PM Modi delivered inaugural addres: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਰੋਨਾ ਵਾਇਰਸ ਮਹਾਂਸੰਕਟ ਵਿਚਕਾਰ ਇੰਡੀਅਨ ਚੈਂਬਰ ਆਫ ਕਾਮਰਸ (ICC) ਦੇ ਵਿਸ਼ੇਸ਼ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ । ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਬੰਗਾਲੀ ਵਿੱਚ ਸ਼ੁਰੂ ਕੀਤਾ, ਇਹ ਪ੍ਰੋਗਰਾਮ ਕੋਲਕਾਤਾ ਵਿੱਚ ਹੋ ਰਿਹਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੌਰਾਨ ਕਿਹਾ ਕਿ ICC 95 ਸਾਲਾਂ ਤੋਂ ਦੇਸ਼ ਦੀ ਸੇਵਾ ਕਰ ਰਿਹਾ ਹੈ ।
ਪੀਐਮ ਮੋਦੀ ਨੇ ਕਿਹਾ ਕਿ ਆਪਣੇ ਗਠਨ ਤੋਂ ਬਾਅਦ ICC ਨੇ ਹੁਣ ਤੱਕ ਬਹੁਤ ਕੁਝ ਵੇਖਿਆ ਹੈ ਅਤੇ ਭਾਰਤ ਦੀ ਵਿਕਾਸ ਯਾਤਰਾ ਦਾ ਹਿੱਸਾ ਰਹੇ ਹਨ । ਇਸ ਸਾਲ ਦੀ ਬੈਠਕ ਅਜਿਹੇ ਸਮੇਂ ਕੀਤੀ ਜਾ ਰਹੀ ਹੈ ਜਦੋਂ ਦੇਸ਼ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅੱਜ ਦੇਸ਼ ਵਿੱਚ ਕੋਰੋਨਾ ਵਾਇਰਸ ਹੈ, ਟਿੱਡੀ ਦੀ ਚੁਣੌਤੀ ਹੈ, ਕਿਤੇ ਅੱਗ ਲੱਗੀ ਜਾ ਰਹੀ ਹੈ ਤਾਂ ਹਰ ਰੋਜ਼ ਭੂਚਾਲ ਆ ਰਹੇ ਹਨ । ਇਸ ਦੌਰਾਨ ਦੋ ਚੱਕਰਵਾਤ ਵੀ ਆ ਚੁੱਕੇ ਹਨ । ਕਈ ਵਾਰ ਸਮਾਂ ਸਾਡੀ ਪ੍ਰੀਖਿਆ ਵੀ ਲੈਂਦਾ ਹੈ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਨ ਕੇ ਹਾਰੇ ਹਾਰ, ਮਨ ਕੇ ਜਿੱਤੇ ਜਿੱਤ … ਇਹ ਸਾਡੀ ਸੰਕਲਪ ਸ਼ਕਤੀ ਹੈ ਜੋ ਸਾਡੇ ਰਾਹ ਨੂੰ ਅੱਗੇ ਤੈਅ ਕਰਦੀ ਹੈ । ਜਿਹੜਾ ਪਹਿਲਾਂ ਹੀ ਹਾਰ ਮੰਨ ਲੈਂਦਾ ਹੈ, ਉਸ ਦੇ ਸਾਹਮਣੇ ਨਵੇਂ ਮੌਕੇ ਨਜ਼ਰ ਨਹੀਂ ਆਉਂਦੇ, ਅਜਿਹੀ ਸਥਿਤੀ ਵਿੱਚ, ਜਿਹੜਾ ਲਗਾਤਾਰ ਜਿੱਤਣ ਦੀ ਕੋਸ਼ਿਸ਼ ਕਰਦਾ ਹੈ, ਸਫਲਤਾ ਪ੍ਰਾਪਤ ਕਰਦਾ ਹੈ ਅਤੇ ਨਵੇਂ ਮੌਕੇ ਆਉਂਦੇ ਹਨ ।
ਜੇਕਰ ਇੱਥੇ ਇੰਡੀਅਨ ਚੈਂਬਰ ਆਫ ਕਾਮਰਸ ਦੀ ਗੱਲ ਕੀਤੀ ਜਾਵੇ ਤਾਂ ਨਵੀਂ ਦਿੱਲੀ, ਮੁੰਬਈ, ਹੈਦਰਾਬਾਦ, ਭੁਵਨੇਸ਼ਵਰ, ਰਾਂਚੀ, ਗੁਹਾਟੀ, ਸਿਲੀਗੁੜੀ ਅਤੇ ਅਗਰਤਲਾ ਵਿੱਚ ਖੇਤਰੀ ਦਫਤਰਾਂ ਦੇ ਨਾਲ ਕੋਲਕਾਤਾ ਵਿਖੇ ਇਸਦਾ ਹੈੱਡਕੁਆਰਟਰ ਹੈ । ਗੌਰਤਲਬ ਹੈ ਕਿ ਕੋਰੋਨਾ ਵਾਇਰਸ ਮਹਾਂਸੰਕਟ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਸੰਬੋਧਨ ਦਿੱਤਾ ਹੈ । ਸ਼ੁਰੂਆਤ ਦੇ ਲਾਕਡਾਊਨ ਦਾ ਉਨ੍ਹਾਂ ਨੇ ਖੁਦ ਐਲਾਨ ਕੀਤਾ ਸੀ, ਇਸ ਤੋਂ ਇਲਾਵਾ ਉਹ ਮਨ ਕੀ ਬਾਤ ਅਤੇ ਹੋਰ ਕਈ ਪ੍ਰੋਗਰਾਮਾਂ ਵਿੱਚ ਲਗਾਤਾਰ ਆਪਣੀ ਗੱਲ ਰੱਖਦੇ ਨਜ਼ਰ ਆਏ ਹਨ ।