PM Modi condoles ex-Union minister: ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਰਘੁਵੰਸ਼ ਪ੍ਰਸਾਦ ਸਿੰਘ ਦੇ ਦਿਹਾਂਤ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਜਤਾਇਆ । ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਰਘੁਵੰਸ਼ ਬਾਬੂ ਦੀ ਮੌਤ ਨੇ ਬਿਹਾਰ ਅਤੇ ਦੇਸ਼ ਵਿੱਚ ਇੱਕ ਕਮੀ ਪੈਦਾ ਕਰ ਦਿੱਤੀ ਹੈ । ਰਘੁਵੰਸ਼ ਪ੍ਰਸਾਦ ਸਿੰਘ ਉਹ ਵਿਅਕਤੀ ਸੀ ਜੋ ਗਰੀਬੀ ਨੂੰ ਸਮਝਦੇ ਸੀ ਅਤੇ ਜ਼ਮੀਨ ਨਾਲ ਜੁੜੇ ਹੋਏ ਸਨ। ਭਾਜਪਾ ਦੇ ਸੰਗਠਨ ਵਿੱਚ ਰਘੁਵੰਸ਼ ਜੀ ਨਾਲ ਲਗਾਤਾਰ ਜਾਣ-ਪਛਾਣ ਰਹੀ। ਟੀਵੀ ਦੀ ਬਹਿਸ ਵਿੱਚ ਸਾਡੇ ਵਿਚਾਲੇ ਵਾਦ-ਵਿਵਾਦ ਚਲਦਾ ਸੀ।
ਪੀਐਮ ਮੋਦੀ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਵਿਕਾਸ ਕਾਰਜਾਂ ਨੂੰ ਲੈ ਕੇ ਉਹ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੇ ਸਨ । ਮੈਂ ਉਨ੍ਹਾਂ ਦੀ ਸਿਹਤ ਬਾਰੇ ਚਿੰਤਤ ਸੀ ਅਤੇ ਜਾਣਕਾਰੀ ਲੈਂਦਾ ਰਿਹਾ ਸੀ। ਰਘੁਵੰਸ਼ ਬਾਬੂ ਦੇ ਅੰਦਰ ਪਿਛਲੇ ਕੁੱਝ ਦਿਨਾਂ ਤੋਂ ਮੰਥਨ ਚੱਲ ਰਿਹਾ ਸੀ। ਹੁਣ ਉਨ੍ਹਾਂ ਲਈ ਉਹ ਆਦਰਸ਼ਾਂ ਦੀ ਪਾਲਣਾ ਕਰਨਾ ਸੰਭਵ ਨਹੀਂ ਸੀ ਜਿਸ ਨਾਲ ਉਹ ਚੱਲੇ ਸੀ, ਉਨ੍ਹਾਂ ਦੇ ਨਾਲ ਚੱਲਣਾ ਹੁਣ ਉਨ੍ਹਾਂ ਲਈ ਸੰਭਵ ਨਹੀਂ ਸੀ। ਉਨ੍ਹਾਂ ਦਾ ਮਨ ਜੱਦੋ-ਜਹਿਦ ਵਿੱਚ ਸੀ।
ਦੱਸ ਦੇਈਏ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਬਿਹਾਰ ਦੇ ਦਿੱਗਜ ਨੇਤਾ ਡਾ. ਰਘੁਵੰਸ਼ ਪ੍ਰਸਾਦ ਸਿੰਘ ਦਾ ਅੱਜ ਦਿਹਾਂਤ ਹੋ ਗਿਆ। ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਕਰੀਬੀ ਨੇਤਾ ਨੇ ਦਿੱਲੀ ਸਥਿਤ AIIMS ਵਿੱਚ ਆਖਰੀ ਸਾਹ ਲਿਆ। ਸਾਬਕਾ ਕੇਂਦਰੀ ਮੰਤਰੀ, ਜੋ ਬਿਹਾਰ ਦੀ ਰਾਜਨੀਤੀ ਵਿੱਚ ਰਘੁਵੰਸ਼ ਬਾਬੂ ਵਜੋਂ ਜਾਣੇ ਜਾਂਦੇ ਹਨ, ਨੂੰ ਕੁਝ ਦਿਨ ਪਹਿਲਾਂ ਹੀ ਦਿੱਲੀ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ।