ਵਿੱਤ ਮੰਤਰਾਲੇ ਦੇ ਵਿੱਤੀ ਸੇਵਾ ਵਿਭਾਗ ਵੱਲੋਂ ਆਯੋਜਿਤ ਸਮਾਗਮ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਿਤ ਕੀਤਾ। ਇਸ ਦੌਰਾਨ ਪੀਐੱਮ ਮੋਦੀ ਨੇ ਦੇਸ਼ ਦੇ ਆਰਥਿਕ ਵਿਕਾਸ ਲਈ ਤਾਲਮੇਲ ਬਣਾਉਣ ‘ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਅੱਜ ਭਾਰਤ ਦਾ ਬੈਂਕਿੰਗ ਖੇਤਰ ਬਹੁਤ ਮਜ਼ਬੂਤ ਸਥਿਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਜਨਧਨ ਸਣੇ ਸਰਕਾਰ ਵੱਲੋਂ ਲਏ ਗਏ ਫੈਸਲਿਆਂ ‘ਤੇ ਵੀ ਗੱਲ ਕੀਤੀ।
ਇਸ ਤੋਂ ਅੱਗੇ ਪੀਐੱਮ ਮੋਦੀ ਨੇ ਕਿਹਾ ਕਿ ਸਰਕਾਰ ਨੇ ਬੀਤੇ 6-7 ਸਾਲਾਂ ਵਿੱਚ ਬੈਂਕਿੰਗ ਸੈਕਟਰ ਵਿੱਚ ਜੋ ਸੁਧਾਰ ਕੀਤੇ, ਬੈਂਕਿੰਗ ਸੈਕਟਰ ਦਾ ਹਰ ਤਰ੍ਹਾਂ ਨਾਲ ਸਮਰਥਨ ਕੀਤਾ, ਉਸ ਕਾਰਨ ਅੱਜ ਦੇਸ਼ ਦਾ ਬੈਂਕਿੰਗ ਸੈਕਟਰ ਬਹੁਤ ਮਜ਼ਬੂਤ ਸਥਿਤੀ ਵਿੱਚ ਹੈ। ਤੁਸੀ ਵੀ ਇਹ ਮਹਿਸੂਸ ਕਰਦੇ ਹੋ ਕਿ ਬੈਂਕਾਂ ਦਾ ਆਰਥਿਕ ਹਾਲਾਤ ਵਿੱਚ ਬਹੁਤ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਜਿੰਨੀਆਂ ਵੀ ਪਰੇਸ਼ਾਨੀਆਂ ਸਨ, ਚੁਣੌਤੀਆਂ ਸਨ ਅਸੀਂ ਇੱਕ-ਇੱਕ ਕਰ ਕੇ ਉਨ੍ਹਾਂ ਦੇ ਹੱਲ ਲਈ ਰਸਤੇ ਲੱਭੇ ਹਨ।
ਪੀਐੱਮ ਮੋਦੀ ਨੇ ਕਿਹਾ ਕਿ ਮੈਂ ਦੇਸ਼ ਵਿੱਚ ਜਨ-ਧਨ ਅਕਾਊਂਟ ਦੀ ਵੱਡੀ ਮੂਵਮੈਂਟ ਖੜ੍ਹੀ ਕਰਨੀ ਹੈ, ਮੈਂ ਗਰੀਬ ਲੋਕਾਂ ਦੀਆਂ ਝੁੱਗੀਆਂ ਤੱਕ ਜਾ ਕੇ ਬੈਂਕ ਖਾਤੇ ਖੁੱਲ੍ਹਵਾਉਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੇ ਸਾਹਮਣੇ ਇੱਕ ਟੀਚਾ ਰੱਖਿਆ ਕਿ ਸਾਨੂ ਜਨ-ਧਨ ਖਾਤੇ ਖੋਲ੍ਹਣੇ ਹਨ, ਤਾਂ ਮੈਂ ਅੱਜ ਮਾਣ ਨਾਲ ਸਾਰੇ ਬੈਂਕਾਂ ਦਾ ਜ਼ਿਕਰ ਕਰਨਾ ਚਾਹਾਂਗਾ, ਜਿਨ੍ਹਾਂ ਨੇ ਇਸ ਸੁਪਨੇ ਨੂੰ ਸਾਕਾਰ ਕੀਤਾ।
ਦੱਸ ਦੇਈਏ ਕਿ ਇਸ ਤੋਂ ਅੱਗੇ ਪੀਐੱਮ ਮੋਦੀ ਨੇ ਕਿਹਾ ਕਿ ਜਨ-ਧਨ ਖਾਤਿਆਂ ਦੇ ਚਲਦਿਆਂ ਦੇਸ਼ ਵਿੱਚ ਕ੍ਰਾਈਮ ਰੇਟ ਬਹੁਤ ਘੱਟ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਦੇਸ਼ ਵਿੱਤੀ ਹਾਲਤ ‘ਤੇ ਮਿਹਨਤ ਕਰ ਰਿਹਾ ਹੈ ਉਦੋਂ ਨਾਗਰਿਕਾਂ ਦੀ ਉਤਪਾਦਕ ਸਮਰੱਥਾ ਨੂੰ ਅਨਲਾਕ ਕਰਨਾ ਵੀ ਬਹੁਤ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ -: