pakistan india send pakistan covid 19 vaccine: ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ ਭਾਰਤ ਵਲੋਂ ਗੁਆਂਢੀ ਦੇਸ਼ਾਂ ਨੂੰ ਲਗਾਤਾਰ ਮੱਦਦ ਕੀਤੀ ਜਾ ਰਹੀ ਹੈ।ਭਾਰਤ ਹੁਣ ਤੱਕ ਬੰਗਲਾਦੇਸ਼, ਨੇਪਾਲ, ਭੂਟਾਨ ਅਤੇ ਮਾਲਦੀਵ ਨੂੰ ਕੋਰੋਨਾ ਵੈਕਸੀਨ ਦੀਆਂ ਲੱਖਾਂ ਡੋਜ਼ ਭੇਜ ਚੁੱਕਾ ਹੈ।ਭਾਰਤੀ ਵੈਕਸੀਨ ਦੀ ਦੁਨੀਆ ਭਰ ‘ਚ ਜਬਰਦਸਤ ਡਿਮਾਂਡ ਹੈ।ਹੁਣ ਤੱਕ ਕਰੀਬ 92 ਦੇਸ਼ਾਂ ਨੇ ਭਾਰਤ ਸਰਕਾਰ ਤੋਂ ਵੈਕਸੀਨ ਖ੍ਰੀਦਣ ਲਈ ਇੱਛਾ ਜਾਹਿਰ ਕੀਤੀ ਹੈ।ਅਜਿਹੇ ‘ਚ ਸਵਾਲ ਉੱਠਦਾ ਹੈ ਕਿ ਕੀ ਗੁਆਂਢੀ ਦੇਸ਼ ਪਾਕਿਸਤਾਨ ਨੂੰ ਵੀ ਭਾਰਤ ਵਲੋਂ ਵੈਕਸੀਨ ਦੀ ਡੋਜ਼ ਮਿਲ ਸਕਦੀ ਹੈ।ਭਾਰਤ ਆਪਣੇ ਗੁਆਂਢੀ ਦੇਸ਼ਾਂ ਨੂੰ ਕੋਰੋਨਾ ਦੀ ਵੈਕਸੀਨ ਭੇਜ ਰਿਹਾ ਹੈ।ਦੱਸਣਯੋਗ ਹੈ ਪੀਐੱਮ ਮੋਦੀ ਮਨੁੱਖਤਾ ਦੇ ਨਾਮ ‘ਤੇ ਗੁਆਂਢੀ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੇ ਰਹੇ ਹਨ।ਅਜਿਹੇ ‘ਚ ਜੇਕਰ ਪਾਕਿਸਤਾਨ ਵੀ ਵੈਕਸੀਨ ਮੰਗਦਾ ਹੈ ਤਾਂ ਭਾਰਤ ਨੂੰ ਉਸ ਦੇਣ ‘ਚ ਕੋਈ ਦਿੱਕਤ ਨਹੀਂ ਹੋਵੇਗੀ।
ਦੱਸਣਯੋਗ ਹੈ ਕਿ ਪਾਕਿਸਤਾਨ ਨੇ ਹੁਣ ਤੱਕ ਦੋ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਹੈ।ਇਹ ਹੈ ਚੀਨ ਦੀ ਵੈਕਸੀਨ ਸਿਨੋਫਾਰਮ ਅਤੇ ਆਕਸਫੋਰਡ-ਐਸਟ੍ਰਾਜੇਨੇਕਾ ਕੋਵਿਸ਼ੀਲਡ।ਪਾਕਿਸਤਾਨ ਵੀ ਭਾਰਤ ਤੋਂ ਵੈਕਸੀਨ ਲੈਣਾ ਚਾਹੁੰਦਾ ਹੈ।ਇਸ ਦੇ ਲਈ ਪਾਕਿਸਤਾਨ ਦੇ ਕੋਲ ਦੋ ਰਾਹ ਹਨ।ਪਹਿਲਾਂ ਇਹ ਹੈ ਕਿ ਇਮਰਾਨ ਖਾਨ ਦੀ ਸਰਕਾਰ ਪੀਐੱਮ ਮੋਦੀ ਤੋਂ ਗੁਆਂਢੀ ਦੇਸ਼ ਹੋਣ ਦੇ ਨਾਤੇ ਵੈਕਸੀਨ ਦੀ ਡਿਮਾਂਡ ਕਰ ਸਕਦੇ ਹਨ।ਭਾਰਤ ਨੇਬਰਹੁਡ ਫਸਟ ਪਾਲਿਸੀ ਤਹਿਤ ਪਾਕਿਸਤਾਨ ਨੂੰ ਵੈਕਸੀਨ ਦੇ ਸਕਦਾ ਹੈ।ਜਦੋਂ ਕਿ ਪਾਕਿਸਤਾਨ ਦੇ ਕੋਲ ਦੂਜਾ ਰਾਹ ਇਹ ਹੈ ਕਿ ਉਹ ਵਿਸ਼ਵ ਸਿਹਤ ਸੰਗਠਨ ਦੇ ਜ਼ਰੀਏ ਇਹ ਵੈਕਸੀਨ ਲੈਣ।ਦਰਅਸਲ ਕੋਵੈਕਸ ਨਾਮ ਦਾ ਇਕ ਸੰਗਠਨ ਹੈ ਕਿ ਜਿਸਦੇ ਰਾਹੀਂ 190 ਦੇਸ਼ਾਂ ਦੀ 20 ਫੀਸਦੀ ਜਨਸੰਖਿਆ ਨੂੰ ਮੁਫਤ ‘ਚ ਵੈਕਸੀਨ ਦਿੱਤੀ ਜਾਂਦੀ ਹੈ।ਪਾਕਿਸਤਾਨ ਵੀ ਇਸਦਾ ਮੈਂਬਰ ਹੈ।\
ਤਾਂਡਵ ਨੂੰ ਲੈਕੇ ਚੰਡੀਗੜ੍ਹ ‘ਚ ਵੀ ਤਾਂਡਵ, ਕੀਤੀ ਗਿਰਫਤਾਰੀ ਦੀ ਮੰਗ, ਨਹੀਂ ਸਖ਼ਤ ਐਕਸ਼ਨ ਦੀ ਧਮਕੀ!