ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਬੱਚਿਆਂ ਨਾਲ ਗੱਲਬਾਤ ਕਰਨਗੇ। ਇਸ ਸਾਲ ‘ਪ੍ਰੀਖਿਆ ਪੇ ਚਰਚਾ’ ਦਾ ਆਯੋਜਨ 27 ਜਨਵਰੀ 2023 ਨੂੰ ਆਯੋਜਿਤ ਕੀਤਾ ਜਾਵੇਗਾ। ਜਿਸ ਵਿੱਚ ਪੀਐੱਮ ਵਿਦਿਆਰਥੀਆਂ, ਅਧਿਆਪਕਾਂ ਤੇ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕਰਨਗੇ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਸਿੱਖਿਆ ਮੰਤਰਾਲੇ ਵੱਲੋਂ ਕੀਤੀ ਜਾਵੇਗੀ। ਪੀਐੱਮ ਦੇ ਇਸ ਪ੍ਰੋਗਰਾਮ ਦੀ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦਿੱਤੀ ਹੈ।
MyGov ‘ਤੇ ਪ੍ਰਤੀਯੋਗਤਾਵਾਂ ਦੇ ਅਧਾਰ ‘ਤੇ ਚੁਣੇ ਗਏ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਸਿੱਖਿਆ ਮੰਤਰਾਲੇ ਵੱਲੋਂ ਪੀਪੀਸੀ ਕਿੱਟ ਤੋਹਫ਼ੇ ਵਜੋਂ ਦਿੱਤੀ ਜਾਵੇਗੀ। ਪੀਐੱਮ ਹਰ ਸਾਲ ‘ਪ੍ਰੀਖਿਆ ਪੇ ਚਰਚਾ’ ਜ਼ਰੀਏ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨਾਲ ਗੱਲਬਾਤ ਕਰਦੇ ਹਨ। ਇਸ ਦੌਰਾਨ ਪੀਐੱਮ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਸਮੇਂ ਤਣਾਅ ਮੁਕਤ ਰਹਿਣ ਦੇ ਲਈ ਮੰਤਰ ਦਿੰਦੇ ਹਨ। ਨਾਲ ਹੀ ਪ੍ਰੀਖਿਆਵਾਂ ਨੂੰ ਤਿਓਹਾਰ ਦੀ ਤਰ੍ਹਾਂ ਮਨਾਉਣ ਦੀ ਸਲਾਹ ਦਿੰਦੇ ਹਨ। ਕੇਂਦਰੀ ਸਿੱਖਿਆ ਮੰਤਰੀ ਨੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ 27 ਜਨਵਰੀ ਨੂੰ ‘ਪ੍ਰੀਖਿਆ ਪੇ ਚਰਚਾ’ ਦੇ ਤਹਿਤ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਦੇ ਨਾਲ ਗੱਲਬਾਤ ਕਰਨਗੇ।
ਇਹ ਵੀ ਪੜ੍ਹੋ: ਫਿਲੀਪੀਨਜ਼ ‘ਚ ਪੰਜਾਬ ਦੇ ਕਬੱਡੀ ਕੋਚ ਦਾ ਗੋਲੀ ਮਾਰ ਕੇ ਕਤਲ, ਪਿੰਡ ‘ਚ ਪਸਰਿਆ ਸੋਗ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ‘ਪ੍ਰੀਖਿਆ ਪੇ ਚਰਚਾ’ ਸਾਲ 2018 ਵਿੱਚ ਕੀਤੀ ਸੀ। ਉਦੋਂ ਤੋਂ ਪੀਐੱਮ ਲਗਾਤਾਰ ਇਸ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਦੇ ਰੂਬਰੂ ਹੁੰਦੇ ਆ ਰਹੇ ਹਨ। ਪ੍ਰੋਗਰਾਮ ਰਾਹੀਂ ਪੀਐੱਮ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨਾਲ ਸਿਧਿ ਗੱਲਬਾਤ ਕਰਦੇ ਹਨ। ਪੀਐੱਮ ਨੇ 1 ਅਪ੍ਰੈਲ 2022 ਨੂੰ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਖਾਸ ਟਿਪਸ ਦਿੱਤੇ ਸਨ। ਇਸ ਦੇ ਕਰੀਬ 15.7 ਲੱਖ ਪ੍ਰਤੀਯੋਗੀਆਂ ਨੇ ਰਜਿਸਟਰੇਸ਼ਨ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: