Pm modi addresses rally at kanthi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਪੂਰਬੀ ਮਿਦਨਾਪੁਰ ਦੀ ਕਾਂਠੀ ਵਿੱਚ ਚੋਣ ਰੈਲੀ ਨੂੰ ਸੰਬੋਧਿਤ ਕੀਤਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਬੰਗਾਲ ਦੇ ਲੋਕਾਂ ਦਾ ਵਿਕਾਸ ਭਾਜਪਾ ਦਾ ਸੰਕਲਪ ਹੈ। ਮੈਂ ਇੱਥੇ ਇਹ ਵਾਅਦਾ ਕਰਨ ਆਇਆ ਹਾਂ ਕਿ ਅਸੀਂ ਬੰਗਾਲ ਦੇ ਵਿਕਾਸ ਲਈ ਜਾਨ ਨਾਲ ਜੁੱਟ ਜਾਵਾਗੇ। ਮੈਂ ਬੰਗਾਲ ਦੇ ਸੁਨਹਿਰੇ ਭਵਿੱਖ ਦਾ ਵਾਅਦਾ ਕਰਦਾ ਹਾਂ।” ਇਹ ਖੇਤਰ ਅਧਿਕਾਰੀ ਪਰਿਵਾਰ (ਸ਼ੁਭੇਂਦੂ ਅਧਿਕਾਰੀ ਦਾ ਪਰਿਵਾਰ) ਦਾ ਗੜ੍ਹ ਮੰਨਿਆ ਜਾਂਦਾ ਹੈ। ਸ਼ਿਸ਼ਿਰ ਅਧਿਕਾਰੀ (ਸ਼ੁਭੇਂਦੂ ਅਧਿਕਾਰੀ ਦੇ ਪਿਤਾ), 2009 ਤੋਂ ਕਾਂਠੀ ਲੋਕ ਸਭਾ ਸੀਟ ਤੋਂ ਟੀਐਮਸੀ ਦੇ ਸੰਸਦ ਮੈਂਬਰ ਹਨ, ਜੋ ਪਿੱਛਲੇ ਐਤਵਾਰ ਭਾਜਪਾ ਵਿੱਚ ਸ਼ਾਮਿਲ ਹੋ ਗਏ ਸੀ। PM ਮੋਦੀ ਨੇ ਕਿਹਾ, “ਟੀਐਮਸੀ ਦਾ ਪਾਪ ਘੜਾ ਭਰਿਆ ਹੋਇਆ ਹੈ। ਬੰਗਾਲ ਨੂੰ ਬੀਜੇਪੀ ਸਰਕਾਰ ਦੀ ਜ਼ਰੂਰਤ ਹੈ। ਪੱਛਮੀ ਬੰਗਾਲ ਵਿੱਚ ਟੀਐਮਸੀ ਦੀ ਖੇਡ ਖ਼ਤਮ ਹੋ ਗਈ ਹੈ ਅਤੇ ਹੁਣ ਵਿਕਾਸ ਸ਼ੁਰੂ ਹੋਵੇਗਾ। ਲਾਭਪਾਤਰੀਆਂ ਨੂੰ ਸਿੱਧੇ ਖਾਤੇ ਵਿੱਚ ਪੈਸੇ ਮਿਲਣਗੇ। ਕੋਈ ਵਿਚੋਲਾ, ਕੋਈ ਤੋਲੇਬਾਜ਼ ਨਹੀਂ।” ਉਨ੍ਹਾਂ ਇਸ ਮੌਕੇ ਨਾਅਰੇ ਲਗਾਉਂਦਿਆਂ ਕਿਹਾ ਪੂਰੇ ਬੰਗਾਲ ਵਿੱਚ ਇਹੀ ਗੂੰਜ, “2 ਮਈ, ਦੀਦੀ ਗਈ”
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਮਮਤਾ ਬੈਨਰਜੀ ‘ਤੇ ਇੱਕ-ਇੱਕ ਕਰਕੇ ਰਾਜਨੀਤਿਕ ਤੀਰ ਚਲਾਏ ਅਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਨਿਸ਼ਾਨਾ ਬਣਾਇਆ। ਪੀਐੱਮ ਨੇ ਕਿਹਾ, “ਦੀਦੀ ਅੱਜਕੱਲ੍ਹ ਮਦੀਨੀਪੁਰ ਵਿੱਚ ਬਾਰ ਬਾਰ ਬਹਾਨਾ ਬਣਾ ਰਹੀ ਹੈ। ਦੀਦੀ ਉਨ੍ਹਾਂ ਭੈਣਾਂ ਦਾ ਜਵਾਬ ਦੇਣ ਵਿੱਚ ਅਸਮਰਥ ਸੀ, ਜਿਨ੍ਹਾਂ ਪਰਿਵਾਰਾਂ ਨੂੰ ਅਮਫਾਨ ਨੇ ਤਬਾਹ ਕਰ ਦਿੱਤਾ ਸੀ ਅਤੇ ਫਿਰ ਤ੍ਰਿਣਮੂਲ ਦੇ ਟੋਲਾਬਾਜ਼ਾਂ ਨੇ ਲੁੱਟ ਲਿਆ। ਇੱਥੇ ਕੇਂਦਰ ਸਰਕਾਰ ਨੇ ਜੋ ਰਾਹਤ ਭੇਜੀ ਸੀ ਉਹ ‘ਭਾਈਪੋ ਵਿੰਡੋ’ ਵਿੱਚ ਫਸ ਗਈ।