pakistan not arrange for corona vaccine: ਭਾਰਤ ‘ਚ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਅੱਜ ਸਵੇਰੇ 10 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਦੁਨੀਆਂ ਦੇ ਸਭ ਤੋਂ ਵੱਡੇ ਟੀਕਾਕਰਨ ਦਾ ਉਦਘਾਟਨ ਕਰਨਗੇ।ਜਿਸ ‘ਤੇ ਪੂਰੇ ਵਿਸ਼ਵ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।ਭਾਰਤ ਨੇ ਟੀਕਾਕਰਨ ਦੇ ਲਈ 3006 ਟੀਕਾਕਰਨ ਕੇਂਦਰ ਬਣਾਏ ਹਨ ਦੂਜੇ ਪਾਸੇ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ‘ਚ ਹੁਣ ਤੱਕ ਕੋਰੋਨਾ ਵੈਕਸੀਨ ਦਾ ਇੰਤਜਾਮ ਵੀ ਨਹੀਂ ਹੋ ਸਕਿਆ ਹੈ।ਇੰਨਾ ਹੀ ਨਹੀਂ ਪੂਰੀ ਦੁਨੀਆ ‘ਚ ਕੋਈ ਵੀ ਕੰਪਨੀ ਪਾਕਿਸਤਾਨ ਨੂੰ ਵੈਕਸੀਨ ਦੇਣ ਲਈ ਤਿਆਰ ਵੀ ਨਹੀਂ ਹੈ।ਜਾਣਕਾਰੀ ਮੁਤਾਬਕ ਦੁਨੀਆਭਰ ਦੇ ਕਈ ਦੇਸ਼ਾਂ ਨੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਹੈ।ਜਦੋਂ ਕਿ ਪਾਕਿਸਤਾਨ ਲਈ ਵੈਕਸੀਨ ਦਾ ਬੰਦੋਬਸਤ ਕਰਨਾ ਮੁਸ਼ਕਿਲ ਹੋ ਰਿਹਾ ਹੈ।
ਪਾਕਿਸਤਾਨ ਨੇ ਹੁਣ ਤੱਕ ਕੋਵਿਡ-19 ਵੈਕਸੀਨ ਮੰਗਾਉਣ ਲਈ ਕੋਈ ਫਾਈਨਲ ਆਰਡਰ ਨਹੀਂ ਦਿੱਤਾ ਹੈ ਅਤੇ ਨਾ ਕਿਸੇ ਵੈਕਸੀਨ ਕੰਪਨੀ ਨੇ ਵੈਕਸੀਨ ਦੀ ਸਪਲਾਈ ਲਈ ਪਾਕਿਸਤਾਨ ਦੇ ਅਰਜ਼ੀ ਨੂੰ ਮਨਜ਼ੂਰ ਕੀਤਾ ਹੈ।ਡਾ. ਫੈਸਲ ਖਾਨ ਨੇ ਅੱਗੇ ਕਿਹਾ ਕਿ ਦੂਜੀ ਵੈਕਸੀਨ ਕੈਨਿਸਨੋ ਹੈ ਜਿਸਦਾ ਟ੍ਰਾਇਲ ਅਜੇ ਚੱਲ ਰਿਹਾ ਹੈ ਅਤੇ ਉਹ ਆਪਣਾ ਡੇਟਾ ਕੁਝ ਹਫਤਿਆਂ ‘ਚ ਹੀ ਸਾਡੇ ਕੋਲ ਜਮਾ ਕਰ ਦੇਣਗੇ।ਅਸੀਂ ਰੂਸੀ ਵੈਕਸੀਨ ਸਪੂਤਨਿਕ ਵੀ ਲੈਣ ਦੀ ਵੀ ਇੱਛਾ ਰੱਖਦੇ ਹਨ, ਜਿਨ੍ਹਾਂ ਨੂੰ ਕੁਝ ਡੇਟਾ ਜਮਾ ਕੀਤਾ ਹੈ ਪਰ ਉਨ੍ਹਾਂ ਤੋਂ ਹੋਰ ਡੇਟਾ ਮੰਗਿਆ ਹੈ ਉਨ੍ਹਾਂ ਨੇ ਕਿਹਾ ਕਿ ਅਸੀਂ ਕੋਵਾਕਸ ਫੈਸਲਿਟੀ ਅਤੇ ਡਾਇਰੈਕਟ ਰੂਪ ਨਾਲ ਐਸਟ੍ਰਾਜੇਨੇਕਾ ਵੈਕਸੀਨ ਪ੍ਰਾਪਤ ਕਰਨ ਦਾ ਵੀ ਯਤਨ ਕਰ ਰਹੇ ਹਨ।ਦੱਸਣਯੋਗ ਹੈ ਕਿ ਪਾਕਿਸਤਾਨ ਨੇ ਕੋਵਿਡ-19 ਮਾਮਲਿਆਂ ਦੀ ਕੁਲ ਗਿਣਤੀ, 5,14,338 ਤੱਕ ਪਹੁੰਚ ਚੁੱਕੀ ਹੈ ਅਤੇ 10,863 ਮੌਤਾਂ ਇਸ ਮਹਾਂਮਾਰੀ ਦੇ ਕਾਰਨ ਹੋਈਆਂ ਹਨ।
Deep Sidhu ਦੇ ਭਰਾ ਤੇ ਸਾਥੀਆਂ ਨੂੰ NIA ਦੇ ਸੰਮਨ ਬਾਰੇ ਕੀ ਬੋਲੇ ਦੀਪ ਸਿੱਧੂ, ਸੁਣੋ Live