ਅਮਰੀਕੀ ਫਾਰਮਾ ਕੰਪਨੀ Pfizer ਨੇ ਦਾਅਵਾ ਕੀਤਾ ਹੈ ਕਿ ਉਸਦੀ ਵੈਕਸੀਨ ਭਾਰਤ ਵਿੱਚ ਫੈਲ ਰਹੇ ਕੋਰੋਨਾ ਵਾਇਰਸ ਵੈਰੀਐਂਟ ਦੇ ਖ਼ਿਲਾਫ਼ ਕਾਫ਼ੀ ਪ੍ਰਭਾਵਸ਼ਾਲੀ ਹੈ । ਇਸ ਦੇ ਨਾਲ ਹੀ ਕੰਪਨੀ ਨੇ ਵੈਕਸੀਨ ਦੇ ਭਾਰਤੀਆਂ ‘ਤੇ ਬਿਹਤਰ ਪ੍ਰਭਾਵ ਬਾਰੇ ਗੱਲ ਕੀਤੀ ਹੈ ।
ਇਸ ਦੌਰਾਨ ਕੰਪਨੀ ਨੇ ਵੈਕਸੀਨ ਦੀ ਸਟੋਰੇਜ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ । ਫਾਈਜ਼ਰ ਜੁਲਾਈ ਅਤੇ ਅਕਤੂਬਰ ਦੇ ਵਿਚਾਲੇ ਭਾਰਤ ਨੂੰ 5 ਕਰੋੜ ਦੀ ਖੁਰਾਕ ਦੇਣ ਲਈ ਤਿਆਰ ਹੈ। ਫਾਰਮਾ ਕੰਪਨੀ ਦੇਸ਼ ਵਿਚ ਫਾਸਟ ਟ੍ਰੈਕ ਮਨਜ਼ੂਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ।
ਫਾਈਜ਼ਰ ਨੇ ਕਿਹਾ ਕਿ ਹਾਲ ਹੀ ਵਿੱਚ ਮਿਲੇ ਡਾਟਾ ਪੁਆਇੰਟ SARS-CoV-2 ਦੇ ਵੈਰੀਐਂਟਸ ਦੇ ਖਿਲਾਫ਼ ਅਤੇ ਭਾਰਤੀਆਂ ਵਿੱਚ BNT612b2 ਦੀਆਂ ਦੋ ਖੁਰਾਕਾਂ ਦੀ ਉੱਚ ਪ੍ਰਭਾਵਸ਼ੀਲਤਾ ਦੀ ਪੁਸ਼ਟੀ ਕਰਦੇ ਹਨ। ਤਕਨੀਕੀ ਤੌਰ ‘ਤੇ ਫਾਈਜ਼ਰ ਦੀ ਵੈਕਸੀਨ BNT612b2 ਵਜੋਂ ਜਾਣੀ ਜਾਂਦੀ ਹੈ। ਕੰਪਨੀ ਨੇ ਕਿਹਾ ਕਿ ਹਾਲ ਹੀ ਵਿੱਚ ਪਬਲਿਕ ਹੈਲਥ ਇੰਗਲੈਂਡ ਵੱਲੋਂ ਕਰਵਾਏ ਗਏ ਇੱਕ ਤਾਜ਼ਾ ਅਧਿਐਨ ਵਿੱਚ 26 ਪ੍ਰਤੀਸ਼ਤ ‘ਇੰਡੀਅਨ ਜਾਂ ਬ੍ਰਿਟਿਸ਼ ਇੰਡੀਅਨ’ ਸਨ ।
ਇਸ ਤੋਂ ਅੱਗੇ ਫਾਈਜ਼ਰ ਨੇ ਇਹ ਵੀ ਕਿਹਾ ਹੈ ਕਿ ਵੈਕਸੀਨ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਈ ਜਾ ਸਕਦੀ ਹੈ ਅਤੇ ਇਸ ਨੂੰ 2-8 ਡਿਗਰੀ ਸੈਲਸੀਅਸ ਵਿੱਚ ਇੱਕ ਮਹੀਨੇ ਲਈ ਰੱਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਕੈਲੇਫੋਰਨੀਆ ਦੇ ਸੇਨ ਜੋਸ ਸ਼ਹਿਰ ‘ਚ ਗੋਲੀਬਾਰੀ, ਇੱਕ ਪੰਜਾਬੀ ਸਣੇ 8 ਲੋਕਾਂ ਦੀ ਮੌਤ
ਇਸ ਤੋਂ ਇਲਾਵਾ ਫਾਈਜ਼ਰ ਨੇ ਕਿਹਾ ਹੈ ਕਿ ਕਤਰ ਵਿੱਚ ਇੱਕ ਦੇਸ਼ ਵਿਆਪੀ ਟੀਕਾਕਰਨ ਪ੍ਰੋਗਰਾਮ ਵਿੱਚ B.1.1.7 ਵੈਰੀਐਂਟ ਦੇ ਵਿਰੁੱਧ ਵੈਕਸੀਨ ਦੀ 89 ਪ੍ਰਤੀਸ਼ਤ ਵਧੇਰੇ ਪ੍ਰਭਾਵਸ਼ੀਲਤਾ ਦਾ ਖੁਲਾਸਾ ਹੋਇਆ ਹੈ। ਇਹ ਵੈਰੀਐਂਟ ਪਹਿਲਾਂ ਬ੍ਰਿਟੇਨ ਵਿੱਚ ਪਾਇਆ ਗਿਆ ਸੀ।
ਦੱਸ ਦੇਈਏ ਕਿ ਫਾਈਜ਼ਰ ਵੱਲੋਂ ਭਾਰਤੀ ਅਧਿਕਾਰੀਆਂ ਨਾਲ ਹਾਲ ਹੀ ਵਿਚ ਇਕ ਮੀਟਿੰਗ ਦੌਰਾਨ ਵੱਖ ਵੱਖ ਦੇਸ਼ਾਂ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਉਸ ਦੇ ਟੀਕੇ ਦੇ ਪ੍ਰਭਾਵ ਦੇ ਪਰੀਖਣਾਂ ਅਤੇ ਨਤੀਜਿਆਂ ਦੇ ਸਬੰਧ ਵਿਚ ਤਾਜ਼ੇ ਅੰਕੜੇ ਵੀ ਪੇਸ਼ ਕੀਤੇ ਗਏ ਹਨ ।
ਇਹ ਵੀ ਦੇਖੋ: ਮੋਦੀ ਦੇ 7 ਸਾਲ ‘ਤੇ ਕਿਸਾਨੀ ਸੰਘਰਸ਼ ਦੇ 6 ਮਹੀਨੇ ਭਾਰੂ, ਦੇਖੋ ਕਿਵੇਂ ਫੇਲ੍ਹ ਹੋ ਰਹੀ ਸਰਕਾਰ !