pm modi attack on mamata banerjee: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦੇ ਕਾਂਥੀ ‘ਚ ਇੱਕ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਮਮਤਾ ਦੀਦੀ ‘ਤੇ ਨਿਸ਼ਾਨਾ ਸਾਧਿਆ ਹੈ।ਇਸ ਦੌਰਾਨ ਉਹ ਮਮਤਾ ਬੈਨਰਜੀ ‘ਤੇ ਖੂਬ ਵਰੇ।ਪੀਐੱਮ ਮੋਦੀ ਨੇ ਕਿਹਾ, ‘ਜਦੋਂ ਜ਼ਰੂਰਤ ਹੁੰਦੀ ਹੈ ਤਾਂ ਉਦੋਂ ਦੀਦੀ ਦਿਸਦੀ ਨਹੀਂ, ਜਦੋਂ ਚੋਣਾਂ ਆਉਂਦੀਆਂ ਹਨ ਤਾਂ ਕਹਿੰਦੀ ਹੈ-ਸਰਕਾਰ ਦੁਆਰੇ-ਦੁਆਰੇ।ਇਹੀ ਇਨ੍ਹਾਂ ਦਾ ਖੇਡ ਹੈ।ਓ ਦੀਦੀ, ਓ ਦੀਦੀ… ਅਰੇ ਦੀਦੀ ਬੰਗਾਲ ਦਾ ਬੱਚਾ-ਬੱਚਾ, ਇਹ ਖੇਡ ਸਮਝ ਗਿਆ ਹੈ।ਪੀਐੱਮ ਮੋਦੀ ਨੇ ਬੋਲਦਿਆਂ ਕਿਹਾ ਕਿ ਦੀਦੀ ਪੱਛਮੀ ਬੰਗਾਲ ਪੁੱਛ ਰਿਹਾ ਹੈ, ਕਿ ਅਮਫਾਨ ਦੀ ਰਾਹ ਕਿਸ ਨੇ ਲੁੱਟਿਆ? ਗਰੀਬ ਦੇ ਚਾਵਲ ਕਿਸ ਨੇ ਲੁੱਟੇ?ਅਮਫਾਨ ਦੇ ਸਤਾਏ ਲੋਕ,
ਅੱਜ ਵੀ ਟੁੱਟੀ ਹੋਈ ਛੱਤ ਦੇ ਹੇਠਾਂ ਜਿਊਣ ਨੂੰ ਮਜ਼ਬੂਰ ਕਿਉਂ ਹਨ।ਦੀਦੀ ਇਸ ਗੱਲ ਤੋਂ ਬੌਖਲਾਈ ਹੋਈ ਹੈ ਕਿ ਬੰਗਾਲ ਦੇ ਲੋਕ ਉਨ੍ਹਾਂ ਦਾ ਖੇਡ ਸਮਝ ਗਏ ਹਨ, ਇਸ ਲਈ ਤ੍ਰਿਣਮੂਲ ਵਾਲੇ ਅੱਜਕੱਲ੍ਹ ਝੂਠ ਅਤੇ ਪ੍ਰਪੰਚ ‘ਤੇ ਉੱਤਰ ਆਏ ਹਨ।ਦੀਦੀ ਤੁਹਾਨੂੰ ਨੰਦੀਗ੍ਰਾਮ ਨੇ ਬਹੁਤ ਕੁਝ ਦਿੱਤਾ ਹੁਣ ਤੁਸੀਂ ਨੰਦੀਗ੍ਰਾਮ ਦੇ ਲੋਕਾਂ ਨੂੰ ਬਦਨਾਮ ਕਰ ਰਹੀ ਹੋ।ਦੀਦੀ ਦੇ ਰਾਜ ‘ਚ ਇਹ ਹਿੰਸਾ ਅਤੇ ਬੰਬ ਧਮਾਕਿਆਂ ਦੀਆਂ ਖਬਰਾਂ ਆਉਂਦੀਆਂ ਹਨ।ਪੂਰੇ-ਪੂਰੇ ਘਰ ਉੱਡ ਜਾਂਦੇ ਹਨ ਧਮਾਕਿਆਂ ਨਾਲ ਦੀਦੀ ਦੀ ਸਰਕਾਰ ਸਿਰਫ ਦੇਖਦੀ ਰਹਿੰਦੀ ਹੈ ਇਸ ਸਥਿਤੀ ਨੂੰ ਸਾਨੂੰ ਮਿਲ ਕੇ ਬਦਲਣਾ ਹੋਵੇਗਾ।ਬੰਗਾਲ ਨੂੰ ਸ਼ਾਂਤੀ ਚਾਹੀਦੀ, ਸਥਿਰਤਾ ਚਾਹੀਦਾ, ਬੰਬ-ਬੰਦੂਕਾਂ ਤੋਂ ਮੁਕਤੀ ਚਾਹੀਦੀ।ਤੁਸੀਂ ਸਾਰਿਆਂ ਨੇ ਮਮਤਾ ਦੀਦੀ ਨੂੰ 10 ਸਾਲ ਕੰਮ ਕਰਨ ਦਾ ਮੌਕਾ ਦਿੱਤਾ।ਤੁਹਾਡੇ ਵਿਚਕਾਰ ਆ ਕੇ ਉਨ੍ਹਾਂ ਨੇ ਆਪਣੇ ਕੰਮ ਦਾ ਹਿਸਾਬ ਦੇਣਾ ਚਾਹੀਦਾ।ਪਰ ਦੀਦੀ ਤੁਹਾਨੂੰ ਹਿਸਾਬ ਨਹੀਂ ਦੇ ਰਹੀ ਸਗੋਂ ਮੰਗਣ ਵਾਲਿਆਂ ਨੂੰ ਗਾਲਾਂ ਦੇ ਰਹੀ ਹੈ, ਉਨ੍ਹਾਂ ‘ਤੇ ਗੁੱਸਾ ਕਰ ਰਹੀ ਹੈ।
ਬੰਗਾ ਰੈਲੀ ‘ਚ ਇੱਕਠੇ ਪਹੁੰਚੇ BABBU MAAN, SIPPY GILL, JASS BAJWA, ਨੌਜਵਾਨਾਂ ਨੂੰ ਆਖ ਦਿੱਤੀ ਵੱਡੀ ਗੱਲ