PM Modi inaugurate Rashtriya Swachhata Kendra: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ‘ਰਾਸ਼ਟਰੀ ਸਵੱਛਤਾ ਕੇਂਦਰ‘ ਦਾ ਉਦਘਾਟਨ ਕਰਨਗੇ । ਮਹਾਤਮਾ ਗਾਂਧੀ ਨੂੰ ਸਮਰਪਿਤ ਰਾਸ਼ਟਰੀ ਸਵੱਛਤਾ ਕੇਂਦਰ (RSK) ਦੀ ਪ੍ਰਧਾਨਮੰਤਰੀ ਨੇ ਸਭ ਤੋਂ ਪਹਿਲਾਂ ਘੋਸ਼ਣਾ 10 ਅਪ੍ਰੈਲ 2017 ਨੂੰ ਗਾਂਧੀ ਜੀ ਦੇ ਚੰਪਾਰਨ ‘ਸੱਤਿਆਗ੍ਰਹਿ’ ਦੇ 100 ਸਾਲ ਪੂਰੇ ਹੋਣ ਲਈ ਕੀਤੀ ਸੀ । ਇਹ ਸਵੱਛ ਭਾਰਤ ਮਿਸ਼ਨ ‘ਤੇ ਇੱਕ ਇੰਟਰਐਕਟਿਵ ਸੈਂਟਰ ਹੋਵੇਗਾ।
ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜਘਾਟ ਨੇੜੇ ਆਰਐਸਕੇ ਦਾ ਦੌਰਾ ਕਰਨ ਤੋਂ ਬਾਅਦ ਮੋਦੀ ਸਰੀਰਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ RSK ਦੇ ਸਭਾਗਾਰ ਵਿੱਚ ਦਿੱਲੀ ਦੇ 36 ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ, ਜੋ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਨਗੇ। ਇਸ ਤੋਂ ਬਾਅਦ ਉਹ ਸੰਬੋਧਨ ਕਰਨਗੇ। ਇਹ ਪ੍ਰੋਗਰਾਮ ਅੱਜ ਸ਼ਾਮ 4 ਵਜੇ ਸ਼ੁਰੂ ਹੋਵੇਗਾ।
ਬਿਆਨ ਅਨੁਸਾਰ RSK ਸਥਿਤ ਸਭਾਗਾਰ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਵੱਛ ਭਾਰਤ ਮਿਸ਼ਨ ਦੀ ਸਫਲ ਯਾਤਰਾ ਬਾਰੇ ਰੂਬਰੂ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਸਫਾਈ ਪ੍ਰਤੀ ਜਾਗਰੂਕਤਾ ਅਤੇ ਸਿੱਖਿਆ ਦਿੱਤੀ ਜਾਵੇਗੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਆਡੀਟੋਰੀਅਮ ਨੰਬਰ ਇੱਕ ਵਿੱਚ ਦਰਸ਼ਕ ਇੱਕ ਵਿਲੱਖਣ 360—ਡਿਗਰੀ ਆਡੀਓ-ਵਿਜ਼ੂਅਲ ਪ੍ਰੋਗਰਾਮ ਵੇਖਣਗੇ, ਜੋ ਕਿ ਭਾਰਤ ਦੀ ਸਫਾਈ ਦੀ ਕਹਾਣੀ ਦਰਸਾਏਗਾ, ਯਾਨੀ ਕਿ ਦੁਨੀਆਂ ਦੇ ਇਤਿਹਾਸ ਵਿੱਚ ਲੋਕਾਂ ਦੀਆਂ ਆਦਤਾਂ ਨੂੰ ਬਦਲਣ ਦੀ ਸਭ ਤੋਂ ਵੱਡੀ ਮੁਹਿੰਮ ਦੀ ਯਾਤਰਾ ਦਿਖਾਈ ਜਾਵੇਗੀ ।