ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ 7 ਮਈ ਨੂੰ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਜਾਣਗੇ। ਅਯੁੱਧਿਆ ਵਿੱਚ ਪਹਿਲਾਂ ਉਹ ਭਗਵਾਨ ਰਾਮਲੱਲਾ ਦੇ ਦਰਸ਼ਨ ਕਰਨਗੇ ਤੇ ਫਿਰ ਰੋਡ ਸ਼ੋਅ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਹਾਰਿਸ਼ੀ ਵਾਲਮਿਕੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਜਨਤਾ ਨੂੰ ਸਮਰਪਣ ਕਰਨ ਦੇ ਦੌਰਾਨ ਅਯੁੱਧਿਆ ਵਿੱਚ ਰੋਡ ਸ਼ੋਅ ਕੀਤਾ ਸੀ। ਲੋਕ ਸਭਾ ਚੋਣਾਂ 2024 ਦੇ ਵਿਚਾਲੇ ਪੀਐੱਮ ਪਹਿਲੀ ਵਾਰ ਅਯੁੱਧਿਆ ਜਾ ਰਹੇ ਹਨ।
ਪੀਐੱਮ ਮੋਦੀ ਇਸ ਸਮੇਂ ਜ਼ੋਰਾਂ-ਸ਼ੋਰਾਂ ਨਾਲ ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਲੱਗੇ ਹੋਏ ਹਨ। ਹਰ ਰੋਜ਼ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਡ ਸ਼ੋਅ ਤੇ ਚੋਣ ਜਨਸਭਾ ਨੂੰ ਸੰਬੋਧਿਤ ਕਰ ਰਹੇ ਹਨ। ਇਸੇ ਕੜੀ ਵਿੱਚ ਉਹ ਐਤਵਾਰ ਯਾਨੀ ਕਿ 5 ਮਈ ਨੂੰ ਅਯੁੱਧਿਆ ਪਹੁੰਚ ਰਹੇ ਹਨ। ਜਿਸ ਵਿੱਚ ਉਹ ਆਪਣੇ ਪ੍ਰੋਗਰਾਮ ਤੋਂ ਪਹਿਲਾਂ ਰਾਮ ਮੰਦਿਰ ਵਿੱਚ ਭਗਵਾਨ ਰਾਮਲੱਲਾ ਦੇ ਦਰਸ਼ਨ ਕਰਨਗੇ।
ਇਹ ਵੀ ਪੜ੍ਹੋ: ਸੜਕ ਹਾ.ਦਸੇ ਨੇ ਖੋਹਿਆ ਮਾਂ ਦਾ ਇਕਲੌਤਾ ਸਹਾਰਾ, ਅਣਪਛਾਤੇ ਵਾਹਨ ਦੀ ਟੱ.ਕਰ ਕਾਰਨ ਨੌਜਵਾਨ ਦੀ ਮੌ.ਤ
ਅਯੁੱਧਿਆ ਪਹੁੰਚ ਕੇ ਪੀਐੱਮ ਮੋਦੀ ਰਾਮ ਮੰਦਿਰ ਵਿੱਚ ਪੂਜਾ-ਅਰਚਨਾ ਕਰਨਗੇ ਤੇ ਫਿਰ ਫੈਜਾਬਦ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਲੱਲੂ ਸਿੰਘ ਦੇ ਹੱਕ ਵਿੱਚ ਰੋਡ ਸ਼ੋਅ ਕਰਨਗੇ। ਪੀਐੱਮ ਮੋਦੀ ਐਤਵਾਰ ਨੂੰ ਦੁਪਹਿਰ ਕਰੀਬ 3 ਵਜੇ ਇਟਾਵਾ ਪਹੁੰਚਣਗੇ। ਇੱਥੇ ਉਹ ਇੱਕ ਜਨਤਕ ਬੈਠਕ ਨੂੰ ਸੰਬੋਧਿਤ ਕਰਨਗੇ। ਸ਼ਾਮ ਕਰੀਬ 5 ਵਜੇ ਪੀਐੱਮ ਧੌਰਹਰਾ ਲੋਕ ਸਭਾ ਹਲਕੇ ਦੇ ਲਈ ਰਵਾਨਾ ਹੋਣਗੇ ਜਿੱਥੇ ਉਨ੍ਹਾਂ ਨੂੰ ਇੱਕ ਜਨਤਕ ਬੈਠਕ ਨੂੰ ਸੰਬੋਧਿਤ ਕਰਨਾ ਹੈ। ਇਸ ਤੋਂ ਬਾਅਦ ਉਹ ਅਯੁੱਧਿਆ ਪਹੁੰਚਣਗੇ ਤੇ ਸ਼ਾਮ ਕਰੀਬ 7 ਵਜੇ ਰਾਮ ਮੰਦਿਰ ਵਿੱਚ ਭਗਵਾਨ ਰਾਮਲੱਲਾ ਦੇ ਦਰਸ਼ਨ ਤੇ ਪੂਜਾ-ਅਰਚਨਾ ਕਰਨਗੇ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਦੇ ਰੋਡ ਸ਼ੋਅ ਵਿੱਚ ਫੁੱਲਾਂ ਦੀ ਬਾਰਿਸ਼ ਹੋਵੇਗੀ। ਪੀਐੱਮ ਮੋਦੀ ਸੁਗ੍ਰੀਵ ਕਿਲ੍ਹੇ ਤੋਂ ਲਤਾ ਚੌਂਕ ਤੱਕ ਰੋਡ ਸ਼ੋਅ ਕਰਨਗੇ। ਇਸ ਦੌਰਾਨ 75 ਸਥਾਨਾਂ ‘ਤੇ ਉਨ੍ਹਾਂ ਦੇ ਸਵਾਗਤ ਦੀ ਤਿਆਰੀ ਕੀਤੀ ਗਈ ਹੈ। ਇਨ੍ਹਾਂ ਸਥਾਨਾਂ ‘ਤੇ ਅਲੱਗ-ਅਲੱਗ ਵਰਗਾਂ ਦੇ ਲਈ ਪੀਐੱਮ ਮੋਦੀ ‘ਤੇ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਦਾ ਸਵਾਗਤ ਕਰਨਗੇ। ਇਸਦੇ ਲਈ 100 ਕੁਇੰਟਲ ਫੁੱਲ ਵਿਕ ਗਏ ਹਨ। ਪੀਐੱਮ ਮੋਦੀ ਦੇ ਆਗਮਨ ਨੂੰ ਲੈ ਕੇ ਅਯੁੱਧਿਆ ਨੂੰ ਬਹੁਤ ਸਜਾਇਆ ਗਿਆ ਹੈ। ਮੁੱਖ ਸੜਕਾਂ ਦੇ ਹਰ ਘਰਾਂ ‘ਤੇ ਭਗਵਾ ਝੰਡੇ ਲਗਾਏ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: