PM Modi flag off Ro-Pax: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਨੂੰ ਇੱਕ ਹੋਰ ਤੋਹਫਾ ਦਿੱਤਾ ਹੈ। ਪ੍ਰਧਾਨਮੰਤਰੀ ਨੇ ਅੱਜ ਸੂਰਤ ਨੂੰ ਸੌਰਾਸ਼ਟਰ ਤੋਂ ਪਾਣੀ ਦੇ ਰਸਤੇ ਨਾਲ ਜੋੜਨ ਵਾਲੀ ਹਜੀਰਾ-ਘੋਗਾ ਰੋ-ਪੈਕਸ ਫੇਰੀ ਸੇਵਾ ਦਾ ਉਦਘਾਟਨ ਕੀਤਾ । ਇਸ ਸੇਵਾ ਦੇ ਸ਼ੁਰੂ ਹੋਣ ਨਾਲ ਘੋਗਾ ਅਤੇ ਹਜੀਰਾ ਦੇ ਵਿਚਕਾਰ ਸੜਕ ਦੀ ਜੋ ਦੂਰੀ 375 ਕਿਲੋਮੀਟਰ ਦੀ ਹੈ, ਉਹ ਸਮੁੰਦਰ ਦੇ ਰਸਤੇ ਘੱਟ ਕੇ ਸਿਰਫ 90 ਕਿਲੋਮੀਟਰ ਰਹਿ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਇਹ ਦੂਰੀ ਨੂੰ ਤੈਅ ਕਰਨ ਵਿੱਚ 10 ਤੋਂ 12 ਘੰਟੇ ਦਾ ਸਮਾਂ ਲੱਗਦਾ ਸੀ, ਹੁਣ ਉਸ ਸਫ਼ਰ ਵਿੱਚ 3-4 ਘੰਟੇ ਲੱਗਿਆ ਕਰਨਗੇ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਅਤੇ ਹਜੀਰਾ ਤੋਂ ਘੋਗਾ ਵਿਚਾਲੇ ਰੋ-ਪੈਕਸ ਫੇਰੀ ਸੇਵਾ ਨੂੰ ਹਰੀ ਝੰਡੀ ਦੇ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਹੀ ਸੌਰਾਸ਼ਟਰ ਅਤੇ ਦੱਖਣੀ ਗੁਜਰਾਤ ਦੇ ਦੋਵਾਂ ਖੇਤਰਾਂ ਦੇ ਲੋਕਾਂ ਦੇ ਸੁਪਨੇ ਪੂਰੇ ਹੋਏ ਹਨ, ਸਾਲਾਂ ਦਾ ਇੰਤਜ਼ਾਰ ਵੀ ਖ਼ਤਮ ਹੋ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਗੁਜਰਾਤ ਵਿੱਚ ਸਮੁੰਦਰੀ ਵਪਾਰਕ ਬੁਨਿਆਦੀ ਢਾਂਚੇ ਅਤੇ ਸਮਰੱਥਾ ਨਿਰਮਾਣ ਨਾਲ ਜੁੜੇ ਕੰਮ ਤੇਜ਼ੀ ਨਾਲ ਚੱਲ ਰਹੇ ਹਨ । ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਮੈਰੀਟਾਈਮ ਕਲੱਸਟਰ, ਗੁਜਰਾਤ ਮੈਰੀਟਾਈਮ ਯੂਨੀਵਰਸਿਟੀ, ਭਾਵਨਗਰ ਵਿੱਚ ਸੀਐਨਜੀ ਟਰਮੀਨਲ, ਅਜਿਹੀਆਂ ਕਈ ਸਹੂਲਤਾਂ ਗੁਜਰਾਤ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਘੋਗਾ-ਦਹੇਜ ਵਿਚਾਲੇ ਜਲਦ ਤੋਂ ਜਲਦ ਫਿਰ ਤੋਂ ਸੇਵਾ ਸ਼ੁਰੂ ਕੀਤੀ ਜਾਵੇ । ਇਸ ਪ੍ਰਾਜੈਕਟ ਦੇ ਸਾਹਮਣੇ ਕੁਦਰਤ ਨਾਲ ਜੁੜੀਆਂ ਬਹੁਤ ਸਾਰੀਆਂ ਚੁਣੌਤੀਆਂ ਖੜ੍ਹੀਆਂ ਹੋਈਆਂ ਹਨ। ਉਨ੍ਹਾਂ ਨੂੰ ਆਧੁਨਿਕ ਤਕਨਾਲੋਜੀ ਦੇ ਜ਼ਰੀਏ ਦੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਹਿਰ ਸਮੁੰਦਰੀ ਵਪਾਰ, ਟ੍ਰੇਨਡ ਮਨੁੱਖੀ ਸ਼ਕਤੀ ਲਈ ਤਿਆਰ ਰਹਿਣ, ਇਸਦੇ ਲਈ ਗੁਜਰਾਤ ਮੈਰੀਟਾਈਮ ਯੂਨੀਵਰਸਿਟੀ ਬਹੁਤ ਵੱਡਾ ਕੇਂਦਰ ਹੈ। ਅੱਜ, ਇੱਥੇ ਸਮੁੰਦਰੀ ਕਾਨੂੰਨ ਅਤੇ ਅੰਤਰਰਾਸ਼ਟਰੀ ਵਪਾਰ ਕਾਨੂੰਨ ਦੀ ਪੜ੍ਹਾਈ ਤੋਂ ਲੈ ਕੇ ਸਮੁੰਦਰੀ ਪ੍ਰਬੰਧਨ, ਸਮੁੰਦਰੀ ਜ਼ਹਾਜ਼ ਪ੍ਰਬੰਧਨ ਅਤੇ ਲੌਜਿਸਟਿਕਸ ਵਿੱਚ MBA ਤੱਕ ਦੀਆਂ ਸਹੂਲਤਾਂ ਹਨ। ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਇਕ ਵਾਰ ਫਿਰ ਲੋਕਾਂ ਨੂੰ ਤਿਉਹਾਰਾਂ ਵਿਚ ਖਰੀਦਦਾਰੀ ਦੌਰਾਨ ਸਥਾਨਕ ਉਤਪਾਦਾਂ ਦੀ ਖਰੀਦ ਕਰਨ ਅਤੇ ਇਸ ਵਿੱਚ ਉਤਸ਼ਾਹ ਅਤੇ ਮਾਣ ਮਹਿਸੂਸ ਕਰਨ ਦੀ ਅਪੀਲ ਕੀਤੀ।