ਕਰਨਾਟਕ ਵਿੱਚ 10 ਮਈ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕਰਨਾਟਕ ‘ਚ ਇਕ ਵਾਰ ਫਿਰ ਭਾਜਪਾ ਨੇ ਕਮਲ ਨੂੰ ਜਿਤਾਣ ਲਈ ਜ਼ੋਰਦਾਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਕਰਨਾਟਕ ਵਿਧਾਨ ਸਭਾ ਚੋਣਾਂ 2023 ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਤੋਂ ਚੋਣ ਬਿਗਲ ਵਜਾਉਣ ਜਾ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਦੋ ਦਿਨਾਂ ਵਿੱਚ 6 ਰੈਲੀਆਂ ਅਤੇ ਦੋ ਰੋਡ ਸ਼ੋਅ ਕਰਨਗੇ।
ਪੀਐਮ ਮੋਦੀ ਤੋਂ ਇਲਾਵਾ ਭਾਜਪਾ ਦੇ ਦਿੱਗਜ ਨੇਤਾ ਅਮਿਤ ਸ਼ਾਹ, ਜਗਤ ਪ੍ਰਕਾਸ਼ ਨੱਡਾ, ਰਾਜਨਾਥ, ਸ਼ਿਵਰਾਜ ਸਿੰਘ ਚੌਹਾਨ ਅਤੇ ਯੋਗੀ ਆਦਿਤਿਆਨਾਥ ਵੀ ਕਰਨਾਟਕ ਵਿੱਚ ਰੋਡ ਸ਼ੋਅ ਅਤੇ ਰੈਲੀਆਂ ਕਰਨਗੇ। PM ਮੋਦੀ ਸ਼ਨੀਵਾਰ ਨੂੰ ਦੋ ਦਿਨਾਂ ਦੌਰੇ ‘ਤੇ ਕਰਨਾਟਕ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਆਪਣੇ ਪ੍ਰੋਗਰਾਮ ਮੁਤਾਬਕ ਸ਼ਨੀਵਾਰ ਹਮਨਾਬਾਦ ਪਹੁੰਚਣਗੇ। ਫਿਰ ਦੁਪਹਿਰ 1 ਵਜੇ ਵਿਜੇਪੁਰਾ ਅਤੇ ਦੁਪਹਿਰ 2.45 ਵਜੇ ਕੁਡਾਚੀ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ। ਇਨ੍ਹਾਂ ਰੈਲੀਆਂ ਤੋਂ ਬਾਅਦ ਪੀਐਮ ਮੋਦੀ ਸ਼ਾਮ ਨੂੰ ਬੈਂਗਲੁਰੂ ਜਾਣਗੇ, ਜਿੱਥੇ ਉਹ ਇੱਕ ਮੈਗਾ ਰੋਡ ਸ਼ੋਅ ਕਰਨਗੇ।
30 ਅਪ੍ਰੈਲ ਨੂੰ ਸਵੇਰੇ 11.30 ਵਜੇ ਕੋਲਾਰ ‘ਚ ਪ੍ਰਧਾਨ ਮੰਤਰੀ ਮੋਦੀ ਦੀ ਜਨਸਭਾ। ਇਸ ਤੋਂ ਬਾਅਦ ਦੁਪਹਿਰ 1.30 ਵਜੇ ਰਾਮਨਗਰ ਜ਼ਿਲ੍ਹੇ ਦੇ ਚੰਨਾਪਟਨਾ ਵਿਖੇ ਰੈਲੀ ਕੀਤੀ ਜਾਵੇਗੀ। ਰਾਮਨਗਰ ਤੋਂ ਬਾਅਦ ਪੀਐਮ ਹਸਨ ਦੇ ਬੇਲੂਰ ਜਾਣਗੇ ਜਿੱਥੇ ਉਹ ਬਾਅਦ ਦੁਪਹਿਰ 3.45 ਵਜੇ ਲੋਕਾਂ ਨੂੰ ਸੰਬੋਧਨ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “
ਪੀਐਮ ਮੋਦੀ ਐਤਵਾਰ ਸ਼ਾਮ ਨੂੰ ਟੀਪੂ ਸੁਲਤਾਨ ਦੇ ਸ਼ਹਿਰ ਮੈਸੂਰ ਵਿੱਚ ਹੋਣਗੇ। ਮੈਸੂਰ ‘ਚ ਪ੍ਰਧਾਨ ਮੰਤਰੀ ਰੋਡ ਸ਼ੋਅ ਰਾਹੀਂ ਭਾਜਪਾ ਲਈ ਵੋਟਾਂ ਮੰਗਣਗੇ। ਕਰਨਾਟਕ ਵਿੱਚ ਪੀਐਮ ਮੋਦੀ ਦੀਆਂ ਰੈਲੀਆਂ ਅਜਿਹੇ ਸਮੇਂ ਵਿੱਚ ਸ਼ੁਰੂ ਹੋ ਰਹੀਆਂ ਹਨ ਜਦੋਂ ਵੋਟਿੰਗ ਵਿੱਚ ਸਿਰਫ਼ 10 ਦਿਨ ਬਚੇ ਹਨ। ਅਜਿਹੇ ‘ਚ ਭਾਜਪਾ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਇਹ ਟਰੰਪ ਕਾਰਡ ਇਸ ਵਾਰ ਵੀ ਚੋਣ ਲੜਾਈ ਨੂੰ ਆਪਣੇ ਪੱਖ ‘ਚ ਕਰ ਦੇਵੇਗਾ। ਕਰਨਾਟਕ ਵਿੱਚ 224 ਸੀਟਾਂ ਵਾਲੀ ਵਿਧਾਨ ਸਭਾ ਲਈ ਇੱਕ ਪੜਾਅ ਵਿੱਚ ਵੋਟਾਂ ਪੈਣੀਆਂ ਹਨ। ਚੋਣਾਂ ਦੇ ਨਤੀਜੇ 13 ਮਈ ਨੂੰ ਐਲਾਨੇ ਜਾਣਗੇ।