Petroleum minister said oil prices : ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਆਮ ਆਦਮੀ ਦੇ ਘਰ ਦਾ ਬਜਟ ਖਰਾਬ ਕਰ ਦਿੱਤਾ ਹੈ। ਇਸ ਦੌਰਾਨ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਅਜਿਹਾ ਦਾਅਵਾ ਕੀਤਾ ਹੈ, ਜਿਸ ‘ਤੇ ਰਾਜਨੀਤੀ ਗਰਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਦੀਆਂ ਖਤਮ ਹੁੰਦਿਆਂ ਹੀ ਤੇਲ ਦੀਆਂ ਕੀਮਤਾਂ ਹੇਠਾਂ ਆ ਜਾਣਗੀਆਂ, ਜਿਸ ਤੋਂ ਬਾਅਦ ਕਾਂਗਰਸ ਪਾਰਟੀ ਉਨ੍ਹਾਂ ‘ਤੇ ਤੰਜ ਕਸ ਪੁੱਛ ਰਹੀ ਕਿ ਕੀ ਇਹ ਮੌਸਮੀ ਫਲ ਹੈ। ਟਵਿੱਟਰ ‘ਤੇ, ਕਾਂਗਰਸ ਨੇਤਾ ਡਾ: ਅਜੈ ਕੁਮਾਰ ਨੇ ਧਰਮਿੰਦਰ ਪ੍ਰਧਾਨ ਦੀ ਟਿੱਪਣੀ ਨੂੰ ਅਜੀਬ ਦੱਸਿਆ ਅਤੇ ਪੁੱਛਿਆ ਕਿ ਕੀ ਪੈਟਰੋਲ ਅਤੇ ਐਲਪੀਜੀ ਮੌਸਮੀ ਫਲ ਹਨ ? ਉਨ੍ਹਾਂ ਨੇ ਟਵੀਟ ਕੀਤਾ, “ਪੈਟਰੋਲੀਅਮ, ਤੇਲ ਅਤੇ ਕੁਦਰਤੀ ਗੈਸ ਠੰਡ ਘਟੇਗੀ, ਫਿਰ ਕੀਮਤਾਂ ਘਟਣਗੀਆਂ… ਇਹ ਸਰਦੀਆਂ ਵਿੱਚ ਹੁੰਦਾ ਹੈ।” “ਕੀ ਪੈਟਰੋਲ ਅਤੇ ਐਲਪੀਜੀ ਮੌਸਮੀ ਫਲ ਹਨ ? #FuelLootByBJP”
ਪੈਟਰੋਲੀਅਮ, ਕੁਦਰਤੀ ਗੈਸ ਅਤੇ ਸਟੀਲ ਮੰਤਰੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਸੀ ਕਿ ਸਰਦੀਆਂ ਦਾ ਮੌਸਮ ਖ਼ਤਮ ਹੋਣ ਦੇ ਨਾਲ ਹੀ ਕੀਮਤਾਂ ਵਿੱਚ ਕਮੀ ਆਵੇਗੀ। ਕਈ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈਆਂ ਹਨ। ਮੰਤਰੀ ਨੇ ਕਿਹਾ, “ਅੰਤਰਰਾਸ਼ਟਰੀ ਮਾਰਕੀਟ ਵਿੱਚ ਪੈਟਰੋਲੀਅਮ ਦੀ ਕੀਮਤ ਵਿੱਚ ਹੋਏ ਵਾਧੇ ਦਾ ਅਸਰ ਗਾਹਕਾਂ ਨੂੰ ਵੀ ਹੋਇਆ ਹੈ। ਕੀਮਤਾਂ ਥੋੜ੍ਹੀਆਂ ਘੱਟ ਜਾਣਗੀਆਂ, ਕਿਉਂਕਿ ਸਰਦੀਆਂ ਖ਼ਤਮ ਹੋਣ ਵਾਲੀਆਂ ਹਨ। ਇਹ ਇੱਕ ਅੰਤਰਰਾਸ਼ਟਰੀ ਮਾਮਲਾ ਹੈ, ਜਿਵੇਂ ਮੰਗ ਵੱਧਦੀ ਹੈ, ਕੀਮਤ ਵੱਧ ਜਾਂਦੀ ਹੈ, ਇਹ ਸਰਦੀਆਂ ਵਿੱਚ ਹੁੰਦਾ ਹੈ। ਠੰਡ ਦੇ ਖਤਮ ਹੁੰਦਿਆਂ ਹੀ ਕੀਮਤਾਂ ਹੇਠਾਂ ਆ ਜਾਣਗੀਆਂ।”
ਇਹ ਵੀ ਦੇਖੋ : ਅੰਦੋਲਨ ‘ਚ ਨੌਜਵਾਨ ਇੱਕ ਅਹਿਮ ਕੜੀ..ਨੌਜਵਾਨ ਕਿਸਾਨ ਨੇ ਅੰਦੋਲਨ ਦੇ ਸ਼ਹੀਦਾਂ ਨੂੰ ਵੀ ਕੀਤਾ ਨਮਨ…