PM Modi and Rahul Gandhi: ਨਵੀਂ ਦਿੱਲੀ: ਪੂਰਾ ਦੇਸ਼ ਅੱਜ ਗਣੇਸ਼ ਚਤੁਰਥੀ ਮਨਾ ਰਿਹਾ ਹੈ। ਇਸ ਮੌਕੇ ਸਾਬਕਾ ਕਾਂਗਰਸ ਪ੍ਰਧਾਨ ਅਤੇ ਵਯਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਰਾਸ਼ਟਰ ਦੀ ਕਾਮਨਾ ਕਰਦਿਆਂ ਕਿਹਾ ਕਿ ਮੰਗਲਕਾਰਾ-ਵਿਘਨਹਰਤਾ ਦੀ ਬਰਕਤ ਦੀ ਅੱਜ ਸਾਰੇ ਦੇਸ਼ ਨੂੰ ਲੋੜ ਹੈ । ਤੁਹਾਨੂੰ ਸਾਰਿਆਂ ਨੂੰ ਗਣੇਸ਼ ਚਤੁਰਥੀ ਮੁਬਾਰਕ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀਆਂ ਬਹੁਤ-ਬਹੁਤ ਮੁਬਾਰਕਾਂ । ਗਣਪਤੀ ਬੱਪਾ ਮੋਰੀਆ! ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਪਵਿੱਤਰ ‘ਸ਼੍ਰੀ ਗਣੇਸ਼ ਚਤੁਰਥੀ’ ਦੀਆਂ ਸ਼ੁੱਭਕਾਮਨਾਵਾਂ। ਭਗਵਾਨ ਵਿਨਾਇਕ ਦੇ ਅਸ਼ੀਰਵਾਦ ਨਾਲ, ਅਸੀਂ ਸਾਰੇ ਇਕਜੁੱਟ ਹੋਣ ਦੀ ਇੱਛਾ ਕਰਦੇ ਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਕਾਲ ਵਿੱਚ ਪੂਜਨ ਘਰ ਰਹਿ ਕੇ ਹੀ ਕਰਨ।
ਕੋਰੋਨਾ ਮਹਾਂਮਾਰੀ ਅਤੇ ਕੇਂਦਰ ਸਰਕਾਰ ਵੱਲੋਂ ਧਾਰਮਿਕ ਇਕੱਠਾਂ ‘ਤੇ ਪਾਬੰਦੀ ਲਗਾਉਂਦਿਆਂ ਰਾਜ ਸਰਕਾਰਾਂ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਗਣੇਸ਼ ਚਤੁਰਥੀ ਮਨਾਉਣ ਦੀ ਸਲਾਹ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਜਨਤਕ ਥਾਵਾਂ ‘ਤੇ ਗਣੇਸ਼ ਜੀ ਦੀਆਂ ਮੂਰਤੀਆਂ ਸਥਾਪਤ ਕਰਨ ‘ਤੇ ਅਤੇ ਉਨ੍ਹਾਂ ਨੂੰ ਜਲੂਸ ਵਿੱਚ ਲਿਜਾਣ ‘ਤੇ ਪਾਬੰਦੀ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ।
ਦਰਅਸਲ, ਮਹਾਂਰਾਸ਼ਟਰ ਵਿੱਚ ਗਣੇਸ਼ ਚਤੁਰਥੀ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ, ਪਰ ਇਸ ਵਾਰ ਕੋਰੋਨਾ ਸੰਕਟ ਕਾਰਨ ਇਸ ਦੀ ਰੌਣਕ ਫਿੱਕੀ ਪੈ ਗਈ ਹੈ। ਮਹਾਂਰਾਸ਼ਟਰ ਸਰਕਾਰ ਨੇ ਕੋਰੋਨਾ ਦੇ ਮੱਦੇਨਜ਼ਰ ਇੱਕ ਗਾਈਡਲਾਈਨ ਜਾਰੀ ਕੀਤੀ ਸੀ, ਜਿਸ ਅਨੁਸਾਰ ਗਣੇਸ਼ ਜੀ ਦੀ ਮੂਰਤੀ ਦੀ ਉਚਾਈ ਨੂੰ ਚਾਰ ਫੁੱਟ ਤੋਂ ਵੱਧ ਨਹੀਂ ਰੱਖਿਆ ਜਾ ਸਕਦਾ। ਨਾਲ ਹੀ ਜੋ ਸਥਾਨਕ ਮੰਡਲ ਮੂਰਤੀ ਸਥਾਪਿਤ ਕਰਦੇ ਹਨ, ਉਨ੍ਹਾਂ ਨੂੰ ਸਥਾਨਕ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਪਵੇਗੀ।
ਮਹਾਂਰਾਸ਼ਟਰ ਸਰਕਾਰ ਨੇ ਅਪੀਲ ਕੀਤੀ ਸੀ ਕਿ ਲੋਕ ਇਸ ਵਾਰ ਜਨਤਕ ਥਾਵਾਂ ਜਾਂ ਫਿਰ ਆਪਣੇ ਘਰਾਂ ਵਿੱਚ ਜ਼ੋਰ-ਸ਼ੋਰ ਦੀ ਤਿਆਰੀ ਨਾ ਕਰਨ ਤਾਂ ਜੋ ਘੱਟੋ-ਘੱਟ ਭੀੜ ਇਕੱਠੀ ਹੋ ਸਕੇ। ਨਾਲ ਹੀ ਮੂਰਤੀ ਸਬੰਧੀ ਦਿਸ਼ਾ-ਨਿਰਦੇਸ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਨੂੰ ਸੰਗਮਰਮਰ ਜਾਂ ਹੋਰ ਕਿਸਮ ਦੀ ਮੂਰਤੀ ਲਗਾਉਣੀ ਚਾਹੀਦੀ ਹੈ, ਜੇ ਮਿੱਟੀ ਦੀ ਮੂਰਤੀ ਲਗਾਉਣੀ ਹੈ ਤਾਂ ਇਸ ਨੂੰ ਘਰ ਵਿੱਚ ਹੀ ਵਿਸਰਜਿਤ ਕਰਨਾ ਪਵੇਗਾ ।