ਮੌਨਸੂਨ ਸੈਸ਼ਨ ਦਾ ਦੂਜਾ ਹਫਤਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਹੁਣ ਤੱਕ ਦੋਵਾਂ ਸਦਨਾਂ ਦੀ ਕਾਰਵਾਈ ਹੰਗਾਮਾ ਭਰਭੂਰ ਰਹੀ ਹੈ। ਇਹੋ ਸੰਭਾਵਨਾਵਾਂ ਅੱਜ ਵੀ ਨਜ਼ਰ ਆ ਰਹੀਆਂ ਹਨ।
ਵਿਰੋਧੀ ਧਿਰ ਪੇਗਾਸਸ ਜਾਸੂਸੀ ਘੁਟਾਲੇ, ਕਿਸਾਨ ਅੰਦੋਲਨ, ਕੋਰੋਨਾ ਦੁਖਾਂਤ ਵਰਗੇ ਮੁੱਦਿਆਂ ‘ਤੇ ਹਮਲੇ ਕਰ ਰਹੀ ਹੈ। ਅੱਜ ਵੀ ਇਨ੍ਹਾਂ ਮੁੱਦਿਆਂ ‘ਤੇ ਵਿਵਾਦ ਜਾਰੀ ਹੈ। ਇਸ ਦੌਰਾਨ ਲੋਕਸਭਾ ਦੇ ਸਪੀਕਰ ਓਮ ਬਿਰਲਾ ਮਾਨਸੂਨ ਸੈਸ਼ਨ ਦੌਰਾਨ ਸੰਸਦ ਵਿੱਚ ਚੱਲ ਰਹੇ ਹੰਗਾਮੇ ਨੂੰ ਖਤਮ ਕਰਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਪਹਿਲਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਾਂਗਰਸ ਨੇਤਾ ਮਨੀਸ਼ ਤਿਵਾਰੀ ਅਤੇ ਐਨਸੀਪੀ ਨੇਤਾ ਸੁਪ੍ਰਿਆ ਸੂਲੇ ਨਾਲ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ 8 ਮਹੀਨੇ ਪੂਰੇ, ਅੱਜ ਜੰਤਰ-ਮੰਤਰ ‘ਤੇ ਔਰਤਾਂ ਸੰਭਾਲਣਗੀਆਂ ਕਿਸਾਨੀ ਸੰਸਦ ਦੀ ਕਮਾਨ
ਹਾਲਾਂਕਿ ਹੁਣ ਫਿਰ ਵਿਰੋਧੀ ਧਿਰ ਦੇ ਜ਼ੋਰਦਾਰ ਹੰਗਾਮੇ ਤੋਂ ਬਾਅਦ ਲੋਕ ਸਭਾ ਦੁਪਹਿਰ 2.45 ਵਜੇ ਅਤੇ ਰਾਜ ਸਭਾ ਦੁਪਹਿਰ 3 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਇਹ ਵੀ ਦੇਖੋ : ‘AAP ਦਾ CM ਚਿਹਰਾ Sidhu ਨਾਲੋਂ ਹਜਾਰ ਗੁਣਾ ਚੰਗਾ ਹੋਏਗਾ ਜੋ Punjab ਦੀ ਅਵਾਜ਼ ਬਣੇਗਾ’’ ਬਲਜਿੰਦਰ ਕੌਰ ਦੀ ਇੰਟਰਵਿਯੂ