ਇੰਡੀਆ ਬੁੱਕ ਆਫ ਰਿਕਾਰਡ ਵਿਚ ਉਂਝ ਤਾਂ ਕਈ ਤਰ੍ਹਾਂ ਦੇ ਰਿਕਾਰਡ ਦਰਜ ਹੁੰਦੇ ਹਨ ਪਰ ਲਖਨਊ ਦੇ ਪੀਐੱਚਡੀ ਦੇ ਵਿਦਿਆਰਥੀ ਨੇ ਬੇਹੱਦ ਅਨੋਖਾ ਕੰਮ ਕਰਕੇ ਆਪਣਾ ਨਾਂ ਇਸ ਰਿਕਾਰਡ ਵਿਚ ਦਰਜ ਕਰਵਾ ਲਿਆ ਹੈ। ਦਰਅਸਲ ਬਾਬਾ ਸਾਹੇਬ ਭੀਮਰਾਓ ਅੰਬੇਡਕਰ ਯੂਨੀਵਰਸਿਟੀ ਦੇ ਹਾਰਟੀਕਲਚਰ ਵਿਭਾਗ ਦੇ ਵਿਦਿਆਰਥੀ ਨੀਰਜ ਕੁਮਾਰ ਪ੍ਰਜਾਪਤੀ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਵਿਚ ਅਚੀਵਰ ਵਜੋਂ ਦਰਜ ਕੀਤਾ ਗਿਆ ਹੈ। ਇਹ ਉਪਲਬਧੀ ਉਨ੍ਹਾਂ ਨੇ ਵੱਖ-ਵੱਖ ਕਾਨਫਰੰਸਾਂ, ਸੈਮੀਨਾਰ, ਟ੍ਰੇਨਿੰਗ, ਲੈਕਚਰ, ਮੀਨਿੰਗ, ਵੈਬੀਨਾਰ, ਕੁਇਜ਼ ਵਿਚ ਹਿੱਸਾ ਲੈ ਕੇ ਇਕ ਹਜ਼ਾਰ ਤੋਂ ਜ਼ਿਆਦਾ ਸਰਟੀਫਿਕੇਟ ਹਾਸਲ ਕਰਨ ‘ਤੇ ਮਿਲੀ ਹੈ। ਉਹ ਮੌਜੂਦਾ ਵਿਚ ਬੀਬੀਏਯੂ ਦੇ ਹਾਰਟੀਕਲਚਰ ਵਿਭਾਗ ਦੇ ਪ੍ਰੋ. ਸੰਜੇ ਕੁਮਾਰ ਦੇ ਅਧੀਨ ਸੋਧ ਕੰਮ ਕਰ ਰਹੇ ਹਨ।
ਨੀਰਜ ਪ੍ਰਜਾਪਤੀ ਨੇ ਦੱਸਿਆ ਕਿ ਉਹ ਵਾਰਾਣਸੀ ਦੇ ਰਹਿਣ ਵਾਲੇ ਹਨ। ਪਿਤਾ ਕਿਸਾਨ ਹਨ, ਸਰਟੀਫਿਕੇਟ ਹਾਸਲ ਕਰਨਾ ਉਨ੍ਹਾਂ ਦੇ ਅੰਦਰ ਇਕ ਜਨੂੰਨ ਸੀ। ਇਹੀ ਵਜ੍ਹਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਪਤਾ ਲੱਗਦਾ ਸੀ ਕਿਤੇ ਕੋਈ ਜਾਗੂਰਕਤਾ ਦਾ ਪ੍ਰੋਗਰਾਮ ਹੋ ਰਿਹਾ ਹੈ ਜਾਂ ਫਿਰ ਕਿਤੇ ਕੋਈ ਕਾਨਫਰੰਸ, ਡਿਬੇਟ ਜਾਂ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੋ ਰਿਹਾ ਹੈ ਤਾਂ ਉਹ ਉਥੇ ਜਾਂਦੇ ਜ਼ਰੂਰ ਸਨ ਤੇ ਹਿੱਸਾ ਲੈਂਦੇ ਸਨ।
ਇਹ ਵੀ ਪੜ੍ਹੋ : ਵੀਜ਼ਾ ਨਾ ਲੱਗਣ ‘ਤੇ ਸ਼ਖਸ ਨੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਦੀ ਕਾਰ ਨੂੰ ਲਾਈ ਅੱ/ਗ, ਮੁਲਜ਼ਮ ਗ੍ਰਿਫਤਾਰ
ਖਾਸ ਗੱਲ ਇਹ ਰਹੀ ਕਿ ਸਾਰਿਆਂ ਵਿਚ ਇਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਜਿਸ ਵਜ੍ਹਾ ਨਾਲ ਸਾਰੇ ਪ੍ਰੋਗਰਾਮਾਂ ਵਿਚ ਇਨ੍ਹਾਂ ਨੂੰ ਸਰਟੀਫਿਕੇਟ ਮਿਲੇ। ਜਦੋਂ ਨੀਰਜ ਨੂੰ ਲੱਗਾ ਕਿ 10000 ਤੋਂ ਜ਼ਿਆਦਾ ਸਰਟੀਫਿਕੇਟ ਇਨ੍ਹਾਂ ਕੋਲ ਹੋ ਗਏ ਹਨ ਤਾਂ ਉਨ੍ਹਾਂ ਨੇ ਆਪਣਾ ਨਾਂ ਇਡੀਆ ਬੁੱਕ ਆਫ ਰਿਕਾਰਡ ਲਈ ਭੇਜਿਾ ਤੇ ਹੁਣ ਇਸ ਦਾ ਨਾਂ ਦਰਜ ਹੋ ਚੁੱਕਾ ਹੈ ਕਿਉਂਕਿ ਅਜਿਹਾ ਅਨੋਖਾ ਰਿਕਾਰਡ ਅਜੇ ਤੱਕ ਕਿਸੇ ਨੇ ਨਹੀਂ ਬਾਇਆ ਸੀ।
ਨੀਰਜ ਪ੍ਰਜਾਪਤੀ ਨੇ ਕਿਹਾ ਕਿ ਜਦੋਂ ਉਹ ਇਨ੍ਹਾਂ ਪ੍ਰੋਗਰਾਮਾਂ ਵਿਚ ਜਾਂਦੇ ਸਨ ਤਾਂ ਉਨ੍ਹਾਂ ਨੂੰ ਕਦੇ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦਾ ਰਿਕਾਰਡ ਵੀ ਉਹ ਕਾਇਮ ਕਰ ਲੈਣਗੇ ਪਰ ਇਕ ਰਿਕਾਰਡ ਬਣਾਉਣ ਦੇ ਬਾਅਦ ਹੁਣ ਭਵਿੱਖ ਵਿਚ ਦੂਜੇ ਅਨੋਖੇ ਰਿਕਾਰਡ ਬਣਾਉਣ ਲਈ ਵੀ ਉਨ੍ਹਾਂ ਦਾ ਫੋਕਸ ਹੋਵੇਗਾ।