PM Modi Greets Citizens: ਨਵੀਂ ਦਿੱਲੀ: ਦੇਸ਼ ਭਰ ਵਿੱਚ ਅੱਜ ਮਕਰ ਸੰਕ੍ਰਾਂਤੀ ਅਤੇ ਪੋਂਗਲ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਇਨ੍ਹਾਂ ਤਿਉਹਾਰਾਂ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਖਾਸ ਗੱਲ ਇਹ ਹੈ ਕਿ ਪੀਐਮ ਮੋਦੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਚਾਰ ਭਾਸ਼ਾਵਾਂ ਵਿੱਚ ਤਿਉਹਾਰਾਂ ਦੀ ਵਧਾਈ ਦਿੱਤੀ । ਪੀਐਮ ਮੋਦੀ ਨੇ ਹਿੰਦੀ ਭਾਸ਼ਾ ਵਿੱਚ ਇੱਕ ਟਵੀਟ ਕੀਤਾ । ਇਸ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, “ਦੇਸ਼ ਵਾਸੀਆਂ ਨੂੰ ਮਕਰ ਸੰਕ੍ਰਾਂਤੀ ਦੀਆਂ ਬਹੁਤ-ਬਹੁਤ ਵਧਾਈਆਂ। ਮੇਰੀ ਕਾਮਨਾ ਹੈ ਕਿ ਉੱਤਰਾਯਣ ਸੂਰਜ ਦੇਵ ਸਾਰਿਆਂ ਦੇ ਜੀਵਨ ਵਿੱਚ ਨਵੀਂ ਊਰਜਾ ਅਤੇ ਨਵੇਂ ਉਤਸ਼ਾਹ ਦਾ ਸੰਚਾਰ ਕਰਨਗੇ।”
ਪੀਐਮ ਮੋਦੀ ਵੱਲੋਂ ਅੰਗ੍ਰੇਜ਼ੀ ਭਾਸ਼ਾ ਵਿੱਚ ਵੀ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ, “ਮਕਰ ਸੰਕ੍ਰਾਂਤੀ ਨੂੰ ਭਾਰਤ ਦੇ ਕਈ ਹਿੱਸਿਆਂ ਵਿੱਚ ਉਤਸ਼ਾਹ ਨਾਲ ਦਰਸਾਇਆ ਜਾਂਦਾ ਹੈ। ਇਹ ਸ਼ੁਭ ਤਿਉਹਾਰ ਭਾਰਤ ਦੀ ਵਿਭਿੰਨਤਾ ਅਤੇ ਸਾਡੀਆਂ ਪਰੰਪਰਾਵਾਂ ਦੀ ਰੋਸ਼ਨੀ ਨੂੰ ਦਰਸਾਉਂਦਾ ਹੈ। ਇਹ ਮਾਂ ਦੇ ਸੁਭਾਅ ਦਾ ਸਤਿਕਾਰ ਕਰਨ ਦੀ ਮਹੱਤਤਾ ਨੂੰ ਹੋਰ ਵੀ ਤਾਕਤ ਦਿੰਦਾ ਹੈ।”
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਈ ਹੋਰ ਟਵੀਟ ਕਰ ਦੇਸ਼ ਵਾਸੀਆਂ ਨੂੰ ਮਾਘ ਬਿਹੂ ਤਿਉਹਾਰ ਦੀ ਵਧਾਈ ਦਿੱਤੀ ਅਤੇ ਸੁਖ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਉਨ੍ਹਾਂ ਨੇ ਗੁਜਰਾਤ ਦੇ ਲੋਕਾਂ ਨੂੰ ਉੱਤਰਾਯਨ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ ।
ਇਸ ਤੋਂ ਇਲਾਵਾ ਪੋਂਗਲ ਦੀ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤਿਉਹਾਰ ਤਾਮਿਲ ਸੱਭਿਆਚਾਰ ਦੀ ਸਰਬੋਤਮ ਝਲਕ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ, “ਇਹ ਤਿਉਹਾਰ ਸਾਨੂੰ ਕੁਦਰਤ ਦੇ ਨਾਲ ਤਾਲਮੇਲ ਬੈਠਾ ਕੇ ਜਿਊਣ ਦੀ ਪ੍ਰੇਰਨਾ ਦਿੰਦਾ ਰਹੇ ਲਈ ਅਤੇ ਹਰ ਕਿਸੇ ਵਿੱਚ ਰਹਿਮ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਰਹੇ।” ਪੀਐਮ ਮੋਦੀ ਨੇ ਟਵੀਟ ਵਿੱਚ ਲਿਖਿਆ ਕਿ “ਸਾਰਿਆਂ ਨੂੰ ਪੋਂਗਲ ਦੀ ਵਧਾਈ, ਖ਼ਾਸਕਰ ਮੇਰੇ ਤਾਮਿਲ ਭੈਣਾਂ ਅਤੇ ਭਰਾਵਾਂ ਨੂੰ। ਇਹ ਵਿਸ਼ੇਸ਼ ਤਿਉਹਾਰ ਤਾਮਿਲ ਸੱਭਿਆਚਾਰ ਦਾ ਸਰਬੋਤਮ ਪ੍ਰਦਰਸ਼ਨ ਕਰਦਾ ਹੈ। ਸਾਨੂੰ ਚੰਗੀ ਸਿਹਤ ਅਤੇ ਸਫਲਤਾ ਦਾ ਆਸ਼ੀਰਵਾਦ ਮਿਲੇ। ਇਹ ਤਿਉਹਾਰ ਸਾਨੂੰ ਕੁਦਰਤ ਦੇ ਅਨੁਕੂਲ ਰਹਿਣ ਅਤੇ ਦਇਆ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਵੀ ਪ੍ਰੇਰਿਤ ਕਰਦਾ ਹੈ।”
ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵਿੱਟਰ ‘ਤੇ ਕਈ ਪੋਸਟਾਂ ਸਾਂਝੀਆਂ ਕਰ ਦੇਸ਼ ਵਾਸੀਆਂ ਨੂੰ ਮਕਰ ਸੰਕ੍ਰਾਂਤੀ, ਮਾਘ ਬਿਹੂ ਅਤੇ ਪੋਂਗਲ ਦੇ ਤਿਉਹਾਰ ਦੀ ਵਧਾਈ ਦਿੱਤੀ।
ਦੱਸ ਦੇਈਏ ਕਿ ਮਕਰ ਸੰਕ੍ਰਾਂਤੀ ਇੱਕ ਅਜਿਹਾ ਤਿਉਹਾਰ ਹੈ ਜੋ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਨਾਮ ਅਤੇ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਉੱਤਰ ਭਾਰਤ ਵਿੱਚ ਇਸ ਨੂੰ ਮਕਰ ਸੰਕ੍ਰਾਂਤੀ ਕਿਹਾ ਜਾਂਦਾ ਹੈ। ਇਸ ਨੂੰ ਤਾਮਿਲਨਾਡੂ ਵਿੱਚ ਪੋਂਗਲ ਵਜੋਂ ਜਾਣਿਆ ਜਾਂਦਾ ਹੈ। ਅਸਾਮ ਵਿੱਚ ਇਸਨੂੰ ਮਾਘ ਬਿਹੂ ਅਤੇ ਗੁਜਰਾਤ ਵਿੱਚ ਇਸਨੂੰ ਉਤਾਰਾਯਨ ਕਿਹਾ ਜਾਂਦਾ ਹੈ । ਪੰਜਾਬ ਅਤੇ ਹਰਿਆਣਾ ਵਿੱਚ ਇਸ ਸਮੇਂ ਨਵੀਂ ਫਸਲ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਗੁਜਰਾਤ ਵਿੱਚ ਇਸ ਦਿਨ ਵੱਡੇ ਪਤੰਗ ਉਡਾਉਣ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।
ਇਹ ਵੀ ਦੇਖੋ: ਸਿਰਮੌਰ ਕਿਸਾਨੀ ਮੰਚ ਤੋਂ ਬਲਬੀਰ ਸਿੰਘ ਰਾਜੇਵਾਲ ਦੀਆਂ ਖਰੀਆਂ-ਖਰੀਆਂ