Owaisis taunt aiadmk said : ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (AIMIM) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤ੍ਰ ਕੜਗਮ (AIADMK) ‘ਤੇ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਨ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਪਾਰਟੀ ਹੁਣ ਜੈਲਲਿਤਾ ਦੀ ਵਿਚਾਰਧਾਰਾ ਨਾਲ ਨਹੀਂ ਹੈ ਬਲਕਿ ਬਦਕਿਸਮਤੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਲਾਮ ਬਣ ਗਈ ਹੈ। ਤਾਮਿਲਨਾਡੂ ਚੋਣਾਂ ਤੋਂ ਪਹਿਲਾਂ ਚੇਨਈ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਓਵੈਸੀ ਨੇ ਕਿਹਾ, “AIADMKਹੁਣ ਮੈਡਮ ਜੈਲਲਿਤਾ ਦੀ ਪਾਰਟੀ ਨਹੀਂ ਹੈ, ਕਿਉਂਕਿ ਉਨ੍ਹਾਂ ਨੇ ਹਮੇਸ਼ਾ ਆਪਣੀ ਪਾਰਟੀ ਨੂੰ ਭਾਜਪਾ ਤੋਂ ਦੂਰ ਰੱਖਿਆ ਹੈ। ਬਦਕਿਸਮਤੀ ਨਾਲ ਏਆਈਏਡੀਐਮਕੇ ਹੁਣ ਨਰਿੰਦਰ ਮੋਦੀ ਦੀ ਗੁਲਾਮ ਬਣ ਗਈ ਹੈ।”
ਹੈਦਰਾਬਾਦ ਦੇ ਸੰਸਦ ਮੈਂਬਰ ਨੇ ਟੀਟੀਵੀ ਦਿਨਾਕਰਨ ਦੀ ਅੰਮਾ ਮੱਕਲ ਮੁਨੇਤ੍ਰ ਕਸ਼ਗਮ (ਏਐਮਐਮਕੇ) ਨਾਲ ਰਾਜ ਦੀ ਚੋਣ ਲਈ ਆਪਣੀ ਪਾਰਟੀ ਦੇ ਗੱਠਜੋੜ ਨੂੰ ਜਾਇਜ਼ ਠਹਿਰਾਉਂਦਿਆਂ ਆਪਣੇ ਮੁੱਖ ਵਿਰੋਧੀ ਡੀਐਮਕੇ ‘ਤੇ ਹਮਲਾ ਬੋਲਿਆ ਅਤੇ ਕਾਂਗਰਸ ਨਾਲ ਉਸ ਦੇ ਗੱਠਜੋੜ ‘ਤੇ ਸਵਾਲ ਉਠਾਏ । ਓਵੈਸੀ ਨੇ ਪੁੱਛਿਆ, “ਸ਼ਿਵ ਸੈਨਾ ਦੇ ਮੁੱਖ ਮੰਤਰੀ ਨੇ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸ਼ਿਵ ਸੈਨਾ ਨੇ ਬਾਬਰੀ ਮਸਜਿਦ ਢਾਅ ਦਿੱਤੀ। ਕੀ ਡੀਐਮਕੇ ਵੀ ਅੱਜ ਸ਼ਿਵ ਸੈਨਾ ਨਾਲ ਸਹਿਮਤ ਹੈ ? ਧੀਨਾਕਰਨ ਸਹਿਬ ਅਤੇ ਮੇਰੇ ‘ਤੇ ਭਾਜਪਾ ਦੀ ਬੀ ਟੀਮ ਹੋਣ ਦਾ ਦੋਸ਼ ਹੈ, ਪਰ ਡੀਐਮਕੇ ਕਾਂਗਰਸ ਦੇ ਨਾਲ ਬੈਠੀ ਹੈ, ਜਿਸ ਨੇ ਸ਼ਿਵ ਸੈਨਾ ਨੂੰ ਸੱਤਾ ‘ਚ ਆਉਣ ‘ਚ ਮਦਦ ਕੀਤੀ। ਇਹ ਕਿਹਾ ਗਿਆ ਹੈ ਕਿ ਜਦੋਂ ਤੋਂ ਅਸੀਂ ਵਿਧਾਨ ਸਭਾ ਚੋਣਾਂ ਲੜ ਰਹੇ ਹਾਂ, ਇਸ ਦਾ ਭਾਜਪਾ ਨੂੰ ਫਾਇਦਾ ਹੋ ਰਿਹਾ ਹੈ। ਕੀ ਡੀਐਮਕੇ ਮੈਨੂੰ ਧਰਮ ਨਿਰਪੱਖਤਾ ਦੀ ਆਪਣੀ ਪਰਿਭਾਸ਼ਾ ਦੱਸ ਸਕਦੀ ਹੈ? ਕਾਂਗਰਸ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦਾ ਸਮਰਥਨ ਕਰ ਰਹੀ ਹੈ। ਤੁਹਾਡੇ DMK ਅਨੁਸਾਰ ਕੀ ਸ਼ਿਵ ਸੈਨਾ ਧਰਮ ਨਿਰਪੱਖ ਹੈ ਜਾਂ ਫਿਰਕਾਪ੍ਰਸਤ ?”