Parliament New Building Foundation: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਿਆ । ਇਸ ਸਮੇਂ ਦੌਰਾਨ ਸਰਵਧਰਮ ਦੀ ਪ੍ਰਾਰਥਨਾ ਵੀ ਕੀਤੀ ਗਈ, ਜਿਸ ਵਿੱਚ ਹਿੰਦੂ, ਸਿੱਖ, ਇਸਾਈ, ਮੁਸਲਮਾਨ, ਬੋਧੀ, ਜੈਨ ਅਤੇ ਹੋਰ ਧਾਰਮਿਕ ਆਗੂ ਮੌਜੂਦ ਸਨ, ਜਿਨ੍ਹਾਂ ਨੇ ਪ੍ਰਾਰਥਨਾ ਕੀਤੀ । ਨਵੀਂ ਇਮਾਰਤ ਦੇ ਨਿਰਮਾਣ ਨੂੰ ਅਕਤੂਬਰ 2022 ਤੱਕ ਪੂਰਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਤਾਂ ਜੋ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਇਸ ਭਵਨ ਵਿੱਚ ਸੈਸ਼ਨ ਆਯੋਜਿਤ ਕੀਤਾ ਜਾ ਸਕੇ । ਨਵੇਂ ਸੰਸਦ ਭਵਨ ਵਿੱਚ ਲੋਕ ਸਭਾ ਦਾ ਆਕਾਰ ਮੌਜੂਦਾ ਸੰਸਦ ਤੋਂ ਤਿੰਨ ਗੁਣਾ ਜ਼ਿਆਦਾ ਹੋਵੇਗਾ । ਜਿਸ ਨਾਲ ਰਾਜ ਸਭਾ ਦਾ ਆਕਾਰ ਵੀ ਵਧੇਗਾ । ਟਾਟਾ ਪ੍ਰੋਜੈਕਟਸ ਲਿਮਟਿਡ ਵੱਲੋਂ ਕੁੱਲ 64,500 ਵਰਗਮੀਟਰ ਖੇਤਰ ਵਿੱਚ ਸੰਸਦ ਦੀ ਨਵੀਂ ਇਮਾਰਤ ਦਾ ਨਿਰਮਾਣ ਕੀਤਾ ਜਾਵੇਗਾ ।
ਇਸ ਮੌਕੇ ਪੀਐੱਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਿਕ ਹੈ ਤੇ ਮੀਲ ਦਾ ਪੱਥਰ ਸਾਬਿਤ ਹੋਵੇਗਾ। ਦੇਸ਼ ਵਿੱਚ ਹੁਣ ਭਾਰਤੀਆਂ ਦੇ ਵਿਚਾਰਾਂ ਨਾਲ ਇੱਕ ਨਵੀਂ ਸੰਸਦ ਦਾ ਗਠਨ ਹੋਣ ਜਾ ਰਿਹਾ ਹੈ, ਅਸੀਂ ਸਾਂਝੇ ਰੂਪ ਵਿੱਚ ਮਿਲ ਕੇ ਇੱਕ ਨਵੀਂ ਸੰਸਦ ਦੀ ਇਮਾਰਤ ਦਾ ਨਿਰਮਾਣ ਕਰਾਂਗੇ । ਪੀਐਮ ਮੋਦੀ ਨੇ ਕਿਹਾ ਕਿ ਜਦੋਂ ਭਾਰਤ ਆਪਣੀ 75ਵੀਂ ਵਰ੍ਹੇਗੰਢ ਦਾ ਜਸ਼ਨ ਮਨਾਏਗਾ, ਉਦੋਂ ਇਸ ਸੰਸਦ ਦੀ ਇਮਾਰਤ ਉਸਦੀ ਪ੍ਰੇਰਨਾ ਹੋਵੇਗੀ। ਪੀਐੱਮ ਮੋਦੀ ਨੇ ਕਿਹਾ ਕਿ ਮੈਂ ਉਹ ਪਲ ਕਦੇ ਨਹੀਂ ਭੁੱਲ ਸਕਦਾ, ਜਦੋਂ ਪਹਿਲੀ ਵਾਰ 2014 ਵਿੱਚ ਮੈਂ ਸੰਸਦ ਭਵਨ ਆਇਆ ਸੀ ਤਾਂ ਮੈਂ ਆਪਣਾ ਸਿਰ ਝੁਕਾ ਕੇ ਨਮਨ ਕੀਤਾ ਸੀ । ਮੌਜੂਦਾ ਸੰਸਦ ਭਵਨ ਨੇ ਸੁਤੰਤਰਤਾ ਅੰਦੋਲਨ, ਸੁਤੰਤਰ ਭਾਰਤ, ਆਜ਼ਾਦ ਸਰਕਾਰ ਦੀ ਪਹਿਲੀ ਸਰਕਾਰ, ਪਹਿਲੀ ਸੰਸਦ, ਸੰਵਿਧਾਨ ਦੀ ਸਿਰਜਣਾ ਕੀਤੀ।
ਇਸ ਤੋਂ ਅੱਗੇ ਪੀਐੱਮ ਨੇ ਕਿਹਾ ਕਿ ਨਵੇਂ ਸੰਸਦ ਭਵਨ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਸੰਸਦ ਮੈਂਬਰਾਂ ਦੀ ਕੁਸ਼ਲਤਾ ਵਧੇਗੀ। ਆਧੁਨਿਕ ਢੰਗ ਉਨ੍ਹਾਂ ਦੇ ਕਾਰਜ ਸਭਿਆਚਾਰ ਵਿੱਚ ਆਉਣਗੇ। ਉਨ੍ਹਾਂ ਕਿਹਾ ਕਿ ਜੇ ਪੁਰਾਣੇ ਸੰਸਦ ਭਵਨ ਨੇ ਆਜ਼ਾਦੀ ਤੋਂ ਬਾਅਦ ਭਾਰਤ ਨੂੰ ਦਿਸ਼ਾ ਦਿੱਤੀ ਹੈ ਤਾਂ ਨਵੀਂ ਇਮਾਰਤ ਸਵੈ-ਨਿਰਭਰ ਭਾਰਤ ਦੀ ਉਸਾਰੀ ਦਾ ਗਵਾਹ ਬਣ ਜਾਵੇਗੀ। ਜੇ ਪੁਰਾਣੇ ਸੰਸਦ ਭਵਨ ਵਿੱਚ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੰਮ ਕੀਤਾ ਜਾਂਦਾ ਹੈ, ਤਾਂ ਨਵੇਂ ਭਵਨ ਵਿੱਚ 21ਵੀਂ ਸਦੀ ਦੇ ਭਾਰਤ ਦੀਆਂ ਇੱਛਾਵਾਂ ਦੀ ਪੂਰਤੀ ਕੀਤੀ ਜਾਵੇਗੀ ।
ਇਸ ਤੋਂ ਇਲਾਵਾ ਪੀਐੱਮ ਨੇ ਕਿਹਾ ਕਿ ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਹੈ ਕਿ ਲੋਕਤੰਤਰ ਜੋ ਸੰਸਦ ਭਵਨ ਦੀ ਹੋਂਦ ਦਾ ਅਧਾਰ ਹੈ ਦੇ ਪ੍ਰਤੀ ਆਸ਼ਾਵਾਦ ਜਗਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ । ਸਾਨੂੰ ਹਮੇਸ਼ਾਂ ਯਾਦ ਰੱਖਣਾ ਹੈ ਕਿ ਸੰਸਦ ਵਿੱਚ ਪਹੁੰਚਿਆ ਹਰ ਪ੍ਰਤੀਨਿਧੀ ਜਵਾਬਦੇਹ ਹੈ । ਇਹ ਜਵਾਬਦੇਹੀ ਜਨਤਾ ਪ੍ਰਤੀ ਵੀ ਹੈ ਅਤੇ ਇਹ ਸੰਵਿਧਾਨ ਦੇ ਪ੍ਰਤੀ ਵੀ ਹੈ।
ਇਹ ਵੀ ਦੇਖੋ: ਸੁਣੋ ਦਿੱਲੀ ਦੇ ਮੰਚ ਤੋਂ ਕਿਸਾਨ ਆਗੂਆਂ ਦੀਆਂ ਧੂੰਆਂਧਾਰ ਤਕਰੀਰਾਂ