placards of pm narendra modi: ਪਾਕਿਸਤਾਨ ਦੀਆਂ ਸੜਕਾਂ ‘ਤੇ ਆਜ਼ਾਦੀ ‘ਤੇ ਨਾਅਰੇ ਲਗਾਏ ਜਾ ਰਹੇ ਹਨ।ਅੰਦੋਲਨ ਕਰ ਰਹੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਦੇ ਨਾਲ ਪ੍ਰਦਰਸ਼ਨਾਂ ਕਰ ਰਹੇ ਹਨ।ਪ੍ਰਦਰਸ਼ਨ ਕਰ ਰਹੇ ਲੋਕ ਵੱਖਰੇ ਸਿੰਧੂ ਦੇਸ਼ ਬਣਾਉਣ ਦੀ ਮੰਗ ਕਰ ਰਹੇ ਹਨ।ਐਤਵਾਰ ਨੂੰ ਲੋਕ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਲੋਕ ਦੁਨੀਆਭਰ ਦੇ ਕਈ ਨੇਤਾਵਾਂ ਦੇ ਪੋਸਟਰ ਸੜਕ ‘ਤੇ ਅੰਦੋਲਨ ਕਰਨ ਦੇ ਲਈ ਉਤਰੇ।ਲੋਕਾਂ ਨੇ ਵਿਸ਼ਵ ਨੇਤਾਵਾਂ ਤੋਂ ਵੱਖਰਾ ਸਿੰਧੂ ਦੇਸ਼ ਬਣਾਉਣ ‘ਚ ਮੱਦਦ ਦੀ ਮੰਗ ਕੀਤੀ।ਪਾਕਿਸਤਾਨ ਦੇ ਸੁਰੱਖਿਆਬਲਾਂ ਨੇ ਇਸ ਪ੍ਰਦਰਸ਼ਨ ਨੂੰ ਕੁਚਲਣ ਦੀ ਵੀ ਕੋਸ਼ਿਸ਼ ਕੀਤੀ।ਸੁਰੱਖਿਆਬਲਾਂ ਨੇ ਲੋਕਾਂ ਦੇ ਘਰਾਂ ‘ਤੇ ਛਾਪੇਮਾਰੀ ਕਰ ਕੇ ਪੋਸਟਰ ਅਤੇ ਬੈਨਰ ਵੀ ਜ਼ਬਤ ਕਰ ਲਏ ਗਏ ਹਨ।ਸਿਆਸੀ ਕਾਰਜਕਰਤਾਵਾਂ ਨੂੰ ਘਰਾਂ ‘ਚ ਰਹਿਣ ਲਈ ਕਿਹਾ ਗਿਆ।ਦਰਅਸਲ ਆਧੁਨਿਕ ਸਿੰਧੀ ਰਾਸ਼ਟਰਵਾਦ ਦਾ ਸੰਸਥਾਪਕ ਮੰਨੇ ਜਾਣ ਵਾਲੇ ਜੀਐੱਮ ਸੈਯਦ ਦੀ 117ਵੀਂ ਜਯੰਤੀ ਸੀ।
ਸੁਰੱਖਿਆਬਲਾਂ ਦੀ ਸਖਤੀ ਦੇ ਬਾਵਜੂਦ ਲੋਕ ਜੀਐੱਮ ਸੈਯਦ ਦੀ ਜਯੰਤੀ ਮਨਾਉਣ ਲਈ ਸੜਕਾਂ ‘ਤੇ ਉਤਰੇ ਹਨ।ਇਸ ਪ੍ਰਦਰਸ਼ਨ ਦੇ ਦੌਰਾਨ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਲਹਿਰਾਏ ਅਤੇ ਆਜ਼ਾਦੀ ਆਜ਼ਾਦੀ ਦੇ ਨਾਅਰੇ ਵੀ ਲਗਾਏ।ਵੱਖਰੇ ਸਿੰਧੂ ਦੇਸ਼ ਲਈ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਸਿੰਧੂ ਘਾਟੀ ਸੱਭਿਅਤਾ ਅਤੇ ਵੈਦਿਕ ਧਰਮ ਦਾ ਮੂਲ ਸਥਾਨ ਹੈ।ਅੰਗਰੇਜ਼ੀ ਹਕੂਮਤ ਨੇ ਬਟਵਾਰੇ ਦੇ ਦੌਰਾਨ ਜਬਰਦਸਤੀ ਇਸ ਨੂੰ ਪਾਕਿਸਤਾਨ ਨੂੰ ਸੌਂਪ ਦਿੱਤਾ।ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀਂ ਦੁਨੀਆ ਭਰ ਦੇ ਤਮਾਮ ਨੇਤਾਵਾਂ ਨੂੰ ਅਪੀਲ ਕਰਦੇ ਹਾਂ ਕਿ ਸਾਡੀਆਂ ਮੰਗਾਂ ਨੂੰ ਸੁਣੋ ਅਤੇ ਪਾਕਿਸਤਾਨੀ ਫਾਸੀਵਾਦੀ ਤੋਂ ਆਜ਼ਾਦ ਕਰਵਾਉਣ।ਪਾਕਿਸਤਾਨ ਦੇ ਸਿੰਧ ‘ਚ ਕਈ ਸੰਗਠਨ ਸੁਤੰਤਰ ਸਿੰਧੂ ਸੂਬੇ ਦੀ ਮੰਗ ਉਠਾਉਂਦੇ ਰਹੇ ਹਨ।
26 ਜਨਵਰੀ ਦੀ ਕਿਸਾਨ ਟ੍ਰੈਕਟਰ ਪਰੇਡ ਤੇ ਸੁਪਰੀਮ ਕੋਰਟ ‘ਚ ਸੁਣਵਾਈ ਦਾ ਵੱਡਾ Update, ਹੁਣ ਹੋਵੇਗੀ ਇਹ ਪਰੇਡ ?