PM Modi address 95th annual: ਨਵੀਂ ਦਿੱਲੀ: ਦੇਸ਼ ਵਿੱਚ ਚੱਲ ਰਹੇ ਕੋਰੋਨਾ ਸੰਕਟ ਅਤੇ ਅਨਲਾਕ ਦੀ ਪ੍ਰਕ੍ਰਿਆ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਆਪਣਾ ਸੰਬੋਧਨ ਦੇਣਗੇ । ਇਸ ਵਾਰ ਪੀਐਮ ਮੋਦੀ ਇੰਡੀਅਨ ਚੈਂਬਰ ਆਫ ਕਾਮਰਸ (ICC) ਦੇ ਵਿਸ਼ੇਸ਼ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ । ਇਸ ਪ੍ਰੋਗਰਾਮ ਵਿੱਚ ਸਵੇਰੇ 11 ਵਜੇ ਪ੍ਰਧਾਨ ਮੰਤਰੀ ਦਾ ਭਾਸ਼ਣ ਹੋਵੇਗਾ, ਜੋ ICC ਦੇ 95ਵੇਂ ਸਾਲਾਨਾ ਪ੍ਰੋਗਰਾਮ ਦਾ ਹਿੱਸਾ ਹੋਵੇਗਾ । ਜੇਕਰ ਇੱਥੇ ਇੰਡੀਅਨ ਚੈਂਬਰ ਆਫ ਕਾਮਰਸ ਦੀ ਗੱਲ ਕੀਤੀ ਜਾਵੇ ਤਾਂ ਨਵੀਂ ਦਿੱਲੀ, ਮੁੰਬਈ, ਹੈਦਰਾਬਾਦ, ਭੁਵਨੇਸ਼ਵਰ, ਰਾਂਚੀ, ਗੁਹਾਟੀ, ਸਿਲੀਗੁੜੀ ਅਤੇ ਅਗਰਤਲਾ ਵਿੱਚ ਖੇਤਰੀ ਦਫਤਰਾਂ ਦੇ ਨਾਲ ਕੋਲਕਾਤਾ ਵਿਖੇ ਇਸਦਾ ਹੈੱਡਕੁਆਰਟਰ ਹੈ ।
ਗੌਰਤਲਬ ਹੈ ਕਿ ਕੋਰੋਨਾ ਵਾਇਰਸ ਮਹਾਂਸੰਕਟ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਸੰਬੋਧਨ ਦਿੱਤਾ ਹੈ । ਸ਼ੁਰੂਆਤ ਦੇ ਲਾਕਡਾਊਨ ਦਾ ਉਨ੍ਹਾਂ ਨੇ ਖੁਦ ਐਲਾਨ ਕੀਤਾ ਸੀ, ਇਸ ਤੋਂ ਇਲਾਵਾ ਉਹ ਮਨ ਕੀ ਬਾਤ ਅਤੇ ਹੋਰ ਕਈ ਪ੍ਰੋਗਰਾਮਾਂ ਵਿੱਚ ਲਗਾਤਾਰ ਆਪਣੀ ਗੱਲ ਰੱਖਦੇ ਨਜ਼ਰ ਆਏ ਹਨ ।
ਦੱਸ ਦੇਈਏ ਕਿ ਕੋਰੋਨਾ ਸੰਕਟ ਦੇ ਵਿਚਕਾਰ ਹੁਣ ਜਦੋਂ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਇਸ ਵਿਚਕਾਰ ਇੱਕ ਵਾਰ ਫਿਰ ਅਰਥ ਵਿਵਸਥਾਨੂੰ ਖੜ੍ਹਾ ਕਰਨ ਦਾ ਸੰਕਟ ਹੈ । ਸਰਕਾਰ ਵੱਲੋਂ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦੀ ਘੋਸ਼ਣਾ ਕੀਤੀ ਗਈ ਹੈ ਅਤੇ ਨਾਲ ਹੀ ਸਵੈ-ਨਿਰਭਰ ਭਾਰਤ ਦਾ ਨਵਾਂ ਮੰਤਰ ਵੀ ਵਜਾਇਆ ਗਿਆ ਹੈ । ਅਜਿਹੇ ਵਿੱਚ ਸਰਕਾਰ ਕਿਸ ਤਰ੍ਹਾਂ ਇੱਕ ਵਾਰ ਫਿਰ ਅਰਥ ਵਿਵਸਥਾ ਨੂੰ ਲੈ ਕੇ ਅੱਗੇ ਕਦਮ ਅੱਗੇ ਵਧਾਉਂਦੀ ਹੈ, ਇਨ੍ਹਾਂ ਮੁੱਦਿਆਂ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ‘ਤੇ ਨਜ਼ਰ ਹੈ ।