Pfizer seeks emergency use authorisation: ਬ੍ਰਿਟੇਨ ਅਤੇ ਬਹਰੀਨ ਵੱਲੋਂ ਫਾਈਜ਼ਰ ਕੰਪਨੀ ਦੀ ਕੋਰੋਨਾ ਵੈਕਸੀਨ ਵਰਤਣ ਦੀ ਇਜਾਜ਼ਤ ਦੇਣ ਤੋਂ ਬਾਅਦ ਹੁਣ ਕੰਪਨੀ ਨੇ ਭਾਰਤ ਵਿੱਚ ਵੀ ਇਸ ਨੂੰ ਲਾਂਚ ਕਰਨ ਦੀ ਇਜਾਜ਼ਤ ਮੰਗੀ ਹੈ। ਕੰਪਨੀ ਦੀ ਭਾਰਤੀ ਇਕਾਈ ਫਾਈਜ਼ਰ ਇੰਡੀਆ ਨੇ ਕੰਟਰੋਲਰ ਜਨਰਲ ਆਫ ਡਰੱਗਜ਼ ਆਫ਼ ਇੰਡੀਆ (DCGI) ਤੋਂ ਐਮਰਜੈਂਸੀ ਯੂਜ਼ ਅਥਾਰਟੀ (EUA) ਦੇ ਤਹਿਤ ਦੇਸ਼ ਵਿੱਚ ਆਪਣਾ ਕੋਵਿਡ-19 ਵੈਕਸੀਨ ਲਾਂਚ ਕਰਨ ਦੀ ਇਜਾਜ਼ਤ ਮੰਗੀ ਹੈ । ਇਸ ਦੇ ਨਾਲ ਹੀ ਫਾਈਜ਼ਰ ਇੰਡੀਆ ਪਹਿਲੀ ਕੰਪਨੀ ਬਣ ਗਈ ਹੈ ਜਿਸ ਨੇ ਕੋਵਿਡ-19 ਵੈਕਸੀਨ ਲਈ DCGI ਕੋਲ ਬਿਨੈ ਪੱਤਰ ਦਾਇਰ ਕੀਤਾ।
ਡਰੱਗ ਰੈਗੂਲੇਟਰ ਨੂੰ 4 ਦਸੰਬਰ ਨੂੰ ਸੌਂਪੇ ਗਏ ਆਪਣੀ ਅਰਜ਼ੀ ਵਿੱਚ ਕੰਪਨੀ ਨੇ ਦੇਸ਼ ਵਿੱਚ ਵਿਕਰੀ ਅਤੇ ਵੰਡ ਲਈ ਕੋਵਿਡ-19 ਵੈਕਸੀਨ ਆਯਾਤ ਕਰਨ ਦੀ ਇਜਾਜ਼ਤ ਮੰਗੀ ਹੈ। ਇਸ ਤੋਂ ਇਲਾਵਾ ਨਵੇਂ ਡਰੱਗਜ਼ ਐਂਡ ਮੈਡੀਕਲ ਟਰਾਇਲਜ਼ ਨਿਯਮਾਂ-2019 ਦੀਆਂ ਵਿਸ਼ੇਸ਼ ਧਾਰਾਵਾਂ ਤਹਿਤ ਭਾਰਤੀ ਆਬਾਦੀ ‘ਤੇ ਕਲੀਨਿਕਲ ਟ੍ਰਾਇਲ ਤੋਂ ਲਾਜ਼ਮੀ ਨੂੰ ਛੂਟ ਦੇਣ ਦੀ ਬੇਨਤੀ ਕੀਤੀ ਗਈ ਹੈ।
ਸੂਤਰਾਂ ਅਨੁਸਾਰ ਕੰਪਨੀ ਨੇ ਸੀਟੀ-18 ਫਾਰਮ ‘ਤੇ ਦਾਇਰ ਕੀਤੀ ਈਯੂ ਪਟੀਸ਼ਨ ਵਿੱਚ ਫਾਈਜ਼ਰ-ਬਾਇਓਨੋਟੈਕ ਦੀ ਕੋਵਿਡ-19 MRNA ਵੈਕਸੀਨ BNT 162B2 ਨੂੰ ਆਯਾਤ ਕਰਨ ਅਤੇ ਵੇਚਣ ਦੀ ਇਜਾਜ਼ਤ ਮੰਗੀ ਹੈ । ਬ੍ਰਿਟੇਨ ਨੇ ਬੁੱਧਵਾਰ ਨੂੰ ਇਸ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਸੀ ।
ਦੱਸ ਦੇਈਏ ਕਿ ਬ੍ਰਿਟੇਨ ਤੋਂ ਬਾਅਦ ਬਹਰੀਨ ਦੁਨੀਆ ਦਾ ਦੂਜਾ ਦੇਸ਼ ਬਣ ਗਿਆ ਜਿਸਨੇ ਫਾਰਮਾਸਿਊਟੀਕਲ ਨਿਰਮਾਤਾ ਫਾਈਜ਼ਰ ਅਤੇ ਇਸਦੇ ਜਰਮਨ ਸਾਥੀ ਬਾਇਓਨਟੈਕ ਵੱਲੋਂ ਵਿਕਸਤ ਕੀਤੇ ਗਏ ਕੋਵਿਡ-19 ਵੈਕਸੀਨ ਦੀ ਸੰਕਟਕਾਲੀ ਵਰਤੋਂ ਨੂੰ ਰਸਮੀ ਤੌਰ ‘ਤੇ ਪ੍ਰਵਾਨਗੀ ਦਿੱਤੀ ਹੈ । ਫਾਰਮਾਸਿਊਟੀਕਲ ਕੰਪਨੀ ਨੇ ਪਹਿਲਾਂ ਹੀ ਅਮਰੀਕਾ ਵਿੱਚ ਅਜਿਹੀ ਪ੍ਰਵਾਨਗੀ ਲਈ ਅਰਜ਼ੀ ਦਿੱਤੀ ਹੈ।
ਇਹ ਵੀ ਦੇਖੋ: ਇਹੋ ਜਿਹਾ ਨਜ਼ਾਰਾ ਤਾਂ ਮਨਾਲੀ ਦੇ ਮਾਲ ਰੋਡ ‘ਤੇ ਨਹੀਂ ਜੋ ਦਿੱਲੀ ਦੇ ਕਿਸਾਨੀ ਧਰਨੇ ਤੇ ਹੈ