ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਤੇ ਟੇਸਲਾ ਦੇ ਸੀਈਓ ਐਲੋਨ ਮਸਕ ਆਪਣੇ ਕਾਰੋਬਾਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ਵਿਚ ਬਣੇ ਰਹਿੰਦੇ ਹਨ। ਇਕ ਵਾਰ ਫਿਰ ਉਹ ਆਪਣੇ 2 ਜੁੜਵਾਂ ਬੱਚਿਆਂ ਨੂੰ ਲੈ ਕੇ ਸੁਰਖੀਆਂ ਵਿਚ ਹਨ। ਮਸਕ ਦੀ ਪਹਿਲੀ ਵਾਰ ਉਨ੍ਹਾਂ ਦੇ ਜੁੜਵਾਂ ਬੱਚਿਆਂ ਤੇ ਬੱਚਿਆਂ ਦੀ ਮਾਂ ਸ਼ਿਵੋਨ ਜਿਲਿਸ ਨਾਲ ਫੋਟੋ ਸਾਹਮਣੇ ਆਈ ਹੈ। ਮਸਕ ਦੀ ਜੀਵਨੀ ਲਿਖ ਰਹੇ ਲੇਖਕ ਵਾਲਟਰ ਇਸਾਕਸਨ ਨੇ ਸੋਸ਼ਲ ਮੀਡੀਆ ‘ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਸਾਸਕਨ ਵੱਲੋਂ ਸ਼ੇਅਰ ਕੀਤੀ ਗਈ ਫੋਟੋ ਵਿਚ ਦੇਖਿਆ ਜਾ ਸਕਦਾ ਹੈ ਕਿ ਮਸਕ ਸੋਫੇ ‘ਤੇ ਬੈਠਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੀ ਗੋਦ ਵਿਚ ਇਕ ਬੱਚਾ ਹੈ। ਉਨ੍ਹਾਂ ਕੋਲ ਹੀ ਸ਼ਿਵੋਨ ਜਿਲਿਸ ਇਕ ਬੱਚੇ ਨੂੰ ਲੈ ਕੇ ਬੈਠੀ ਹੈ। ਦੂਜੀ ਫੋਟੋ ਵਿਚ ਇਕ ਬੱਚਾ ਇਕ ਵੱਡੇ ਰੋਬੋਟ ਨੂੰ ਦੇਖ ਰਿਹਾ ਹੈ ਤੇ ਮਸਕ ਉਸ ਦੇ ਪਿੱਛੇ ਖੜ੍ਹੇ ਹਨ। ਇਸਾਕਸਨ ਨੇ ਦੱਸਿਆ ਕਿ ਇਹ ਦੋਵੇਂ ਫੋਟੋਆਂ ਉਦੋਂ ਲਈਆਂ ਗਈਆਂ ਸਨ ਜਦੋਂ ਬਆਚੇ 16 ਮਹੀਨਿਆਂ ਦੇ ਸਨ।ਐਲੋਨ ਮਸਕ ਦੀ ਬਾਇਓਗ੍ਰਾਫੀ ਦੇ ਕੁਝ ਅੰਸ਼ਾਂ ਤੋਂ ਪਤਾ ਲੱਗਦਾ ਹੈ ਕਿ ਇਹ ਫੋਟੋ ਟੇਕਸਾਸ ਸਥਿਤ ਆਸਟਿਨ ਵਿਚ ਜਿਲਿਸ ਦੇ ਘਰ ਲਏ ਗਏ ਹਨ।
ਟੇਸਲਾ ਦੇ ਸੀਈਓ ਏਲਨ ਮਸਕ ਨੇ ਜੁੜਵਾਂ ਬੱਚਿਆਂ ਨੂੰ ਜਨਮ ਦੇਣ ਵਾਲੀ ਸ਼ਿਵੋਨ ਜਿਲਿਸ ਨੇ ਇਨ੍ਹਾਂ ਬੱਚਿਆਂ ਨੂੰ ਸਾਲ 2021 ਵਿਚ ਜਨਮ ਦਿੱਤਾ ਸੀ। ਜੁੜਵਾਂ ਬੱਚਿਆਂ ਦਾ ਜਨਮ IVF ਜ਼ਰੀਏ ਹੋਇਆ ਸੀ। ਮਸਕ ਦੇ ਹੁਣ ਕੁੱਲ 9 ਬੱਚੇ ਹਨ। ਇਨ੍ਹਾਂ ਜੁੜਵਾਂ ਬੱਚਿਆਂ ਨੂੰ ਲੈ ਕੇ ਮਸਕ ਨੇ ਕਦੇ ਖੁੱਲ੍ਹ ਕੇ ਨਹੀਂ ਦੱਸਿਆ। ਸਾਲ 2022 ਵਿਚ ਉਨ੍ਹਾਂ ਨੇ ਇਕ ਟਵੀਟ ਜ਼ਰੂਰ ਕੀਤਾ ਸੀ। ਇਸ ਵਿਚ ਉਨ੍ਹਾਂ ਲਿਖਿਆ ਸੀ ਕਿ ਜਨਮ ਦਰ ਦਾ ਘਟਣਾ ਹੁਣ ਤੱਕ ਦਾ ਸਭ ਤੋਂ ਵੱਡਾ ਸੰਕਟ ਹੈ। ਘੱਟ ਜਨਸੰਖਿਆ ਸੰਕਟ ਨਾਲ ਲੜਨ ਵਿਚ ਮੈਂ ਆਪਣੀ ਪੂਰੀ ਕੋਸ਼ਿ ਸ਼ਕਰ ਰਿਹਾ ਹਾਂ।
ਸ਼ਿਵੋਨ ਜਿਲਿਸ ਐਲੋਨ ਮਸਕ ਦੀ ਕੰਪਨੀ ਨਿਊਰਾਲਿੰਕ ਦੀ ਡਾਇਰੈਕਟਰ ਆਫ ਆਪ੍ਰੇਸ਼ਨ ਐਂਡ ਸਪੈਸ਼ਲ ਪ੍ਰਾਜੈਕਟਸ ਹੈ। ਐਲੋਨ ਮਸਕ ਨਿਊਰਾਲਿੰਕ ਦੇ ਚੇਅਰਮੈਨ ਹਨ। ਮਈ 2017 ਤੋਂ ਜਿਲਿਸ ਕੰਪਨੀ ਵਿਚ ਕੰਮ ਕਰ ਰਹੀ ਹੈ। ਜਿਲਿਸ ਨੂੰ 2019 ਵਿਚ ਮਸਕ ਦੀ ਆਟੋ ਕੰਪਨੀ ਟੇਸਲਾ ਵਿਚ ਡਾਇਰੈਕਟਰ ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਬਣਾਇਆ ਗਿਆ ਸੀ।
ਇਸਾਕਸਨ ਨੇ ਦੱਸਿਆ ਕਿ ਐਲੋਨ ਮਸਕ ਨੇ ਉਨ੍ਹਾਂ ਨੂੰ ਜਿਲਿਸ ਦੇ ਘਰ ‘ਤੇ ਪਿਛਲੇ ਸਾਲ ਮਿਲਣਾ ਚਾਹੁੰਦੇ ਸਨ। ਉਨ੍ਹਾਂ ਨੇ ਬਾਹਰ ਬੈਠੇ ਫੋਨ ‘ਤੇ ਹੀ ਘਰ ਛੱਡਣ ਨੂੰ ਕਿਹਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਸਾਡੀ ਗੱਲਬਾਤ ‘ਤੇ ਜਨ਼ਰ ਰੱਖਣ ਲਈ ਕੋਈ ਇਸ ਦਾ ਇਸਤੇਮਾਲ ਕਰ ਸਕਦਾ ਹੈ। ਹਾਲਾਂਕਿ ਬਾਅਦ ਵਿਚ ਉਹ ਇਸ ਗੱਲ ‘ਤੇ ਸਹਿਮਤ ਹੋਏ ਕਿ ਉਨ੍ਹਾਂ ਨੇ ਜੋ ਵੀ ਏਆਈ ਬਾਰੇ ਦੱਸਿਆ ਉਸ ਨੂੰ ਕਿਤਾਬ ਵਿਚ ਸ਼ਾਮਲ ਕਰ ਸਕਦੇ ਹਨ।
ਨਵੰਬਰ 2021 ਵਿਚ ਜਿਲਿਸ ਨੇ ਮਸਕ ਦੇ 2 ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ। ਐਲੋਨ ਤੇ ਜਿਲਿਸ ਨੇ ਪਿਛਲੇ ਸਾਲ ਅਪ੍ਰੈਲ ਵਿਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀਕਿ ਬੱਚਿਆਂ ਦੇ ਆਖਰੀ ਵਿਚ ਪਿਤਾ ਦਾ ਨਾਂ ਤੇ ਵਿਚ ਮਾਂ ਦਾ ਨਾਂ ਜੋੜਿਆ ਜਾਵੇ। ਇਸ ਪਟੀਸ਼ਨ ਦੇ ਬਾਅਦ ਹੀ ਮਸਕ ਦੇ ਜੁੜਵਾਂ ਬੱਚਿਆਂ ਬਾਰੇ ਦੁਨੀਆ ਨੂੰ ਪਤਾ ਲੱਗਾ ਸੀ। ਮਈ ਮਹੀਨੇ ਵਿਚ ਮਸਕ ਤੇ ਸ਼ਿਵੋਨ ਵੱਲੋਂ ਦਾਖਲ ਇਸ ਪਟੀਸ਼ਨ ਨੂੰ ਮਨਜ਼ੂਰੀ ਮਿਲ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: