Oxygen cylinders loaded in bjp mla : ਦੇਸ਼ ਵਿੱਚ ਇੱਕ ਪਾਸੇ, ਜਿੱਥੇ ਲੋਕਾਂ ਨੂੰ ਕਈ ਘੰਟਿਆਂ ਤੱਕ ਲਾਈਨਾਂ ਵਿੱਚ ਖੜ੍ਹਨ ਤੋਂ ਬਾਅਦ ਆਕਸੀਜਨ ਸਿਲੰਡਰ ਨਸੀਬ ਹੋ ਰਿਹਾ ਹੈ, ਤਾਂ ਉਥੇ ਹੀ ਸੱਤਾ ਵਿੱਚ ਬੈਠੇ ਲੋਕ ਆਪਣੇ ਰੁਤਬੇ ਦਾ ਇਸਤੇਮਾਲ ਕਰ ਗੱਡੀਆਂ ਭਰ ਕੇ ਸਿਲੰਡਰ ਲੈ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਤੋਂ ਆਇਆ ਹੈ, ਜਿਥੇ ਰਾਮਨਗਰ ਤੋਂ ਭਾਜਪਾ ਵਿਧਾਇਕ ਸ਼ਰਦ ਅਵਸਥੀ ਆਪਣੀ ਕਾਰ ਵਿੱਚ ਆਕਸੀਜਨ ਸਿਲੰਡਰ ਲਿਜਾਂਦੇ ਵੇਖੇ ਗਏ ਸਨ। ਜਦਕਿ ਸੀ.ਐੱਮ ਯੋਗੀ ਆਦਿੱਤਿਆਨਾਥ ਨੇ ਆਦੇਸ਼ ਦਿੱਤਾ ਹੈ ਕਿ ਆਕਸੀਜਨ ਸਿਲੰਡਰ ਸਿਰਫ ਕੋਵਿਡ ਹਸਪਤਾਲਾਂ ਨੂੰ ਦਿੱਤੇ ਜਾਣਗੇ। ਪਰ ਭਾਜਪਾ ਦੇ ਆਪਣੇ ਵਿਧਾਇਕ ਹੀ ਮੁੱਖ ਮੰਤਰੀ ਦੇ ਹੁਕਮਾਂ ਦੀਆ ਖੁੱਲ੍ਹ ਕੇ ਧੱਜੀਆਂ ਉੱਡਾ ਰਹੇ ਹਨ।
ਦਰਅਸਲ, ਯੂਪੀ ਦੇ ਬਾਰਾਬੰਕੀ ਦੇ ਕੋਤਵਾਲੀ ਖੇਤਰ ਦੇ ਸਫੇਦਾਬਾਦ ਵਿੱਚ ਇੱਕ ਸਾਰੰਗ ਆਕਸੀਜਨ ਪਲਾਂਟ ਹੈ। ਇੱਥੇ ਲੋਕ ਆਕਸੀਜਨ ਸਿਲੰਡਰ ਲੈਣ ਜਾਂ ਦੁਬਾਰਾ ਭਰਨ ਲਈ ਲਾਈਨ ‘ਚ ਲੱਗੇ ਹੋਏ ਸਨ। ਪਰ ਓਸੇ ਸਮੇ ਭਾਜਪਾ ਵਿਧਾਇਕ ਸ਼ਰਦ ਅਵਸਥੀ ਦੀ ਗੱਡੀ ਸਰੇਆਮ ਬਿਨਾਂ ਕਿਸੇ ਰੋਕ ਟੋਕ ਦੇ ਪਲਾਂਟ ਅੰਦਰ ਜਾਂਦੀ ਹੈ ਅਤੇ ਸਿਲੰਡਰ ਲੋਡ ਕਰਕੇ ਵਾਪਿਸ ਆ ਜਾਂਦੀ ਹੈ। ਜਿਸ ਪਲਾਂਟ ਦੇ ਬਾਹਰ ਲੋਕਾਂ ਨੂੰ ਘੰਟਿਆਂ ਤੱਕ ਲਾਈਨਾਂ ਵਿੱਚ ਖੜ੍ਹਨ ਤੋਂ ਬਾਅਦ ਵੀ ਆਕਸੀਜਨ ਨਹੀਂ ਮਿਲੀ, ਉਥੇ ਹੀ ਭਾਜਪਾ ਵਿਧਾਇਕ ਪਲਾਂਟ ‘ਚ ਦਾਖਲ ਹੋ ਕੁੱਝ ਮਿੰਟਾ ਵਿੱਚ ਆਕਸੀਜਨ ਸਿਲੰਡਰ ਲੈ ਵਾਪਿਸ ਚਲਾ ਗਿਆ। ਜਦਕਿ ਸੀ.ਐੱਮ ਯੋਗੀ ਨੇ ਆਦੇਸ਼ ਦਿੱਤਾ ਹੈ ਕਿ ਆਕਸੀਜਨ ਸਿਲੰਡਰ ਸਿਰਫ ਕੋਵਿਡ ਹਸਪਤਾਲਾਂ ਨੂੰ ਦਿੱਤੇ ਜਾਣਗੇ। ਇਹ ਜ਼ਿਲ੍ਹੇ ਦੇ ਡੀਐਮ ਆਦਰਸ਼ ਸਿੰਘ ਦਾ ਵੀ ਆਦੇਸ਼ ਹੈ। ਪਰ ਭਾਜਪਾ ਵਿਧਾਇਕ ਸਰੇਆਮ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ।