pakistan sc tells kp s provincial govt: ਪਾਕਿਸਤਾਨ ‘ਚ ਮੰਦਰ ਤੋੜੇ ਜਾਣ ਦੇ ਮਾਮਲੇ ਨੂੰ ਲੈ ਕੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋਈ।ਸੁਣਵਾਈ ‘ਚ ਕੋਰਟ ਨੇ ਮੰਗਲਵਾਰ ਨੂੰ ਖੈਬਰ ਪਖਤੂਨਖਵਾ ਦੀ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਉਹ ਕਰਕ ਜ਼ਿਲੇ ਦੇ ਤੇਰੀ ਪਿੰਡ ‘ਚ ਕ੍ਰਿਸ਼ਣ ਦੁਆਰ ਮੰਦਰ ਦੇ ਨਾਲ ਸ਼੍ਰੀ ਪਰਮਹੰਸ ਜੀ ਮਹਾਰਾਜ ਦੀ ਸਮਾਧੀ ਦਾ ਦੋ ਹਫਤਿਆਂ ‘ਚ ਪੁਨਰ ਨਿਰਮਾਣ ਕਰਨ।ਮੁੱਖ ਜੱਜ ਨੇ ਇਹ ਵੀ ਕਿਹਾ ਕਿ ਮੰਦਰ ‘ਚ ਤੋੜਫੋੜ ਕਰਨ ਵਾਲੇ ਲੋਕਾਂ ਨੂੰ ਹੀ ਇਸਦੇ ਪੁਨਰਨਿਰਮਾਣ ਦਾ ਪੈਸਾ ਦੇਣਾ ਹੋਵੇਗਾ।
ਦੱਸਣਯੋਗ ਹੈ ਕਿ ਬੀਤੇ 30 ਦਸੰਬਰ ਨੂੰ ਧਰਮ ਸਥਾਨ ‘ਚ ਵਿਸਤਾਰ ਕਾਰਜ ਦਾ ਵਿਰੋਧ ਕਰਦਿਆਂ ਹੋਏ ਕੱਟੜਪੰਥੀ ਜਮੀਯਤ ਉਲੇਮਾ-ਏ-ਇਸਲਾਮ ਪਾਰਟੀ ਦੇ ਮੈਂਬਰਾਂ ਦੀ ਅਗਵਾਈ ‘ਚ ਇੱਕ ਭੀੜ ਨੇ ਮੰਦਰ ‘ਚ ਤੋੜਫੋੜ ਕੀਤੀ ਸੀ ਅਤੇ ਅੱਗ ਲਗਾ ਦਿੱਤੀ ਸੀ।ਦੂਜੇ ਪਾਸੇ ਇੱਕ ਹਿੰਦੂ ਧਾਰਮਿਕ ਨੇਤਾ ਸ੍ਰੀ ਪਰਮਹੰਸ ਜੀ ਮਹਾਰਾਜ ਦੀ ਸਮਾਧੀ ਵੀ ਸੀ।ਇਸ ਤੋਂ ਬਾਅਦ ਹੋਈ ਐੱਫਆਈਆਰ ‘ਚ 350 ਤੋਂ ਜਿਆਦਾ ਲੋਕ ਨਾਮਜਦ ਹਨ।ਮਾਮਲੇ ‘ਚ ਹੁਣ ਤੱਕ 100 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਦੱਸਣਯੋਗ ਹੈ ਕਿ ਮੰਦਰ ‘ਤੇ ਹਮਲੇ ਦੀ ਮਨੁੱਖ ਅਧਿਕਾਰ ਕਾਰਜਕਰਤਾਵਾਂ ਅਤੇ ਹਿੰਦੂ ਵਰਗ ਦੇ ਨੇਤਾਵਾਂ ਨੇ ਸਖਤ ਨਿੰਦਾ ਕੀਤੀ ਸੀ।ਭਾਰਤ ਨੇ ਵੀ ਮੰਦਰ ‘ਚ ਤੋੜਫੋੜ ਨੂੰ ਲੈ ਕੇ ਪਾਕਿਸਤਾਨ ਦੇ ਵਿਰੁੱਧ ਵਿਰੋਧ ਦਰਜ ਕਰਾਇਆ ਅਤੇ ਇਸ ਘਟਨਾ ਲਈ ਜਿੰਮੇਵਾਰ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।