ਪਟਨਾ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੁਲਜ਼ਮਾਂ ਨੇ ਈ-ਮੇਲ ਭੇਜ ਕੇ ਇਹ ਧਮਕੀ ਦਿੱਤੀ ਹੈ। ਇਸ ਦੇ ਬਾਅਦ ਏਅਰਪੋਰਟ ‘ਤੇ ਹੜਕੰਪ ਮਚ ਗਿਆ ਹੈ ਤੇ ਤੁਰੰਤ ਹੀ ਅਧਿਕਾਰੀਆਂ ਦੀ ਐਮਰਜੈਂਸੀ ਬੈਠਕ ਬੁਲਾਈ ਗਈ। ਇਸ ਦੇ ਬਾਅਦ ਏਅਰਪੋਰਟ ਪ੍ਰਸ਼ਾਸਨ ਹਾਈ ਅਲਰਟ ਮੋਡ ‘ਤੇ ਆ ਗਈ। ਫੌਰਨ ਏਅਰਪੋਰਟ ਥਾਣਾ ਦੀ ਪੁਲਿਸ ਤੇ CISF ਦੀ ਟੀਮ ਪਟਨਾ ਏਅਰਪੋਰਟ ‘ਤੇ ਸਰਚ ਆਪ੍ਰੇਸ਼ਨ ਚਲਾ ਰਹੀ ਹੈ। ਬੰਬ ਸੁਕਵੈਡ ਦੀ ਟੀਮ ਵੀ ਪਹੁੰਚੀ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ 10,000 ਨਵੇਂ ਮੁਲਾਜ਼ਮ ਹੋਣਗੇ ਭਰਤੀ- CM ਮਾਨ ਦਾ ਵੱਡਾ ਫੈਸਲਾ
ਦੁਪਹਿਰ ਲਗਭਗ ਇਕ ਘੰਟੇ ਤੱਕ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਪਰ ਬੰਬ ਜਾਂ ਹੋਰ ਕੋਈ ਸ਼ੱਕੀ ਸਾਮਾਨ ਨਹੀਂ ਮਿਲਿਆ। ਪਟਨਾ ਪੁਲਿਸ ਅਲਰਡ ਮੋਡ ‘ਤੇ ਹੈ। ਸਾਈਬਰ ਸੈੱਲ ਤੇ ਹੋਰ ਜਾਂਚ ਏਜੰਸੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪਟਨਾ ਏਅਰਪੋਰਟ ਦੇ ਡਾਇਰੈਕਟਰ ਆਂਚਲ ਪ੍ਰਕਾਸ਼ ਨੇ ਦੱਸਿਆ ਕਿ ਪਟਨਾ ਏਅਰਪੋਰਟ ਨੂੰ ਬੰਬ ਦੀ ਧਮਕੀ ਵਾਲਾ ਈਮੇਲ ਮਿਲਿਆ ਹੈ। ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਕਈ ਵਾਧੂ ਅਹਿਤਿਆਤੀ ਕਦਮ ਚੁੱਕੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: