ਕੋਰੋਨਾ ਦੀ ਮਾਰ ਕਾਰਨ ਸਾਰਾ ਦੇਸ਼ ਕੁਰਲਾ ਰਿਹਾ ਹੈ, ਪਰ ਹੁਣ ਕੋਰੋਨਾ ਦੀ ਤੀਜੀ ਲਹਿਰ ਦਾ ਡਰ ਵਧੇਰੇ ਪਰੇਸ਼ਾਨ ਕਰ ਰਿਹਾ ਹੈ, ਕਿਉਂਕਿ ਤੀਜੀ ਲਹਿਰ ਦਾ ਸਭ ਤੋਂ ਵੱਧ ਅਸਰ ਬੱਚਿਆਂ ‘ਤੇ ਹੋਣ ਵਾਲਾ ਹੈ ।
ਰਾਜਸਥਾਨ ਦੇ ਦੋ ਜ਼ਿਲ੍ਹਿਆਂ ਵਿੱਚ ਬੱਚੇ ਬਹੁਤ ਤੇਜ਼ੀ ਨਾਲ ਕੋਰੋਨਾ ਸੰਕ੍ਰਮਿਤ ਹੋ ਰਹੇ ਹਨ । ਦੌਸਾ ਅਤੇ ਡੂੰਗਰਪੁਰ ਵਿੱਚ ਬੱਚਿਆਂ ਵਿੱਚ ਕੋਰੋਨਾ ਦੀ ਲਾਗ ਪ੍ਰੇਸ਼ਾਨ ਕਰਨ ਵਾਲੀ ਹੈ।
ਦਰਅਸਲ, ਰਾਜਸਥਾਨ ਵਿੱਚ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਬੱਚੇ ਆਉਣ ਲੱਗ ਗਏ ਹਨ । ਤੀਜੀ ਲਹਿਰ ਨੂੰ ਲੈ ਕੇ ਜਿਸ ਤਰ੍ਹਾਂ ਦਾ ਖਦਸ਼ਾ ਜਤਾਇਆ ਗਿਆ ਸੀ ਠੀਕ ਉਸੇ ਤਰ੍ਹਾਂ ਹੋ ਰਿਹਾ ਹੈ। ਕੋਰੋਨਾ ਦੀ ਲਾਗ ਹੁਣ ਬੱਚਿਆਂ ‘ਤੇ ਭਾਰੀ ਪੈ ਰਹੀ ਹੈ। ਵੱਡੀ ਗਿਣਤੀ ਵਿੱਚ ਬੱਚੇ ਕੋਰੋਨਾ ਕਾਰਨ ਸੰਕਰਮਿਤ ਹੋ ਰਹੇ ਹਨ । ਰਾਜਸਥਾਨ ਵਿੱਚ ਬੱਚਿਆਂ ਵਿੱਚ ਕੋਰੋਨਾ ਦੀ ਲਾਗ ਕਾਰਨ ਹਾਹਾਕਾਰ ਮੱਚ ਗਈ ਹੈ । ਇੱਥੇ ਲਗਭਗ 600 ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਇਸ ਮਾਮਲੇ ਵਿੱਚ ਜੇਕਰ ਸਿਹਤ ਵਿਭਾਗ ਦੀ ਮੰਨੀਏ ਤਾਂ ਇਕੱਲੇ ਦੌਸਾ ਵਿੱਚ 1 ਮਈ ਤੋਂ 21 ਮਈ ਦੇ ਵਿਚਾਲੇ 18 ਸਾਲ ਤੋਂ ਘੱਟ ਉਮਰ ਦੇ 341 ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜੋ ਹਾਲ ਦੌਸਾ ਵਿੱਚ ਹੈ ਬਿਲਕੁਲ ਉਵੇਂ ਹੀ ਡੂੰਗਰਪੁਰ ਵਿੱਚ ਸਥਿਤੀ ਹੈ। ਡੂੰਗਰਪੁਰ ਵਿੱਚ ਵੀ ਬੱਚੇ ਤੇਜ਼ੀ ਨਾਲ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ।
ਦੱਸ ਦੇਈਏ ਕਿ ਵੈਸੇ ਵੀ ਦੇਸ਼ ਦੇ ਵਿਗਿਆਨੀਆਂ ਨੇ ਪਹਿਲਾਂ ਹੀ ਖ਼ਦਸ਼ਾ ਜਾਰੀ ਕਰ ਦਿੱਤਾ ਸੀ ਕਿ ਕੋਰੋਨਾ ਦੀ ਤੀਜੀ ਲਹਿਰ ਵੀ ਆਉਣ ਵਾਲੀ ਹੈ। ਇਸ ਮਾਮਲੇ ਵਿੱਚ ਇਹ ਵੀ ਡਰ ਸੀ ਕਿ ਤੀਜੀ ਲਹਿਰ ਬੱਚਿਆਂ ਨੂੰ ਆਪਣੀ ਚਪੇਟ ਵਿੱਚ ਲੈ ਲਵੇਗੀ। ਫਿਲਹਾਲ, ਰਾਜਸਥਾਨ ਦੀ ਸਥਿਤੀ ਨੂੰ ਵੇਖਣ ਤੋਂ ਬਾਅਦ ਇਹ ਜਾਪਦਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਸ਼ਾਇਦ ਦਸਤਕ ਦੇ ਰਹੀ ਹੈ।
ਇਹ ਵੀ ਦੇਖੋ: Lockdown/Curfew ਤੋਂ ਪਰੇਸ਼ਾਨ ਕਰਜ਼ ਹੇਠ ਦਬੇ Gym ਮਾਲਕ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਦਿੱਤੀ ਜਾਨ