PM Modi give inaugural address: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇੰਡੀਆ ਮੋਬਾਇਲ ਕਾਂਗਰਸ (IMC) 2020 ਨੂੰ ਆਨਲਾਈਨ ਸੰਬੋਧਿਤ ਕੀਤਾ । ਇਸ ਦੌਰਾਨ ਪੀਐਮ ਮੋਦੀ ਨੇ ਕਿਹਾ, ‘ਨਵੇਂ OSP ਦਿਸ਼ਾ-ਨਿਰਦੇਸ਼ਾਂ ਭਾਰਤੀ ਆਈਟੀ ਸਰਵਿਸ ਇੰਡਸਟਰੀ ਨੂੰ ਨਵੀਆਂ ਉਚਾਈਆਂ ਹਾਸਿਲ ਕਰਨ ਵਿੱਚ ਮਦਦ ਮਿਲੇਗੀ । ਲੰਬੇ ਸਮੇਂ ਤੱਕ ਮਹਾਂਮਾਰੀ ਦੇ ਬਾਅਦ ਵੀ ਇਹ ਖੇਤਰ ਵਧਦਾ ਰਹੇਗਾ। ਇਸ ਪਹਿਲ ਨਾਲ ਆਈਟੀ ਸਰਵਿਸ ਇੰਡਸਟਰੀ ਦਾ ਡੈਮੋਕਰੇਟਾਈਜ਼ ਕਰਨ ਅਤੇ ਇਸਨੂੰ ਸਾਡੇ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਕਿਹਾ, ‘ਇਹ ਸੋਚਣਾ ਅਤੇ ਯੋਜਨਾ ਬਣਾਉਣਾ ਮਹੱਤਵਪੂਰਨ ਹੈ ਕਿ ਅਸੀਂ ਆਉਣ ਵਾਲੀ ਟੈਕਨਾਲੋਜੀ ਕ੍ਰਾਂਤੀ ਨਾਲ ਕਿਵੇਂ ਜ਼ਿੰਦਗੀ ਨੂੰ ਬਿਹਤਰ ਬਣਾਉਂਦੇ ਹਨ। ਮੋਦੀ ਨੇ ਕਿਹਾ ਕਿ ਸਾਨੂੰ ਬਿਹਤਰ ਸਿਹਤ ਸੰਭਾਲ, ਬਿਹਤਰ ਸਿੱਖਿਆ, ਬਿਹਤਰ ਜਾਣਕਾਰੀ ਅਤੇ ਕਿਸਾਨਾਂ ਲਈ ਵਧੀਆ ਜਾਣਕਾਰੀ ਤੇ ਮੌਕੇ, ਛੋਟੇ ਕਾਰੋਬਾਰਾਂ ਲਈ ਮਾਰਕੀਟ ਵਿੱਚ ਬਿਹਤਰ ਪਹੁੰਚ ਬਾਰੇ ਸੋਚਣਾ ਹੋਵੇਗਾ ।
ਪ੍ਰਧਾਨ ਮੰਤਰੀ ਨੇ ਕਿਹਾ, ‘ਆਓ ਅਸੀਂ ਮਿਲ ਕੇ ਭਾਰਤ ਨੂੰ ਦੂਰਸੰਚਾਰ ਉਪਕਰਣ, ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਵਿੱਚ ਇੱਕ ਗਲੋਬਲ ਹੱਬ ਬਣਾਉਣ ਲਈ ਕੰਮ ਕਰੀਏ । ਭਵਿੱਖ ਵਿੱਚ ਤੇਜ਼ੀ ਨਾਲ ਤਕਨੀਕੀ ਤਰੱਕੀ ਦੇ ਨਾਲ ਵੱਡੀ ਸੰਭਾਵਨਾ ਹੈ। ਭਵਿੱਖ ਵਿੱਚ ਛਲਾਂਗ ਲਗਾਉਣ ਅਤੇ ਲੱਖਾਂ ਭਾਰਤੀਆਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਸਾਨੂੰ 5 ਜੀ ਦੇ ਸ਼ੁਰੂਆਤੀ ਸਮੇਂ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘ਅਸੀਂ ਮੋਬਾਈਲ ਨਿਰਮਾਣ ਵਿੱਚ ਕਾਫ਼ੀ ਸਫਲਤਾ ਹਾਸਿਲ ਕੀਤੀ ਹੈ । ਭਾਰਤ ਮੋਬਾਇਲ ਨਿਰਮਾਣ ਦੀ ਇੱਕ ਪਸੰਦੀਦਾ ਮੰਜ਼ਿਲ ਵਜੋਂ ਉੱਭਰ ਰਿਹਾ ਹੈ। ਮੋਦੀ ਨੇ ਕਿਹਾ, ‘ਦੇਸ਼ ਦੇ ਸਾਰੇ ਪਿੰਡ ਤਿੰਨ ਸਾਲਾਂ ਵਿੱਚ ਤੇਜ਼ ਰਫਤਾਰ ਦੀ ਫਾਈਬਰ ਆਪਟਿਕ ਡਾਟਾ ਕਨੈਕਟੀਵਿਟੀ ਨਾਲ ਜੁੜ ਜਾਣਗੇ ।
ਇਹ ਵੀ ਦੇਖੋ: 13ਵੇਂ ਦਿਨ ਟੁੱਟੇ ਦਿੱਲੀ ਬਾਰਡਰ ‘ਤੇ ਇਕੱਠੇ ਦੇ ਰਿਕਾਰਡ, ਸਟੇਜ਼ ਤੋਂ ਸੁਣੋ ਜੋਸ਼ੀਲੇ ਭਾਸ਼ਣ…