Pdp mehbooba mufti says : ਸ੍ਰੀਨਗਰ: ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣੇ ਪਾਕਿਸਤਾਨੀ ਹਮਰੁਤਬਾ ਇਮਰਾਨ ਖਾਨ ਨੂੰ ਲਿਖਿਆ ਪੱਤਰ ਸਹੀ ਦਿਸ਼ਾ ਵੱਲ ਇੱਕ ਕਦਮ ਹੈ ਅਤੇ ਉਮੀਦ ਕੀਤੀ ਹੈ ਕਿ ਇਸ ਨਾਲ ਗੱਲਬਾਤ ਅਤੇ ਸੁਲ੍ਹਾ (ਹੱਲ) ਦੀ ਪ੍ਰਕਿਰਿਆ ਨੂੰ ਹੁਲਾਰਾ ਦੇਵੇਗਾ। ਉਨ੍ਹਾਂ ਟਵਿੱਟਰ ‘ਤੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਦੀ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਸਹੀ ਦਿਸ਼ਾ ‘ਚ ਇੱਕ ਕਦਮ ਹੈ। ਜਿਵੇਂ ਕਿ ਵਾਜਪਾਈ ਜੀ ਕਹਿੰਦੇ ਸਨ, ਕੋਈ ਵੀ ਆਪਣੇ ਦੋਸਤਾਂ ਨੂੰ ਬਦਲ ਸਕਦਾ ਹੈ, ਪਰ ਆਪਣੇ ਗੁਆਂਢੀਆਂ ਨੂੰ ਨਹੀਂ। ਮੈਨੂੰ ਉਮੀਦ ਹੈ ਕਿ ਇਹ ਗੱਲਬਾਤ ਅਤੇ ਸੁਲ੍ਹਾ ਦੀ ਪ੍ਰਕਿਰਿਆ ਵੱਲ ਲੈ ਜਾਵੇਗਾ। ਕਸ਼ਮੀਰ ਨੂੰ ਸ਼ਾਂਤੀ ਦੀ ਜਰੂਰਤ ਹੈ।
ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਇਮਰਾਨ ਖਾਨ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਗੁਆਂਡੀ ਦੇਸ਼ ਦੇ ਲੋਕਾਂ ਨੂੰ ਪਾਕਿਸਤਾਨ ਦਿਵਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਪੱਤਰ ਵਿੱਚ ਕਿਹਾ, “ਇੱਕ ਗੁਆਂਢੀ ਦੇਸ਼ ਹੋਣ ਦੇ ਨਾਤੇ, ਭਾਰਤ ਪਾਕਿਸਤਾਨ ਦੇ ਲੋਕਾਂ ਨਾਲ ਸੁਹਿਰਦ ਸਬੰਧ ਚਾਹੁੰਦਾ ਹੈ। ਇਸ ਦੇ ਲਈ, ਭਰੋਸੇ ਦਾ ਮਾਹੌਲ ਅਤੇ ਦਹਿਸ਼ਤ ਅਤੇ ਦੁਸ਼ਮਣਾ ਤੋਂ ਮੁਕਤ ਮਾਹੌਲ ਲਾਜ਼ਮੀ ਹੈ।”
ਇਹ ਵੀ ਦੇਖੋ : Balraj ਨੇ ਮੋਦੀ ਸਰਕਾਰ ਦੇ ਨਾਲ ਨਾਲ Punjab Government ਦੀ ਵੀ ਦੇਖੋ ਕਿਵੇਂ ਕੀਤੀ ਪਾਣੀ-ਪਾਣੀ