ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਦੂਜੀ ਲਹਿਰ ਦੇ ਕਮਜ਼ੋਰ ਹੋਣ ਵਿਚਾਲੇ ਦੋ ਵੱਡਿਆਂ ਫਾਰਮਾ ਕੰਪਨੀਆਂ ਨੇ ਰਾਜਾਂ ਨੂੰ ਟੀਕੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕੀ ਕੰਪਨੀਆਂ Pfizer ਅਤੇ ਮਾਡਰਨਾ ਨੇ ਕਿਹਾ ਹੈ ਕਿ ਉਹ ਟੀਕੇ ਦੇ ਮਾਮਲੇ ਵਿੱਚ ਰਾਜ ਸਰਕਾਰਾਂ ਨਾਲ ਗੱਲਬਾਤ ਨਹੀਂ ਕਰਨਗੇ ।
ਇਸ ਮਾਮਲੇ ਵਿੱਚ ਸਿਹਤ ਮੰਤਰਾਲੇ ਵਿੱਚ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ ‘ਫਾਈਜ਼ਰ ਹੋਵੇ ਜਾਂ ਮਾਡਰਨਾ ਅਸੀਂ ਕੇਂਦਰੀ ਪੱਧਰ ‘ਤੇ ਤਾਲਮੇਲ ਕਰ ਰਹੇ ਹਾਂ । ਫਾਈਜ਼ਰ ਅਤੇ ਮਾਡਰਨਾ ਦੋਵਾਂ ਕੋਲ ਪਹਿਲਾਂ ਹੀ ਵਧੇਰੇ ਆਰਡਰ ਹਨ। ਇਹ ਉਨ੍ਹਾਂ ਦੇ ਸਰਪਲੱਸ ‘ਤੇ ਨਿਰਭਰ ਕਰੇਗਾ ਕਿ ਉਹ ਭਾਰਤ ਨੂੰ ਕਿੰਨੀ ਵੈਕਸੀਨ ਦੇ ਸਕਦੇ ਹਨ ।
ਅਗਰਵਾਲ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਭਾਰਤ ਨੂੰ ਵੈਕਸੀਨ ਦੀ ਸਪਲਾਈ ਦੇ ਮੁੱਦੇ ‘ਤੇ ਚੋਟੀ ਦੇ ਅਮਰੀਕੀ ਅਧਿਕਾਰੀਆਂ ਅਤੇ ਵੈਕਸੀਨ ਨਿਰਮਾਤਾਵਾਂ ਨਾਲ ਚਰਚਾ ਕਰਨ ਲਈ ਸੋਮਵਾਰ ਨੂੰ ਅਮਰੀਕਾ ਪਹੁੰਚੇ ।
ਰਿਪੋਰਟ ਦੇ ਅਨੁਸਾਰ 3 ਫਰਵਰੀ ਨੂੰ DCGI ਨੇ ਫਾਈਜ਼ਰ ਦੇ ਮਾਡਰਨਾ ਵੈਕਸੀਨ ਲਈ ਐਮਰਜੈਂਸੀ ਵਰਤੋਂ ਦੀ ਸਿਫਾਰਸ਼ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸਦੇ ਬਾਅਦ ਅਮਰੀਕੀ ਫਾਰਮਾਸਿਊਟੀਕਲ ਕੰਪਨੀ ਨੇ ਆਪਣੇ ਕਦਮ ਪਿੱਛੇ ਖਿੱਚ ਲਏ।
ਕੋਰੋਨਾ ਦੀ ਦੂਜੀ ਲਹਿਰ ਆਉਣ ਤੋਂ ਬਾਅਦ ਸਰਕਾਰ ਨੇ 13 ਅਪ੍ਰੈਲ ਨੂੰ ਯੂ-ਟਰਨ ਲਿਆ । ਸਰਕਾਰ ਨੇ ਕਿਹਾ ਸੀ ਕਿ ਜਿਨ੍ਹਾਂ ਟੀਕਿਆਂ ਨੂੰ ਅਮਰੀਕਾ, ਯੂਰਪੀਅਨ ਯੂਨੀਅਨ, ਬ੍ਰਿਟੇਨ ਅਤੇ ਜਾਪਾਨ ਨੇ ਪ੍ਰਵਾਨਗੀ ਦਿੱਤੀ ਹੈ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਸੂਚੀਬੱਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਖਤਰਨਾਕ ਹੁੰਦਾ ਜਾ ਰਿਹਾ ਹੈ Cyclone Yaas, ਰੈਡ ਅਲਰਟ ਜਾਰੀ, ਕਈ ਰੇਲ ਗੱਡੀਆਂ ਵੀ ਰੱਦ
ਰਿਪੋਰਟ ਵਿੱਚ ਭਾਰਤ ਨੂੰ ਫਾਈਜ਼ਰ ਜਾਂ ਮਾਡਰਨਾ ਤੋਂ ਐਂਟੀ-ਕੋਵਿਡ ਟੀਕਾ ਮਿਲਣ ਵਿੱਚ ਦੇਰੀ ਦਾ ਖਦਸ਼ਾ ਜਤਾਇਆ ਗਿਆ ਹੈ, ਕਿਉਂਕਿ ਕਈ ਹੋਰ ਦੇਸ਼ ਭਾਰਤ ਤੋਂ ਅੱਗੇ ਹਨ। ਹੁਣ ਤੱਕ ਉਨ੍ਹਾਂ ਦੀ ਡਿਲੀਵਰੀ ਨਹੀਂ ਹੋ ਸਕੀ ਹੈ। ਦੋਵੇਂ ਅਮਰੀਕੀ ਕੰਪਨੀਆਂ ਸਾਲ 2023 ਤੱਕ ਇਨ੍ਹਾਂ ਦੇਸ਼ਾਂ ਵਿੱਚ ਲੱਖਾਂ ਡੋਜ਼ ਦੇਣ ਦਾ ਸਮਝੌਤਾ ਕਰ ਚੁੱਕੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਸੀ ਕਿ ਅਮਰੀਕੀ ਕੰਪਨੀਆਂ ਫਾਈਜ਼ਰ ਅਤੇ ਮਾਡਰਨਾ ਨੇ ਦਿੱਲੀ ਸਰਕਾਰ ਨੂੰ ਟੀਕਾ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਉਹ ਕੇਂਦਰ ਨਾਲ ਸਿੱਧੀ ਗੱਲਬਾਤ ਕਰਨਾ ਚਾਹੁੰਦੇ ਹਨ । ਕੇਜਰੀਵਾਲ ਨੇ ਕਿਹਾ, ‘ਅਸੀਂ ਫਾਈਜ਼ਰ ਅਤੇ ਮਾਡਰਨਾ ਨਾਲ ਗੱਲਬਾਤ ਕੀਤੀ । ਉਨ੍ਹਾਂ ਨੇ ਕਿਹਾ ਕਿ ਉਹ ਸਾਨੂੰ ਟੀਕੇ ਨਹੀਂ ਦੇਣਗੇ ਅਤੇ ਸਿੱਧੇ ਤੌਰ ‘ਤੇ ਕੇਂਦਰ ਨਾਲ ਗੱਲਬਾਤ ਕਰਨਗੇ ।
ਇਹ ਵੀ ਦੇਖੋ: ਅਕਾਲੀ ਦਲ ਨੇ ਖੇਡਿਆ ਵੱਡਾ ਦਾਅ, 4 ਵਾਰ ਦੇ ਕਾਂਗਰਸੀ ਵਿਧਾਇਕ ਦੇ ਮੁਕਾਬਲੇ ਮੈਦਾਨ ‘ਚ ਉਤਾਰਿਆ ਪੋਤਾ ?