PM Modi in Mann Ki Baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ । ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਵਾਇਰਸ ਤੋਂ ਲੈ ਕੇ ਹੋਲੀ ਤੱਕ ਦੀ ਗੱਲ ਕੀਤੀ। ਇਸਦੇ ਨਾਲ ਹੀ ਪੀਐਮ ਮੋਦੀ ਨੇ ਕਿਸਾਨਾਂ ਅਤੇ ਖੇਤੀਬਾੜੀ ਸੈਕਟਰ ਲਈ ਵੀ ਵਿਸ਼ੇਸ਼ ਸੰਦੇਸ਼ ਦਿੱਤਾ । ਉਨ੍ਹਾਂ ਕਿਹਾ, ‘ਖੇਤੀਬਾੜੀ ਵਿੱਚ ਆਧੁਨਿਕ ਢੰਗ ਸਮੇਂ ਦੀ ਲੋੜ ਹਨ । ਅਸੀਂ ਪਹਿਲਾਂ ਹੀ ਸਮਾਂ ਗੁਆ ਚੁੱਕੇ ਹਾਂ।’
ਪੀਐਮ ਮੋਦੀ ਨੇ ਮਨ ਕੀ ਬਾਤ ਵਿੱਚ ਕਿਹਾ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਵੀ ਖੇਤੀ ਕਰਦੇ ਹੋਏ ਮਧੂ ਮੱਖੀ ਪਾਲਣ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਆਮਦਨੀ ਵਧ ਸਕੇ। ਕਿਸਾਨਾਂ ਨੂੰ ਆਮਦਨ ਵਧਾਉਣ, ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਲਈ ਕਿਸਾਨਾਂ ਨੂੰ ਰਵਾਇਤੀ ਖੇਤੀ ਕਰਦਿਆਂ ਨਵੇਂ ਵਿਕਲਪ ਵੀ ਅਪਨਾਉਣੇ ਚਾਹੀਦੇ ਹਨ । ਮਨ ਕੀ ਬਾਤ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਦਾਰਜੀਲਿੰਗ ਦੇ ਇੱਕ ਪਿੰਡ ਗੁਰੁਦਮ ਹੈ। ਪਹਾੜਾਂ ਵਿੱਚ ਇੰਨੀ ਉੱਚਾਈ, ਭੂਗੋਲਿਕ ਸਮੱਸਿਆਵਾਂ ਹਨ। ਪਰ ਉੱਥੋਂ ਦੇ ਲੋਕਾਂ ਨੇ ਮਧੂ ਮੱਖੀ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ ਅੱਜ ਇਸ ਜਗ੍ਹਾ ‘ਤੇ ਬਣੇ ਸ਼ਹਿਦ ਦੀ ਚੰਗੀ ਮੰਗ ਹੋ ਰਹੀ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵੀ ਵੱਧ ਰਹੀ ਹੈ।
ਉਨ੍ਹਾਂ ਨੇ ਕਿਹਾ, ‘ਦੋਸਤੋ, ਸ਼ਹਿਦ ਦੀ ਮਧੂ ਮੱਖੀ ਪਾਲਣ ਵਿੱਚ ਸਿਰਫ ਸ਼ਹਿਦ ਤੋਂ ਹੀ ਆਮਦਨੀ ਨਹੀਂ ਹੁੰਦੀ, ਬਲਕਿ ਮੋਮ ਵੀ ਆਮਦਨੀ ਦਾ ਇੱਕ ਬਹੁਤ ਵੱਡਾ ਮਾਧਿਅਮ ਹੈ। ਫਾਰਮਾ ਇੰਡਸਟਰੀ, ਫੂਡ ਇੰਡਸਟਰੀ, ਟੈਕਸਟਾਈਲ ਅਤੇ ਕਾਸਮੈਟਿਕ ਇੰਡਸਟਰੀ ਵਿੱਚ ਮਧੂ ਮੱਖੀ ਪਾਲਣ ਤੋਂ ਪ੍ਰਾਪਤ ਇਸ ਮੋਮ ਦੀ ਬਹੁਤ ਮੰਗ ਹੈ। ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਦੇ 75ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ‘ਖੇਤੀਬਾੜੀ ਸੈਕਟਰ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ, ਕਿਸਾਨਾਂ ਦੀ ਆਮਦਨ ਵਧਾਉਣ ਲਈ, ਇਹ ਮਹੱਤਵਪੂਰਨ ਹੈ ਕਿ ਖੇਤੀ ਦੇ ਰਵਾਇਤੀ ਢੰਗਾਂ ਦੇ ਨਾਲ-ਨਾਲ ਨਵੇਂ ਵਿਕਲਪ ਅਪਣਾਏ ਜਾਣ।
ਦੱਸ ਦੇਈਏ ਕਿ ਪ੍ਰਧਾਨਮੰਤਰੀ ਨੇ ਖੇਤੀਬਾੜੀ ਵਿੱਚ ਆਧੁਨਿਕ ਤਰੀਕਿਆਂ ਨੂੰ ਅਪਨਾਉਣ ਦਾ ਸੱਦਾ ਅਜਿਹੇ ਸਮੇਂ ਵਿੱਚ ਦਿੱਤਾ ਜਦੋਂ ਸੈਂਕੜੇ ਕਿਸਾਨ ਪਿਛਲੇ 4 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ ਅਤੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ । ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਕਾਨੂੰਨ ਨਾਲ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਹੋਵੇਗਾ ਅਤੇ ਉਹ ਆਪਣੀ ਫਸਲਾਂ ਦੇਸ਼ ਵਿੱਚ ਕਿਤੇ ਵੀ ਚੰਗੀ ਕੀਮਤ ‘ਤੇ ਵੇਚ ਸਕਣਗੇ।