ਪ੍ਰਧਾਨ ਮੰਤਰੀ ਮੋਦੀ ਨੇ ਗੰਗਾ ਵਿਲਾਸ ਕਰੂਜ਼ ਨੂੰ ਵਰਚੁਅਲੀ ਹਰਿ ਝੰਡੀ ਦਿਖਾ ਕੇ ਵਾਰਾਣਸੀ ਦੇ ਰਵਿਦਾਸ ਘਾਟ ਤੋਂ ਰਵਾਨਾ ਕਰ ਦਿੱਤਾ ਹੈ। 51 ਦਿਨ ਦੀ ਯਾਤਰਾ ਵਿੱਚ ਕਰੂਜ਼ 50 ਥਾਵਾਨ ਤੋਂ ਹੋ ਕੇ ਲੰਘੇਗਾ, ਜਿਸ ਵਿੱਚ ਸੈਲਾਨੀਆਂ ਨੂੰ ਨਾ ਸਿਰਫ਼ ਗੰਗਾ ਦੇ ਕਿਨਾਰੇ ਦਿਖਣਗੇ, ਬਲਕਿ ਇੱਥੋਂ ਦੀ ਸੰਸਕ੍ਰਿਤੀ ਦੀ ਝਲਕ ਵੀ ਦੇਖਣ ਨੂੰ ਮਿਲੇਗੀ। ਗੰਗਾ ਵਿਲਾਸ ਕਰੂਜ਼ ਦਾ ਉਦਘਾਟਨ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਗੰਗਾ ਜੀ ਸਾਡੇ ਲਈ ਜਲ ਦਾ ਸਰੋਤ ਨਹੀਂ ਹਨ ਬਲਕਿ ਪ੍ਰਾਚੀਨ ਕਾਲ ਤੋਂ ਮਹਾਨ ਭਾਰਤ ਭੂਮੀ ਦੀ ਤਪਸਿਆ ਦੀ ਗਵਾਹ ਹੈ। ਭਾਰਤ ਦੀ ਸਥਿਤੀ ਜਿਸ ਤਰ੍ਹਾਂ ਦੀ ਮਰਜ਼ੀ ਹੋਵੇ, ਮਾਂ ਗੰਗੇ ਨੇ ਹਮੇਸ਼ਾਂ ਕੋਟਿ-ਕੋਟਿ ਭਾਰਤੀਆਂ ਨੂੰ ਪ੍ਰੇਰਿਤ ਕੀਤਾ ਹੈ।
ਇਸ ਤੋਂ ਅੱਗੇ ਪੀਐੱਮ ਮੋਦੀ ਨੇ ਕਿਹਾ ਕਿ ਇਹ ਯਾਤਰਾ ਬਹੁਤ ਹੀ ਮਹੱਤਵਪੂਰਨ ਹੋਵੇਗੀ। ਇਹ ਕਰੂਜ਼ 25 ਅਲੱਗ-ਅਲੱਗ ਨਦੀਆਂ ਜਾਂ ਧਾਰਾਵਾਂ ਤੋਂ ਲੰਘੇਗੀ, ਜੋ ਲੋਕ ਭਾਰਤ ਦੇ ਖਾਣ-ਪੀਣ ਵਾਲਿਆਂ ਚੀਜ਼ਾਂ ਦਾ ਅਨੁਭਵ ਲੈਣਾ ਚਾਹੁੰਦੇ ਹਨ ਉਨ੍ਹਾਂ ਲਈ ਚੰਗਾ ਮੌਕਾ ਹੈ। ਭਾਰਤ ਦੀ ਵਿਰਾਸਤ ਤੇ ਆਧੁਨਿਕਤਾ ਦਾ ਅਦਭੁਤ ਸੰਗਮ ਇਸ ਯਾਤਰਾ ਵਿੱਚ ਦੇਖਣ ਨੂੰ ਮਿਲੇਗਾ। ਇਸ ਕਰੂਜ਼ ਦੇ ਖੇਤਰਾਂ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦਾ ਮੌਕਾ ਮਿਲੇਗਾ। ਇਹ ਕਰੂਜ਼ ਯਾਤਰਾ ਵਿਦੇਸ਼ੀ ਸੈਲਾਨੀਆਂ ਦੇ ਲਈ ਖਿੱਚ ਦਾ ਕੇਂਦਰ ਹੋਵੇਗਾ।
ਪੀਐੱਮ ਮੋਦੀ ਨੇ ਕਿਹਾ ਕਿ ਇਹ ਕਰੂਜ਼ ਜਿੱਥੋਂ ਗੁਜਰੇਗਾ, ਉੱਥੇ ਵਿਕਾਸ ਦੀ ਨਵੀਂ ਲਾਈਨ ਤਿਆਰ ਕਰੇਗਾ। ਕਰੂਜ਼ ਟੂਰਿਜ਼ਮ ਦੇ ਲਈ ਅਜੇਹੀ ਹੀ ਵਿਵਸਥਾ ਦੇਸ਼ ਦੇ ਅਲੱਗ ਜਲ ਮਾਰਗਾਂ ਵਿੱਚ ਤਿਆਰ ਕਰ ਰਹੇ ਹਨ। ਲੰਬੇ ਰੀਵਰ ਕਰੂਜ਼ ਤੋਂ ਇਲਾਵਾ ਛੋਟੇ ਕਰੂਜ਼ ਨੂੰ ਵਧਾਵਾ ਦੇ ਰਹੇ ਹਨ। ਕਾਸ਼ੀ ਵਿੱਚ ਵੀ ਇਸ ਪ੍ਰਕਾਰ ਦੀਆ ਵਿਵਸਥਾ ਚੱਲ ਰਹੀ ਹੈ। ਦੱਸ ਦੇਈਏ ਕਿਗੰਗਾ ਵਿਲਾਸ ਕਰੂਜ਼ ਵਿੱਚ ਜਿਮ, ਸਪਾ ਸੈਂਟਰ, ਲੇਕਚਰ ਹਾਊਸ, ਲਾਇਬ੍ਰੇਰੀ ਹੈ। 40 ਕ੍ਰੂ ਮੈਂਬਰ ਵੀ ਕਰੂਜ਼ ਵਿੱਚ ਸਵਾਰ ਲੋਕਾਂ ਨੂੰ ਸਾਰੀਆਂ ਸੁਵਿਧਾਵਾਂ ਮੁਹਈਆ ਕਰਵਾਉਣ ਦੇ ਲਈ ਰਹਿਣਗੇ। ਗੰਗਾ ਵਿਲਾਸ ਕਰੂਜ਼ ਵਿੱਚ 31 ਯਾਤਰੀਆਂ ਨੂੰ ਫਾਈਵ ਸਟਾਰ ਹੋਟਲ ਤੋਂ ਜ਼ਿਆਦਾ ਸੁਵਿਧਾਵਾਂ ਮਿਲਣਗੀਆਂ। ਇਸ ਜਹਾਜ਼ ਨੂੰ ਖਾਸ ਕਰ ਵਾਰਾਣਸੀ ਤੇ ਗੰਗਾ ਬੈਲਟ ਦੇ ਧਾਰਮਿਕ ਸਥਾਨ ‘ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਡਿਜ਼ਾਇਨ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: