਕਿ NDA ਨੂੰ ਅੱਜ ਦੇਸ਼ ਦੇ 22 ਸੂਬਿਆਂ ਵਿਚ ਲੋਕਾਂ ਨੇ ਸਰਕਾਰ ਬਣਾ ਕੇ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਸਾਡਾ ਇਹ ਗਠਜੋੜ ਸੱਚੇ ਅਰਥ ਵਿਚ ਭਾਰਤ ਦੀ ਆਤਮਾ ਹੈ। ਮੈਂ ਜੀਵਨ ਵਿਚ ਜਿਸ ਚੀਜ਼ ‘ਤੇ ਹਮੇਸ਼ਾ ਜ਼ੋਰ ਦਿੰਦਾ ਹਾਂ ਉਹ ਹੈ ਵਿਸ਼ਵਾਸ। ਤੁਸੀਂ 2019 ਵਿਚ ਮੈਨੂੰ ਆਪਣਾ ਨੇਤਾ ਚੁਣਿਆ ਤੇ ਅੱਜ 2024 ਵਿਚ ਵੀ ਤੁਹਾਡੇ ਚੁਣੇ ਹੋਏ ਨੇਤਾਂ ਵਜੋਂ ਖੜ੍ਹੇ ਹੋ ਕੇ ਮੈਨੂੰ ਲੱਗਦਾ ਹੈ ਕਿ ਸਾਡੇ ਵਿਚ ‘ਵਿਸ਼ਵਾਸ ਦਾ ਪੁਲ’ ਇੰਨਾ ਮਜ਼ਬੂਤ ਹੈ।