Pm modi in siliguri : ਪੱਛਮੀ ਬੰਗਾਲ ਵਿੱਚ ਚੌਥੇ ਪੜਾਅ ਲਈ ਸ਼ਨੀਵਾਰ ਯਾਨੀ ਕੇ ਅੱਜ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਸਿਲੀਗੁੜੀ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵੀ ਸ਼ੁਰੂ ਹੋ ਗਈ ਹੈ। ਰੈਲੀ ਵਿੱਚ PM ਨੇ ਭਾਜਪਾ ਦੀ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਸਾਲ ਵਿੱਚ ਬੁਰਾਈ ਉੱਤੇ ਨੇਕੀ ਦੀ ਜਿੱਤ ਹੋਣ ਜਾ ਰਹੀ ਹੈ। ਭਾਜਪਾ ਦੀ ਜਿੱਤ ਹੋਣ ਜਾ ਰਹੀ ਹੈ। ਸਿਲੀਗੁੜੀ ਤੋਂ ਬਾਅਦ, ਉਹ ਦੁਪਹਿਰ 3.20 ਵਜੇ ਕ੍ਰਿਸ਼ਨਾਨਗਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕੂਚ ਬਿਹਾਰ ਦੀ ਹਿੰਸਾ ‘ਤੇ ਸੀ.ਐੱਮ ਮਮਤਾ ਦਾ ਘਿਰਾਓ ਕੀਤਾ ਹੈ। ਉਨ੍ਹਾਂ ਨੇ ਕਿਹਾ, ਕੂਚ ਬਿਹਾਰ ਵਿੱਚ ਜੋ ਹੋਇਆ ਉਹ ਬਹੁਤ ਦੁਖਦ ਹੈ। ਭਾਜਪਾ ਦੇ ਹੱਕ ਵਿੱਚ ਲੋਕਾਂ ਦਾ ਸਮਰਥਨ ਵੇਖ ਕੇ ਦੀਦੀ ਅਤੇ ਉਸਦੇ ਗੁੰਡਿਆਂ ਦੀ ਬੌਖਲਾਹਟ ਬੇਕਾਬੂ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਹਿੰਸਾ ਦੀਦੀ ਦੀ ਰੱਖਿਆ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ, ਆਪਣੀ ਕੁਰਸੀ ਨੂੰ ਜਾਂਦੇ ਵੇਖ, ਦੀਦੀ ਇਸ ਪੱਧਰ ਤੇ ਆ ਗਈ ਹੈ।
ਦੀਦੀ ਅਤੇ ਟੀਐਮਸੀ ਦੀ ਮਨਮਾਨੀ ਬੰਗਾਲ ਵਿੱਚ ਨਹੀਂ ਚੱਲਣ ਦਿੱਤੀ ਜਾਵੇਗੀ। ਮੈਂ ਚੋਣ ਕਮਿਸ਼ਨ ਨੂੰ ਅਪੀਲ ਕਰਦਾ ਹਾਂ ਕਿ ਕੂਚ ਬਿਹਾਰ ਵਿੱਚ ਜੋ ਵਾਪਰਿਆ ਉਸ ਦੇ ਦੋਸ਼ੀਆਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ, ਦੀਦੀ, ਇਹ ਹਿੰਸਾ, ਲੋਕਾਂ ਨੂੰ ਸੁਰੱਖਿਆ ਬਲਾਂ ‘ਤੇ ਹਮਲਾ ਕਰਨ ਲਈ ਭੜਕਾਉਣ ਦੇ ਤਰੀਕੇ, ਚੋਣ ਪ੍ਰਕਿਰਿਆ ਵਿੱਚ ਰੋੜੇ ਅਟਕਾਉਣ ਦੇ ਤਰੀਕੇ ਤੁਹਾਨੂੰ ਬਚਾ ਨਹੀਂ ਸਕਣਗੇ। ਇਹ ਹਿੰਸਾ ਤੁਹਾਡੇ 10 ਸਾਲਾਂ ਦੇ ਦੁਰਾਚਾਰ ਤੋਂ ਤੁਹਾਨੂੰ ਬਚਾ ਨਹੀਂ ਸਕਦੀ। PM ਨੇ ਕਿਹਾ, ਦੀਦੀ, ਓ ਦੀਦੀ! ਬੰਗਾਲ ਦੇ ਲੋਕ ਇੱਥੇ ਰਹਿਣਗੇ। ਜੇ ਜਾਣਾ ਹੀ ਹੈ, ਫਿਰ ਤੁਹਾਨੂੰ ਸਰਕਾਰ ਤੋਂ ਜਾਣਾ ਪਏਗਾ। ਦੀਦੀ, ਤੁਸੀਂ ਬੰਗਾਲ ਦੇ ਲੋਕਾਂ ਦੀ ਕਿਸਮਤ ਨਹੀਂ ਹੋ। ਬੰਗਾਲ ਦੇ ਲੋਕ ਤੁਹਾਡੀ ਪੂੰਜੀ ਨਹੀਂ ਹਨ। ਦੀਦੀ, ਤੁਸੀਂ ਇਕੱਲੇ ਨਹੀਂ ਜਾਵੋਂਗੇ। ਤੁਹਾਡਾ ਸਾਰਾ ਗਿਰੋਹ ਤੁਹਾਡੇ ਨਾਲ ਜਾਵੇਗਾ। ਇਹ ਤੋਲਾ ਬਾਜ਼ ਵੀ ਜਾਣਗੇ। ਇਹ ਸਿੰਡੀਕੇਟ ਵਾਲੇ ਵੀ ਜਾਣਗੇ। ਬੰਗਾਲ ਦੇ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਤੁਹਾਨੂੰ ਜਾਣਾ ਹੀ ਪਏਗਾ।
ਇਹ ਵੀ ਦੇਖੋ : ਭਾਜਪਾ ‘ਚ ਪਈ ਫੁੱਟ! ਆਪਣੇ ਹੀ ਲੀਡਰਾਂ ਨੂੰ ਕੀਤਾ ਓਪਨ ਚੈਲੰਜ